ਲੁਧਿਆਣਾ(ਮਹੇਸ਼)-ਐਕਸਪੋਰਟ ਦਾ ਕਾਰੋਬਾਰ ਸ਼ੁਰੂ ਕਰਵਾਉਣ ਦੇ ਬਦਲੇ ਕਥਿਤ ਤੌਰ 'ਤੇ 3 ਕਰੋੜ ਦੀ ਠੱਗੀ ਮਾਰਨ ਦੇ ਦੋਸ਼ ਵਿਚ ਬਾੜੇਵਾਲ, ਪ੍ਰਕਾਸ਼ ਕਾਲੋਨੀ ਨਿਵਾਸੀ ਰਾਘਵ ਸਿੰਗਲਾ ਦੀ ਸ਼ਿਕਾਇਤ 'ਤੇ ਗੁਰੂ ਵਿਹਾਰ ਦੀ ਕੇ. ਕੇ. ਆਰ. ਇੰਟਰਨੈਸ਼ਨਲ ਦੇ ਸੁਨੀਲ ਕੁਮਾਰ ਦੇ ਖਿਲਾਫ ਕੇਸ ਦਰਜ ਕੀਤਾ ਹੈ। ਸਿੰਗਲਾ ਦਾ ਦੋਸ਼ ਹੈ ਕਿ ਸੁਨੀਲ ਨੇ ਉਸ ਦੇ ਭਾਣਜੇ ਨੂੰ ਟੀ-ਸ਼ਰਟ ਦੇ ਐਕਸਪੋਰਟ ਦਾ ਕਾਰੋਬਾਰ ਸ਼ੁਰੂ ਕਰਵਾਉਣ ਦਾ ਝਾਂਸਾ ਦੇ ਕੇ ਉਸ ਤੋਂ ਉਕਤ ਰਕਮ ਠੱਗ ਲਈ, ਜਦਕਿ ਸੁਨੀਲ ਦੇ ਕੁਝ ਜਾਣਕਾਰਾਂ ਦਾ ਕਹਿਣਾ ਹੈ ਕਿ ਸੁਨੀਲ 'ਤੇ ਲਾਏ ਗਏ ਦੋਸ਼ ਬੇਬੁਨਿਆਦ ਹਨ।
ਡੇਂਗੂ ਦਾ ਕਹਿਰ ਜਾਰੀ, 6 ਨਵੇਂ ਹੋਰ ਮਰੀਜ਼ ਆਏ ਸਾਹਮਣੇ
NEXT STORY