ਰੂਪਨਗਰ - ਰਾਸ਼ਟਰੀ ਉੱਚ ਮਾਰਗ 21 (205) ’ਤੇ ਸੋਲਖੀਆਂ ਗੁਰਦੁਆਰਾ ਸਾਹਿਬ ਦੇ ਨੇੜੇ ਦੋ ਕਾਰਾਂ ਦੀ ਆਹਮੋ-ਸਾਹਮਣੇ ਟੱਕਰ ਹੋਣ ਕਾਰਨ ਪੰਜ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ ਇਕ ਸਵਿਫਟ ਕਾਰ ਦਿੱਲੀ ਤੋਂ ਪਾਲਮਪੁਰ ਜਾ ਰਹੀ ਸੀ ਤੇ ਦੂਜੀ ਸਵਿਫਟ ਕਾਰ ਸੁੰਦਰਨਗਰ ਤੋਂ ਅੰਬਾਲਾ ਜਾ ਰਹੀ ਸੀ। ਉਕਤ ਸਥਾਨ ’ਤੇ ਸੜਕ ਨਿਰਮਾਣ ਕੰਪਨੀ ਵੱਲੋਂ ਟ੍ਰੈਫਿਕ ਨੂੰ ਵਨ ਵੇਅ ਕੀਤਾ ਹੋਇਆ ਸੀ, ਜਿਸ ਕਾਰਨ ਦੋਵੇਂ ਕਾਰਾਂ ਆਹਮੋ-ਸਾਹਮਣੇ ਟਕਰਾਅ ਗਈਆਂ। ਜ਼ਖਮੀਆਂ ’ਚ ਸੁਖਲਾਲ ਪੁੱਤਰ ਚੰਦੂਰਾਮ ਨਿਵਾਸੀ ਸੁੰਦਰਨਗਰ ਤੇ ਉਸ ਦੀ ਪਤਨੀ ਅਰਚਨਾ, ਜਦੋਂਕਿ ਦੂਜੀ ਕਾਰ ’ਚ ਸਵਾਰ ਜ਼ਖਮੀਆਂ ’ਚ ਰੁਚਿਕਾ ਪਤਨੀ ਅਜੇ ਚੌਹਾਨ, ਸੁਸ਼ੀਲਾ ਪਤਨੀ ਬਜਿੰਦਰਪਾਲ, ਲੜਕੀ ਅਭੀ ਪੁੱਤਰੀ ਅਜੇ ਚੌਹਾਨ ਸ਼ਾਮਲ ਹਨ।

ਹਾਦਸੇ ਦੇ ਡੇਢ ਘੰਟੇ ਬਾਅਦ ਵੀ ਕੋਈ ਪੁਲਸ ਮੁਲਾਜ਼ਮ ਨਹੀਂ ਪੁੱਜਾ : ਰਾਸ਼ਟਰੀ ਉੱਚ ਮਾਰਗ ’ਤੇ ਵਾਪਰਿਆ ਹਾਦਸਾ ਪੁਲਸ ਥਾਣਾ ਸਿੰਘ ਦੇ ਅਧੀਨ ਆਉਂਦਾ ਹੈ ਪਰ ਘਟਨਾ ਦੇ ਡੇਢ ਘੰਟੇ ਬਾਅਦ ਵੀ ਜਦੋਂ ਕੋਈ ਪੁਲਸ ਅਧਿਕਾਰੀ ਜਾਂ ਕਰਮਚਾਰੀ ਨਹੀਂ ਪੁੱਜਿਆ ਤਾਂ ਸੜਕ ਨਿਰਮਾਣ ਕੰਪਨੀ ਬੀ.ਐੱਸ.ਸੀ., ਸੀ. ਐਂਡ ਸੀ. ਦੀ ਰਿਕਰਵੀ ਵੈਨ ਰਾਹੀਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਰੂਪਨਗਰ ਪਹੁੰਚਾਇਆ ਗਿਆ।

ਦੂਜੇ ਪਾਸੇ, ਉਕਤ ਮਾਰਗ ’ਤੇ ਜਿਥੇ ਲਗਾਤਾਰ ਦੁਰਘਟਨਾਵਾਂ ਦਾ ਸਿਲਸਿਲਾ ਜਾਰੀ ਹੈ, ਉਥੇ ਹੀ ਨਾ ਤਾਂ ਪੁਲਸ ਪ੍ਰਸ਼ਾਸਨ ਤੇ ਨਾ ਹੀ ਜ਼ਿਲਾ ਪ੍ਰਸ਼ਾਸਨ ਵੱਲੋਂ ਗੰਭੀਰਤਾ ਨਾਲ ਧਿਆਨ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਸੋਲਖੀਆਂ ਟੋਲ ਪਲਾਜ਼ਾ ’ਤੇ ਲੰਬੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਹਨ ਤੇ ਕਈ ਵਾਰ ਦੁਰਘਟਨਾਵਾਂ ਵੀ ਵਾਪਰ ਜਾਂਦੀਆਂ ਹਨ, ਇਸ ਲਈ ਪੁਲਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਸੋਲਖੀਆਂ ਟੋਲ ਪਲਾਜ਼ਾ ’ਤੇ ਕੋਈ ਨਾ ਕੋਈ ਪੁਲਸ ਕਰਮਚਾਰੀ ਤਾਇਨਾਤ ਕੀਤਾ ਜਾਵੇ ਤਾਂ ਕਿ ਟ੍ਰੈਫਿਕ ਵਿਵਸਥਾ ਸੁਚਾਰੂ ਰਹਿ ਸਕੇ।

ਵਿਰੋਧੀ ਧਿਰ ਦੇ ਨੇਤਾ 'ਤੇ ਚਰਚਾ ਲਈ 'ਦਿੱਲੀ ਦਰਬਾਰ' ਤਲਬ ਹੋਏ 'ਆਪ' ਵਿਧਾਇਕ
NEXT STORY