ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)— ਲੱਖਾਂ ਰੁਪਏ ਦਾ ਗਬਨ ਕਰਨ 'ਤੇ ਸਰਪੰਚ ਵਿਰੁੱਧ ਥਾਣਾ ਸ਼ੇਰਪੁਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਮਲਕੀਤ ਸਿੰਘ ਨੇ ਦੱਸਿਆ ਕਿ ਵਿਜੇ ਸਿੰਘ ਪੰਚ ਅਤੇ ਸਮੂਹ ਗ੍ਰਾਮ ਪੰਚਾਇਤ ਪਿੰਡ ਟਿੱਬਾ ਨੇ ਇਕ ਦਰਖਾਸਤ ਪੁਲਸ ਨੂੰ ਦਿੱਤੀ ਕਿ ਗ੍ਰਾਮ ਪੰਚਾਇਤ ਟਿੱਬਾ ਦੀ ਓਰੀਐਂਟਲ ਬੈਂਕ ਆਫ ਕਾਮਰਸ ਸ਼ਾਖਾ ਸ਼ੇਰਪੁਰ ਦੇ ਖਾਤੇ 'ਚੋਂ ਦਵਿੰਦਰ ਸਿੰਘ ਸਰਪੰਚ ਪੁੱਤਰ ਸਰਵਣ ਸਿੰਘ ਵਾਸੀ ਟਿੱਬਾ ਨੇ 15 ਜੂਨ 2016 ਤੋਂ 29 ਜੂਨ 2016 ਤੱਕ 19,13,250 ਰੁਪਏ ਕਢਵਾਏ ਸਨ, ਜਿਸ ਸਬੰਧੀ ਪੜਤਾਲ ਡਵੀਜ਼ਨਲ ਡਿਪਟੀ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤਾਂ ਪਟਿਆਲਾ ਨੇ ਕੀਤੀ। ਫਿਰ ਥਾਣਾ ਸ਼ੇਰਪੁਰ ਦੇ ਸਹਾਇਕ ਥਾਣੇਦਾਰ ਮਲਕੀਤ ਸਿੰਘ ਵੱਲੋਂ ਕੀਤੀ ਪੜਤਾਲ ਦੌਰਾਨ ਬੀ. ਡੀ. ਪੀ. ਓ. ਤਰਸੇਮ ਸਿੰਘ ਦੇ ਬਿਆਨਾਂ ਅਨੁਸਾਰ ਪਿੰਡ ਟਿੱਬਾ ਦੇ ਵੱਖ-ਵੱਖ ਕੰਮਾਂ ਲਈ ਸਰਪੰਚ ਦਵਿੰਦਰ ਸਿੰਘ ਨੇ 19,12,750 ਰੁ. ਕਢਵਾਏ। ਬਲਾਕ ਏ. ਈ. ਦੀ ਰਿਪੋਰਟ ਅਨੁਸਾਰ 15,55,536 ਰੁ. ਦੇ ਕੰਮ ਕਰਵਾਏ ਗਏ ਅਤੇ ਕਰੀਬ 3,57,214 ਰੁ. ਦਾ ਬਕਾਇਆ ਰਹਿੰਦਾ ਹੈ, ਜਿਸ ਦਾ ਸਰਪੰਚ ਵੱਲੋਂ ਗਬਨ ਕੀਤਾ ਗਿਆ ਹੈ। ਪੁਲਸ ਨੇ ਮੁਦਈ ਦੀ ਦਰਖਾਸਤ ਦੀ ਪੜਤਾਲ ਕਰਨ ਉਪਰੰਤ ਸਰਪੰਚ ਦਵਿੰਦਰ ਸਿੰਘ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਗਿੱਦੜਬਾਹਾ: ਐੱਸ.ਸੀ/ਐੱਸ.ਟੀ. ਜਥੇਬੰਦੀਆਂ ਵੱਲੋਂ ਮੋਦੀ ਖਿਲਾਫ ਕੀਤਾ ਗਿਆ ਪਿੱਟ ਸਿਆਪਾ
NEXT STORY