ਦਸੂਹਾ(ਝਾਵਰ)— ਥਾਣਾ ਮੁਖੀ ਦਸੂਹਾ ਪਲਵਿੰਦਰ ਸਿੰਘ ਨੇ ਦੱਸਿਆ ਕਿ 4 ਦਿਨ ਪਹਿਲਾਂ ਚੋਰੀ ਹੋਇਆ ਟਰੈਕਟਰ ਸਵਰਾਜ 735 ਨੰ ਪੀ. ਬੀ 07 ਏੇ. ਐੱਸ 1444, ਏ. ਐੱਸ. ਆਈ ਦਲਜੀਤ ਸਿੰਘ ਅਤੇ ਪੁਲਸ ਪਾਰਟੀ ਨੇ ਨਾਕੇ ਬੰਦੀ ਦੌਰਾਨ 4 ਚੋਰਾਂ ਸਮੇਤ ਬਰਾਮਦ ਕਰ ਲਿਆ। ਉਨ੍ਹਾਂ ਦੱਸਿਆ ਕਿ ਸਤਪਾਲ ਸਿੰਘ ਪੁੱਤਰ ਸੰਪੂਰਨ ਸਿੰਘ ਵਾਸੀ ਉਸਮਾਨ ਸ਼ਹੀਦ ਦਾ ਟਰੈਕਟਰ 25-26 ਜੁਲਾਈ ਦੀ ਮੱਧ ਰਾਤ ਉਸ ਦੀ ਹਵੇਲੀ ਤੋਂ ਚੋਰੀ ਹੋ ਗਿਆ ਸੀ। ਇਸ ਸਬੰਧੀ ਟਰੈਕਟਰ ਚੋਰ ਬਿਕਰਮਜੀਤ ਸਿੰਘ ਪੁੱਤਰ ਸੰਗਤ ਸਿੰਘ, ਚਰਨਜੀਤ ਉਰਫ ਚੰਨੀ ਪੁੱਤਰ ਮਨਜੀਤ ਸਿੰਘ ਦੋਨੋ ਵਾਸੀ ਮੈਦੀਪੁਰ, ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਮਾਂਗਟ ਅਤੇ ਕੁਲਵਿੰਦਰ ਸਿੰਘ ਉਰਫ ਕਿੰਦਾ ਪੁੱਤਰ ਯਸ਼ਪਾਲ ਸਿੰਘ ਵਾਸੀ ਲੁਡਿਆਣੀ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਨੂੰ ਐਤਵਾਰ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ ਮੰਗਿਆ ਜਾਵੇਗਾ ਤਾਂਕਿ ਹੋਰ ਤਫਤੀਸ਼ ਕੀਤੀ ਜਾ ਸਕੇ।
ਟ੍ਰੇਨ ਦੇ ਅੱਗੇ ਛਾਲ ਮਾਰ ਕੇ ਨੌਜਵਾਨ ਨੇ ਕੀਤੀ ਆਤਮ ਹੱਤਿਆ
NEXT STORY