ਮਾਮਲਾ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 49 ਲੱਖ ਦੀ ਠੱਗੀ ਮਾਰਨ ਦਾ
ਬੱਧਨੀ ਕਲਾਂ(ਬੱਬੀ)-ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਤਿੰਨ ਵਿਅਕਤੀਆਂ ਨਾਲ 49 ਲੱਖ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿਚ ਪੁਲਸ ਨੇ ਪਿੰਡ ਲੋਪੋਂ ਦੇ ਹੱਡੀਆਂ ਦੇ ਡਾਕਟਰ ਅਤੇ ਉਸ ਦੀ ਮਹਿਲਾ ਪਾਰਟਨਰ ਖਿਲਾਫ ਥਾਣਾ ਬੱਧਨੀ ਕਲਾਂ ਵਿਖੇ ਮਾਮਲਾ ਦਰਜ ਕੀਤਾ ਹੈ। ਪਿੰਡ ਲੋਪੋਂ ਵਾਸੀ ਕੁਲਦੀਪ ਸਿੰਘ ਪੁੱਤਰ ਰਵਿੰਦਰ ਸਿੰਘ ਅਤੇ ਦੋ ਹੋਰ ਠੱਗੀ ਦਾ ਸ਼ਿਕਾਰ ਹੋਏ ਵਿਅਕਤੀਆਂ ਨੇ ਐੱਸ. ਐੱਸ. ਪੀ. ਮੋਗਾ ਕੋਲ ਕੀਤੀ ਸ਼ਿਕਾਇਤ 'ਚ ਕਿਹਾ ਕਿ ਪਿੰਡ ਲੋਪੋਂ ਵਿਖੇ ਹੱਡੀਆਂ ਦੇ ਡਾਕਟਰ ਵਜੋਂ ਦੁਕਾਨ ਕਰਦੇ ਡਾਕਟਰ ਸਲੀਮ ਨੇ ਸਾਨੂੰ ਕਿਹਾ ਕਿ ਉਹ ਕੈਨੇਡਾ ਭੇਜਣ ਦਾ ਕੰਮ ਕਰਦਾ ਹੈ ਤੇ ਪੈਸੇ ਵੀ ਬਾਅਦ 'ਚ ਲੈਂਦਾ ਹੈ, ਜੇਕਰ ਤੁਸੀਂ ਵੀ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਆਪਣੇ ਪਾਸਪੋਰਟ ਤੇ ਹੋਰ ਕਾਗਜ਼ਾਤ ਉਸ ਨੂੰ ਜਮ੍ਹਾ ਕਰਵਾ ਦਿਓ, ਜਿਸ 'ਤੇ ਅਸੀਂ ਪਾਸਪੋਰਟ ਸਮੇਤ ਹੋਰ ਕਾਗਜ਼ਾਤ ਜਮ੍ਹਾ ਕਰਵਾ ਦਿੱਤੇ। ਕੁਝ ਦਿਨਾਂ ਬਾਅਦ ਉਸ ਨੇ ਸਾਡੇ ਕੋਲੋਂ 35 ਹਜ਼ਾਰ ਦੇ ਹਿਸਾਬ ਨਾਲ ਤਿੰਨ ਚੈੱਕ ਲੈ ਲਏ। ਮਾਰਚ 2017 ਵਿਚ ਉਸ ਨੇ ਕਿਹਾ ਕਿ ਤੁਹਾਡਾ ਸਾਰਾ ਕੰਮ ਹੋ ਗਿਆ ਹੈ ਤੇ ਵੀਜ਼ਾ ਆਉਣਾ ਸਿਰਫ ਬਾਕੀ ਹੈ। 16 ਲੱਖ ਦੇ ਹਿਸਾਬ ਨਾਲ ਪੈਸੇ ਦੇ ਦਿਓ ਤਾਂ ਜੋ ਤੁਹਾਡਾ ਵੀਜ਼ਾ ਮੰਗਵਾਇਆ ਜਾ ਸਕੇ। ਅਸੀਂ ਉਸ ਦੇ ਝਾਂਸੇ ਵਿਚ ਆ ਗਏ ਤੇ 49 ਲੱਖ ਰੁਪਏ ਡਾਕਟਰ ਸਲੀਮ ਅਤੇ ਉਸ ਦੀ ਮਹਿਲਾ ਹਿੱਸੇਦਾਰ ਨੂੰ ਦੇ ਦਿੱਤੇ ਪਰ ਬਾਅਦ 'ਚ ਸਾਨੂੰ ਉਨ੍ਹਾਂ ਨਾ ਤਾਂ ਕੈਨੇਡਾ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਮੋੜੇ। ਇਥੋਂ ਤੱਕ ਕਿ ਪਾਸਪੋਰਟ ਅਤੇ ਹੋਰ ਕਾਗਜ਼ਾਤ ਅੱਜ ਵੀ ਉਨ੍ਹਾਂ ਕੋਲ ਹੀ ਹਨ।
ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਐੱਸ. ਐੱਸ. ਪੀ. ਮੋਗਾ ਨੇ ਈ. ਓ. ਵਿੰਗ ਮੋਗਾ ਦੇ ਇੰਚਾਰਜ ਨੂੰ ਇਸ ਦੀ ਜਾਂਚ ਕਰਨ ਲਈ ਕਿਹਾ, ਜਿਨ੍ਹਾਂ ਵੱਲੋਂ ਕੀਤੀ ਗਈ ਪੜਤਾਲ ਸਮੇਂ ਸ਼ਿਕਾਇਤਕਰਤਾ ਦੇ ਦੋਸ਼ ਸਹੀ ਪਾਏ ਜਾਣ 'ਤੇ ਉਨ੍ਹਾਂ ਵੱਲੋਂ ਕਾਰਵਾਈ ਦੀ ਸਿਫਾਰਸ਼ ਕਰ ਦਿੱਤੀ ਗਈ। ਉਪਰੰਤ ਐੱਸ. ਐੱਸ. ਪੀ ਮੋਗਾ ਦੇ ਹੁਕਮ 'ਤੇ ਪਿੰਡ ਲੋਪੋਂ ਵਿਖੇਡਾਕਟਰ ਸਲੀਮ ਖਾਨ ਪੁੱਤਰ ਅਮਰ ਖਾਨ ਵਾਸੀ ਮਲਕ (ਜਗਰਾਓਂ), ਆਲੀਆ ਖਾਨ ਪਤਨੀ ਰਸ਼ੀਦ ਮੁਹੰਮਦ ਵਾਸੀ ਮੁਹੱਲਾ ਸੱਤਾ ਨੇੜੇ ਸਦਰ ਬਾਜ਼ਾਰ ਮਾਲੇਰਕੋਟਲਾ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਅਧਿਕਾਰੀ ਵੱਲੋਂ ਕਮਰੇ 'ਚ ਔਰਤ ਨਾਲ ਸਮਾਂ ਬਿਤਾਉਣ ਨੂੰ ਲੈ ਕੇ ਉੱਠਣ ਲੱਗੇ ਸਵਾਲ
NEXT STORY