ਗੁਰਦਾਸਪੁਰ (ਅਮਿਤ, ਗੁਰਪ੍ਰੀਤ) : ਗੁਰਦਾਸਪੁਰ ਜ਼ਿਲੇ ਦੇ ਪਿੰਡ ਘਣੀਏ ਕੇ ਬੇਟ ਦੇ ਲੋਕਾਂ ਨੇ ਆਪਣਾ ਸਮਾਨ ਬੰਨ੍ਹਣਾ ਸ਼ੁਰੂ ਕਰਕੇ ਪਿੰਡ ਛੱਡਣ ਦਾ ਮਨ ਬਣਾ ਲਿਆ ਹੈ। ਅਸਲ 'ਚ ਇਹ ਪਿੰਡ ਭਾਰਤ-ਪਾਕਿਸਤਾਨ ਸਰਹੱਦ ਦੇ ਬਿਲਕੁਲ ਨਜ਼ਦੀਕ ਹੈ। ਭਾਰਤ-ਪਾਕਿ ਵਿਚਾਲੇ ਪੈਦਾ ਹੋਏ ਤਣਾਅ ਨੇ ਇਨ੍ਹਾਂ ਲੋਕਾਂ ਦੀ ਰਾਤਾਂ ਦੀ ਨੀਂਦ ਉਡਾ ਦਿੱਤੀ ਹੈ। ਇਸ ਲਈ ਜੰਗ ਦੇ ਮਾਹੌਲ ਤੋਂ ਡਰ ਕੇ ਲੋਕ ਸਰਹੱਦੀ ਇਲਾਕੇ ਛੱਡ ਰਹੇ ਹਨ। ਇਹ ਲੋਕ ਰਾਤ ਨੂੰ ਟੈਂਕਾਂ ਅਤੇ ਲੜਾਕੂ ਜਹਾਜ਼ਾਂ ਦੀ ਆਵਾਜ਼ ਕਾਰਨ ਬਹੁਤ ਸਹਿਮੇ ਹੋਏ ਹਨ। ਇਸ ਮੌਕੇ ਗੁਰਦਾਸਪੁਰ ਜ਼ਿਲੇ ਦੇ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਦਾ ਕਹਿਣਾ ਸੀ ਕਿ ਤਣਾਅ ਦੇ ਚੱਲਦਿਆਂ ਪਿੰਡ ਵਾਸੀਆਂ ਨੇ ਖੁਦ ਇਹ ਫੈਸਲਾ ਲਿਆ ਹੈ ਪਰ ਪੂਰਾ ਪ੍ਰਸ਼ਾਸਨ ਉਨ੍ਹਾਂ ਦੀ ਮਦਦ ਲਈ ਖੜ੍ਹਾ ਹੈ।
ਪਾਕਿ ਦੇ ਭਾਰਤੀ ਪਾਇਲਟ ਨੂੰ ਰਿਹਾਅ ਕਰਨ ਦੇ ਫੈਸਲਾ ਦਾ ਕੈਪਟਨ ਵਲੋਂ ਸੁਆਗਤ
NEXT STORY