ਚੰਡੀਗੜ੍ਹ (ਬਰਜਿੰਦਰ)— ਸਾਬਕਾ ਵਿਦਿਆਰਥੀ ਨੇਤਾ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਬੁੜੈਲ ਦੇ ਮੋਂਟੀ ਸ਼ਾਹ ਖਿਲਾਫ ਸੈਕਟਰ 34 ਥਾਣਾ ਪੁਲਸ ਵਲੋਂ ਜੋ ਹੱਤਿਆ ਦੇ ਯਤਨ ਦੀ ਅਹਿਮ ਧਾਰਾ ਲਾਈ ਗਈ ਸੀ, ਉਹ ਕੋਰਟ 'ਚ ਨਹੀਂ ਟਿਕੀ ਤੇ ਉਸਨੂੰ ਤੋੜਦੇ ਹੋਏ ਕੋਰਟ ਨੇ ਦੋਨਾਂ ਨੂੰ ਸਿਰਫ ਦੰਗਾ ਕਰਨ ਤੇ ਸੱਟ ਪਹੁੰਚਾਉਣ ਦੀਆਂ ਅਪਰਾਧਿਕ ਧਾਰਾਵਾਂ 'ਚ ਦੋਸ਼ੀ ਪਾਉਂਦੇ ਹੋਏ 2-2 ਸਾਲ ਕੈਦ ਤੇ 4-4 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਹਮਲੇ 'ਚ ਜ਼ਖਮੀ ਹੋਣ ਵਾਲੇ ਨੌਜਵਾਨ ਰਜਤ ਸ਼ਰਮਾ ਖੁਦ ਮੋਹਾਲੀ 'ਚ ਇਕ ਵਕੀਲ ਦੀ ਹੱਤਿਆ ਦੇ ਕੇਸ 'ਚ ਦੋਸ਼ੀ ਹੈ। ਸੈਕਟਰ 34 ਥਾਣਾ ਪੁਲਸ ਨੇ 12 ਅਗਸਤ 2012 ਨੂੰ ਹਥਿਆਰਾਂ ਸਮੇਤ ਦੰਗਾ ਕਰਨ, ਸੱਟ ਪਹੁੰਚਾਉਣ ਤੇ ਹੱਤਿਆ ਦੇ ਯਤਨਾਂ ਦੀਆਂ ਧਾਰਾਵਾਂ 'ਚ ਕੇਸ ਦਰਜ ਕੀਤਾ ਸੀ। ਮਾਮਲੇ 'ਚ ਸ਼ਿਕਾਇਤਕਰਤਾ ਜ਼ਖਮੀ ਰਜਤ ਦਾ ਭਰਾ ਅੰਕੁਸ਼ ਸੀ। ਇਨ੍ਹਾਂ ਦੀ ਬੁੜੈਲ 'ਚ ਦੁਕਾਨ ਹੈ।
ਘਟਨਾ ਮੁਤਾਬਿਕ 11 ਅਗਸਤ ਦੀ ਰਾਤ ਨੂੰ ਕਰੀਬ ਸਾਢੇ 10 ਵਜੇ ਉਹ ਦੁਕਾਨ ਬੰਦ ਕਰਕੇ ਆਪਣੀ ਗੱਡੀ ਵੱਲ ਪੈਦਲ ਜਾ ਰਹੇ ਸਨ। ਰਜਤ ਅੱਗੇ ਚੱਲ ਰਿਹਾ ਸੀ ਤੇ ਅੰਕੁਸ਼ ਉਸ ਤੋਂ ਕੁਝ ਪਿੱਛੇ ਸੀ। ਇਸੇ ਦੌਰਾਨ ਇਕ ਗੱਡੀ 'ਚ 4-5 ਨੌਜਵਾਨ ਸਲੈਗਰ ਤੇ ਡੰਡਿਆਂ ਨਾਲ ਲੈਸ ਹੋ ਕੇ ਆਏ ਤੇ ਰਜਤ 'ਤੇ ਹਮਲਾ ਬੋਲ ਦਿੱਤਾ। ਇਨ੍ਹਾਂ 'ਚ ਮੋਂਟੀ ਸ਼ਾਹ ਤੇ ਲਾਰੈਂਸ ਬਿਸ਼ਨੋਈ 'ਤੇ ਵੀ ਸ਼ਾਮਲ ਹੋਣ ਦੇ ਦੋਸ਼ ਲੱਗੇ ਸਨ। ਜਦੋਂ ਤਕ ਸ਼ਿਕਾਇਤਕਰਤਾ ਅੰਕੁਸ਼ ਆਪਣੇ ਭਰਾ ਨੂੰ ਬਚਾਉਣ ਆਇਆ, ਉਦੋਂ ਤਕ ਸਾਰੇ ਦੋਸ਼ੀ ਭੱਜ ਗਏ ਸਨ। ਰਜਤ ਤੇ ਅੰਕੁਸ਼ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਮੋਂਟੀ ਸ਼ਾਹ ਤੇ ਲਾਰੈਂਸ ਬਿਸ਼ਨੋਈ ਖਿਲਾਫ ਕੇਸ ਦਰਜ ਕੀਤਾ ਸੀ।
... ਤੇ ਹੁਣ ਕੈਂਸਰ ਦੇ ਇਲਾਜ ਲਈ ਮਰੀਜ਼ਾਂ ਨੂੰ ਨਹੀਂ ਜਾਣਾ ਪਵੇਗਾ ਬੀਕਾਨੇਰ, ਮਾਹਿਰ ਡਾਕਟਰ ਖੁਦ ਆਉਣਗੇ ਪੰਜਾਬ!
NEXT STORY