ਲੁਧਿਆਣਾ, (ਪੰਕਜ)- ਥਾਣਾ ਸ਼ਿਮਲਾਪੁਰੀ ਦੀ ਪੁਲਸ ਨੇ ਧੋਖਾਦੇਹੀ ਦੇ ਇਕ ਮਾਮਲੇ ਵਿਚ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਜਾ ਚੁੱਕੇ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਇੰਚਾਰਜ ਮੁਹੰਮਦ ਜਮੀਲ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਰਾਕੇਸ਼ ਕੁਮਾਰ ਪੁੱਤਰ ਕਰਤਾਰ ਚੰਦ ਨਿਵਾਸੀ ਸ਼ਿਮਲਾਪੁਰੀ ਦੇ ਰੂਪ ਵਿਚ ਹੋਈ। ਉਸ ਨੂੰ ਮਾਣਯੋਗ ਜੇ. ਐੱਮ. ਆਈ. ਸੀ. ਨਵਰੀਤ ਕੌਰ ਦੀ ਅਦਾਲਤ ਨੇ ਧੋਖਾਦੇਹੀ ਦੇ ਮਾਮਲੇ 'ਚ ਭਗੌੜਾ ਕਰਾਰ ਦਿੱਤਾ ਸੀ।
ਚਲਦੀ ਹੋਈ ਕਾਰ ਨੂੰ ਅੱਗ ਲੱਗਣ ਨਾਲ ਝੁਲਸੇ ਉਦਯੋਗਪਤੀ ਅਨਿਲ ਜੈਨ ਨੇ ਤੋੜਿਆ ਦਮ
NEXT STORY