ਜਲੰਧਰ, (ਮਹੇਸ਼)- ਥਾਣਾ ਪਤਾਰਾ ਦੀ ਪੁਲਸ ਨੇ ਪਿੰਡ ਕੋਟਲੀ ਥਾਨ ਸਿੰਘ ਵਿਚ ਦੋ ਬੱਚਿਆਂ ਦੀ ਮਾਂ 28 ਸਾਲਾ ਔਰਤ ਦੇ ਨਾਲ ਬੀਤੇ ਦਿਨੀਂ ਹੋਏ ਗੈਂਗਰੇਪ ਦੇ ਮਾਮਲੇ ਵਿਚ ਨਾਮਜ਼ਦ ਕੀਤੇ ਗਏ 3 ਦੋਸ਼ੀਆਂ ਵਿਚੋਂ ਕਾਂਚਾ ਨਾਂ ਦੇ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਐੱਸ. ਐੱਚ. ਓ. ਪਤਾਰਾ ਸਤਪਾਲ ਸਿੱਧੂ ਨੇ ਦੱਸਿਆ ਕਿ ਏ. ਐੱਸ. ਆਈ. ਰਾਮ ਪ੍ਰਕਾਸ਼ ਵਲੋਂ ਪੁਲਸ ਪਾਰਟੀ ਸਮੇਤ ਫੜੇ ਗਏ ਦੋਸ਼ੀ ਗੁਰਪ੍ਰੀਤ ਰਾਮ ਉਰਫ ਕਾਂਚਾ ਪੁੱਤਰ ਸੀਤਾ ਰਾਮ ਨਿਵਾਸੀ ਪਿੰਡ ਕੋਟਲੀ ਥਾਨ ਸਿੰਘ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਕਿ ਉਸ ਦੇ ਫਰਾਰ ਸਾਥੀਆਂ ਕਾਲਾ ਅਤੇ ਘੁੱਗ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕੇ।
ਐੱਸ. ਐੱਚ. ਓ. ਸਿੱਧੂ ਨੇ ਦੱਸਿਆ ਕਿ ਪੁਲਸ ਨੇ ਪੀੜਤ ਔਰਤ ਮਮਤਾ (ਕਾਲਪਨਿਕ ਨਾਂ) ਦੇ ਬਿਆਨਾਂ 'ਤੇ 27 ਸਤੰਬਰ ਨੂੰ ਕਾਂਚਾ, ਕਾਲਾ ਅਤੇ ਘੁੱਗ ਦੇ ਖਿਲਾਫ ਧਾਰਾ 376-ਡੀ, 379, 506 ਅਤੇ 34 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਸੀ। ਫਰਾਰ ਦੋਸ਼ੀਆਂ ਦੀ ਤਲਾਸ਼ ਵਿਚ ਰੇਡ ਕੀਤੀ ਜਾ ਰਹੀ ਹੈ।
ਪੈਸੇ ਇਨਵੈਸਟ ਕਰਕੇ ਦੁੱਗਣਾ ਵਿਆਜ ਦਿਵਾਉਣ ਦੇ ਨਾਮ 'ਤੇ ਠੱਗੀ
NEXT STORY