ਪਟਿਆਲਾ — ਜੇਕਰ ਤੁਸੀਂ ਡੱਬਾ ਬੰਦ ਜੂਸ ਪੀਣ ਦੇ ਸ਼ੌਕੀਨ ਹੋ ਤਾਂ ਸਾਵਧਾਨ ਹੋ ਜਾਵੋ। ਅਸਲ 'ਚ ਪਟਿਆਲਾ 'ਚ ਫ੍ਰੇਸਕਾ ਕੰਪਨੀ ਦੀ ਬੰਦ ਬੋਤਲ ਜੂਸ 'ਚੋਂ ਕਾਕਰੋਚ ਮਿਲਿਆ ਹੈ।
ਕੰਪਨੀ ਵਲੋਂ ਨਹੀਂ ਹੋਈ ਜਾਂਚ
ਜਾਣਕਾਰੀ ਮੁਤਾਬਕ ਬਲਵਿੰਦਰ ਸਿੰਘ ਨਾਮਕ ਵਿਅਕਤੀ ਨੇ ਸਿੰਗਲਾ ਕਰਿਆਨਾ ਸਟੋਰ ਤੋਂ ਜੂਸ ਦੀਆਂ 3 ਬੋਤਲਾਂ ਖਰੀਦੀਆਂ ਸਨ, ਜਿਨ੍ਹਾਂ 'ਚ ਇਕ ਬੋਤਲ 'ਚ ਕਾਕਰੋਚ ਨਿਕਲਿਆ ਹੈ। ਜਿਸ ਦੀ ਸੂਚਨਾ ਬਲਵਿੰਦਰ ਸਿੰਘ ਵਲੋਂ ਜੂਸ ਕੰਪਨੀ ਨੂੰ ਦਿੱਤੀ ਗਈ। ਸ਼ਿਕਾਇਤਕਰਤਾ ਨੇ ਦੱਸਿਆ ਕੀ ਕੰਪਨੀ ਵਲੋਂ ਇਸ ਦੀ ਕੋਈ ਜਾਂਚ ਨਹੀਂ ਕੀਤੀ ਗਈ ਹੈ।
ਵੇਰਕਾ ਦੀ ਦਹੀ 'ਚੋਂ ਵੀ ਨਿਕਲ ਚੁੱਕਿਆ ਹੈ ਕਾਕਰੋਚ
ਉਧਰ, ਡੀ. ਐੱਚ. ਓ. ਪਰਮਿੰਦਰ ਸਿੱਧੂ ਦਾ ਕਹਿਣਾ ਹੈ ਕਿ ਇਸ ਦੀ ਜਾਂਚ ਕੀਤੀ ਜਾਵੇਗੀ ਤੇ ਦੋਸ਼ੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੇਰਕਾ ਦੀ ਦਹੀ 'ਚੋਂ ਵੀ ਕਾਕਰੋਚ ਮਿਲੇ ਸਨ। ਖਾਣ-ਪੀਣ ਦੀਆਂ ਚੀਜ਼ਾਂ 'ਚ ਹੋ ਰਹੀ ਇਸ ਲਾਪਰਵਾਹੀ ਦੇ ਖਿਲਾਫ ਪ੍ਰਸ਼ਾਸਨ ਨੂੰ ਸਖਤ ਕਦਮ ਚੁੱਕਣਾ ਚਾਹੀਦਾ ਹੈ ਤਾਂ ਕਿ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ।
ਸੁਖਪਾਲ ਖਹਿਰਾ ਨੇ ਵੀ ਕੀਤੀ ਭਗਵੰਤ ਮਾਨ ਵਾਲੀ ਗਲਤੀ, ਹੋਈ ਸਖਤ ਕਾਰਵਾਈ
NEXT STORY