ਖੰਨਾ(ਸੁਨੀਲ)-ਪਿਛਲੇ ਦਿਨੀਂ ਜੋਧਪੁਰ ਦੀ ਜੇਲ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਖਤਰਨਾਕ ਗੈਂਗਸਟਰ ਨਰੇਸ਼ ਕੁਮਾਰ ਉਰਫ ਅਰਜਨ ਵਾਸੀ ਅਬੋਹਰ ਦਾ ਇਕ ਦਿਨ ਦਾ ਪੁਲਸ ਰਿਮਾਂਡ ਹੋਰ ਵਧਿਆ ਹੈ। ਸ਼ੁੱਕਰਵਾਰ ਕਥਿਤ ਦੋਸ਼ੀ ਨੂੰ ਸਦਰ ਥਾਣਾ ਦੀ ਪੁਲਸ ਨੇ ਸਥਾਨਕ ਅਦਾਲਤ 'ਚ ਪੇਸ਼ ਕਰਕੇ ਉਸਦਾ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਸ ਨੂੰ ਨਰੇਸ਼ ਦੇ ਮੋਬਾਇਲ ਦੀ ਤਲਾਸ਼ ਹੈ। ਨਰੇਸ਼ ਦਾ ਮੋਬਾਇਲ ਮਿਲਣ ਤੋਂ ਪੁਲਸ ਦੇ ਹੱਥ ਹੋਰ ਅਹਿਮ ਸੁਰਾਗ ਲੱਗ ਸਕਦੇ ਹਨ।
ਬੱਚੀਆਂ ਨਾਲ ਜਬਰ-ਜ਼ਨਾਹ ਕਰਨ ਵਾਲਿਆਂ ਨੂੰ ਹੋਣੀ ਚਾਹੀਦੀ ਹੈ ਫਾਂਸੀ
NEXT STORY