ਮੋਗਾ, (ਅਾਜ਼ਾਦ)-ਪਿੰਡ ਬੁੱਧ ਸਿੰਘ ਵਾਲਾ ਦੇ ਭੋਲੇ-ਭਾਲੇ ਲੋਕਾਂ ਨੂੰ ਪ੍ਰਧਾਨ ਮੰਤਰੀ ਯੋਜਨਾ ਤਹਿਤ 50 ਹਜ਼ਾਰ ਰੁਪਏ ਨਕਦ ਦਿਵਾਉਣ ਦਾ ਝਾਂਸਾ ਦੇ ਕੇ ਲੁਟੇਰਾ ਲਡ਼ਕਾ 2 ਲੱਖ ਰੁਪਏ ਲੈ ਕੇ ਫਰਾਰ ਹੋ ਗਿਆ। ਇਸ ਸਬੰਧੀ ਪਿੰਡ ਦੀਆਂ ਪੀਡ਼ਤ ਅੌਰਤਾਂ ਵੱਲੋਂ ਥਾਣਾ ਸਿਟੀ ਮੋਗਾ ਨੂੰ ਸ਼ਿਕਾਇਤ ਪੱਤਰ ਦੇ ਕੇ ਲੁਟੇਰੇ ਲਡ਼ਕੇ ਦੀ ਤਲਾਸ਼ ਕਰਨ ਅਤੇ ਉਸ ਖਿਲਾਫ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ। ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਸਾਰਾ ਮਾਮਲਾ
ਪਿੰਡ ਬੁੱਧ ਸਿੰਘ ਵਾਲਾ ਦੀ ਗੁਰਮੀਤ ਕੌਰ ਅਤੇ ਚਰਨਜੀਤ ਕੌਰ ਦੇ ਇਲਾਵਾ ਸੈਂਕਡ਼ੇ ਅੌਰਤਾਂ ਵੱਲੋਂ ਥਾਣਾ ਸਿਟੀ ਮੋਗਾ ਨੂੰ ਸ਼ਿਕਾਇਤ ਪੱਤਰ ਦੇ ਕੇ ਕਿਹਾ ਗਿਆ ਕਿ ਸਾਡੇ ਪਿੰਡ ’ਚ ਇਕ ਲਡ਼ਕਾ ਆਇਆ, ਜਿਸ ਨੇ ਆਪਣਾ ਨਾਂ ਨਵਜੋਤ ਸਿੰਘ ਦੱਸਿਆ ਅਤੇ ਕਿਹਾ ਕਿ ਉਹ ਬੈਂਕ ਆਫ ਇੰਡੀਆ ਵਿਚ ਮੁਲਾਜ਼ਮ ਹੈ ਅਤੇ ਉਸ ਦੇ ਗਲੇ ਵਿਚ ਸ਼ਨਾਖਤੀ ਕਾਰਡ ਵੀ ਪਾਇਆ ਹੋਇਆ ਸੀ। ਉਸ ਨੇ ਦੱਸਿਆ ਕਿ ਉਸ ਨੂੰ ਬੈਂਕ ਵੱਲੋਂ ਪ੍ਰਧਾਨ ਮੰਤਰੀ ਯੋਜਨਾ ਤਹਿਤ ਦਲਿਤ ਪਰਿਵਾਰਾਂ ਅਤੇ ਗਰੀਬ ਪਰਿਵਾਰਾਂ ਨਾਲ ਸਬੰਧਿਤ ਅੌਰਤਾਂ ਨੂੰ ਮਕਾਨ ਅਤੇ ਰੁਜ਼ਗਾਰ ਦੇ ਲਈ 50 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦੇ ਲਈ ਭੇਜਿਆ ਗਿਆ ਸੀ ਤਾਂ ਕਿ ਉਹ ਉਨ੍ਹਾਂ ਦੇ ਫਾਰਮ ਭਰ ਕੇ ਮੋਗਾ ਜਮ੍ਹਾ ਕਰਵਾ ਸਕੇ। ਉਕਤ ਲਡ਼ਕਾ ਸਾਡੇ ਪਿੰਡ ’ਚ ਤਿੰਨ ਦਿਨ ਮੀਟਿੰਗਾਂ ਕਰਦਾ ਰਿਹਾ, ਜੋ ਆਪਣੀ ਸਵਿਫਟ ਕਾਰ ’ਚ ਆਉਂਦਾ ਸੀ ਅਤੇ ਉਸ ਨੇ 40-40 ਅੌਰਤਾਂ ਦੇ ਦੋ ਗਰੁੱਪ ਬਣਾ ਲਏ, ਇਕ ਗਰੁੱਪ ਦੀ ਮੁਖੀ ਗੁਰਮੀਤ ਕੌਰ ਨੂੰ ਬਣਾਇਆ ਗਿਆ ਅਤੇ ਦੂਸਰੇ ਗਰੁੱਪ ਦੀ ਮੁਖੀ ਚਰਨਜੀਤ ਕੌਰ ਨੂੰ ਬਣਾਇਆ ਗਿਆ। ਉਕਤ ਲੁਟੇਰੇ ਲਡ਼ਕੇ ਨੇ ਸਾਰੀਆਂ ਅੌਰਤਾਂ ਤੋਂ 2500-2500 ਰੁਪਏ ਦੀ ਰਾਸ਼ੀ ਵਸੂਲ ਕੀਤੀ ਅਤੇ ਉਕਤ ਦੋਨੋਂ ਅੌਰਤਾਂ ਨੂੰ ਆਪਣੇ ਕੋਲ ਰੱਖਣ ਲਈ ਕਿਹਾ। ਇਸ ਤਰ੍ਹਾਂ ਦੋਨੋਂ ਅੌਰਤਾਂ ਨੇ ਦੋ-ਦੋ ਲੱਖ ਰੁਪਏ ਪਿੰਡ ਦੀਆਂ ਅੌਰਤਾਂ ਤੋਂ ਇਕੱਠੇ ਕਰ ਕੇ ਆਪਣੇ ਕੋਲ ਰੱਖ ਲਏ। ਲੁਟੇਰਾ ਲਡ਼ਕਾ ਇੰਨਾ ਚਲਾਕ ਸੀ ਕਿ ਉਸ ਨੇ ਲੋਕਾਂ ਨੂੰ ਇਸ ਤਰ੍ਹਾਂ ਆਪਣੇ ਜਾਲ ’ਚ ਫਸਾਇਆ ਕਿ ਸ਼ੱਕ ਨਾ ਹੋਵੇ ਤੇ ਉਹ ਉਕਤ ਦੋ-ਦੋ ਲੱਖ ਰੁਪਏ ਜੋ ਦੂਸਰੇ ਮੈਂਬਰਾਂ ਦੇ ਹਨ, ਉਨ੍ਹਾਂ ਕਿਹਾ ਕਿ ਉਹ ਖੁਦ ਮੇਰੇ ਨਾਲ ਚੱਲ ਕੇ ਸਟੇਟ ਬੈਂਕ ਆਫ ਇੰਡੀਆ ਬੈਂਕ ਵਿਚ ਜਮ੍ਹਾ ਕਰਵਾਉਣ। ਉਸ ਨੇ ਫਾਰਮ ਵੀ ਭਰੇ ਅਤੇ ਅਾਧਾਰ ਕਾਰਡ ਦੀਆਂ ਫੋਟੋ ਕਾਪੀਆਂ ਤੇ ਕਈ ਅੌਰਤਾਂ ਦੇ ਪੈਨ ਕਾਰਡ ਵੀ ਲਏ। ਅੱਜ ਜਦ ਉਹ ਗੁਰਮੀਤ ਕੌਰ ਨੂੰ ਆਪਣੀ ਗੱਡੀ ’ਚ ਬਿਠਾ ਕੇ ਉਸ ਦੇ ਛੋਟੇ ਬੇਟੇ ਨੂੰ ਵੀ ਨਾਲ ਲਿਆ ਅਤੇ ਕਿਹਾ ਕਿ ਦੋ ਲੱਖ ਰੁਪਏ ਦੀ ਰਾਸ਼ੀ ਸਟੇਟ ਬੈਂਕ ਵਿਚ ਜਮ੍ਹਾ ਕਰਵਾਉਣੀ ਹੈ, ਜਦਕਿ ਦੂਸਰੇ ਗਰੁੱਪ ਦੀ ਮੁਖੀ ਚਰਨਜੀਤ ਕੌਰ ਆਪਣੀ ਹੋਰ ਮਹਿਲਾ ਮੈਂਬਰਾਂ ਨਾਲ ਗੱਡੀ ਵਿਚ ਆ ਰਹੀ ਸੀ, ਲੁਟੇਰਾ ਲਡ਼ਕਾ ਗੁਰਮੀਤ ਕੌਰ ਨੂੰ ਸਟੇਟ ਬੈਂਕ ਵਿਚ ਲੈ ਆਇਆ ਅਤੇ ਉਸ ਨੂੰ ਕਿਹਾ ਕਿ ਉਹ ਮੈਨੇਜਰ ਨਾਲ ਗੱਲਬਾਤ ਕਰ ਕੇ ਆਉਂਦਾ ਹੈ। ਕੁਝ ਸਮੇਂ ਬਾਅਦ ਉਹ ਜਲਦੀ ਨਾਲ ਹੇਠਾਂ ਆਇਆ ਅਤੇ ਕਿਹਾ ਕਿ ਉਹ ਉਸ ਨੂੰ ਦੋ ਲੱਖ ਰੁਪਏ ਦੇ ਦੇਵੇ ਤਾਂ ਕਿ ਜਮ੍ਹਾ ਕਰਵਾ ਸਕੇ। ਇਸ ਦੌਰਾਨ ਲੁਟੇਰਾ ਲਡ਼ਕਾ ਉਨ੍ਹਾਂ ਨੂੰ ਚਕਮਾ ਦੇ ਕੇ ਦੂਸਰੇ ਰਸਤੇ ਰਾਹੀਂ ਆਪਣੀ ਗੱਡੀ ਲੈ ਕੇ ਰਫੂਚੱਕਰ ਹੋ ਗਿਆ। ਜਦ ਗੁਰਮੀਤ ਕੌਰ ਨੂੰ ਪਤਾ ਲੱਗਾ ਤਾਂ ਉਸ ਨੇ ਦੂਸਰੀਆਂ ਮਹਿਲਾਵਾਂ ਨੂੰ ਨਾਲ ਲੈ ਕੇ ਪੈਸੇ ਜਮ੍ਹਾ ਕਰਵਾਉਣ ਆ ਰਹੀ ਚਰਨਜੀਤ ਕੌਰ ਨੂੰ ਮੋਬਾਇਲ ਫੋਨ ’ਤੇ ਸੂਚਿਤ ਕੀਤਾ ਕਿ ਸਾਡੇ ਨਾਲ ਧੋਖਾ ਹੋਇਆ ਹੈ। ਇਸ ਤਰ੍ਹਾਂ ਦੂੁਸਰੀਆਂ ਮਹਿਲਾਵਾਂ ਲੁੱਟਣ ਤੋਂ ਬਚ ਗਈਆਂ।
ਕੀ ਹੋਈ ਪੁਲਸ ਕਾਰਵਾਈ
ਜਦ ਇਸ ਸਬੰਧੀ ਥਾਣਾ ਸਿਟੀ ਮੋਗਾ ਦੇ ਇੰਚਾਰਜ ਇੰਸਪੈਕਟਰ ਗੁਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਲੁਟੇਰੇ ਲਡ਼ਕੇ ਦੀ ਤਲਾਸ਼ ਲਈ ਉੁਸ ਦੇ ਮੋਬਾਇਲ ਲੋਕੇਸ਼ਨ ਦਾ ਪਤਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਅਤੇ ਇਹ ਵੀ ਜਾਨਣ ਦਾ ਯਤਨ ਕਰ ਰਹੇ ਹਾਂ ਕਿ ਉਸ ਨੇ ਕਿਹਡ਼ੇ-ਕਿਹਡ਼ੇ ਪਿੰਡਾਂ ਦੀਆਂ ਅੌਰਤਾਂ ਨੂੰ ਇਸ ਤਰ੍ਹਾਂ ਝਾਂਸੇ ਵਿਚ ਲੈ ਕੇ ਨਿਸ਼ਾਨਾ ਬਣਾਇਆ। ਅਸੀਂ ਆਪਣੇ ਮੁਲਾਜ਼ਮਾਂ ਨੂੰ ਬੈਂਕ ’ਚ ਵੀ ਜਾਂਚ ਲਈ ਭੇਜਿਆ ਸੀ ਪਰ ਕੋਈ ਸੁਰਾਗ ਨਹੀਂ ਮਿਲ ਸਕਿਆ। ਲੁਟੇਰੇ ਲਡ਼ਕੇ ਦੀ ਤਲਾਸ਼ ਲਈ ਪੰਜਾਬ ਭਰ ਵਿਚ ਸੂਚਿਤ ਕੀਤਾ ਗਿਆ ਹੈ ਤਾਂ ਕਿ ਉਹ ਕਾਬੂ ਆ ਸਕੇ।
ਇਨੋਵਾ ਸਵਾਰ ਵਿਅਕਤੀਆਂ ਵੱਲੋਂ ਪ੍ਰਾਪਰਟੀ ਡੀਲਰ ਦੀ ਕੁੱਟ-ਮਾਰ, ਕੀਤਾ ਅਗਵਾ
NEXT STORY