ਸ੍ਰੀ ਮੁਕਤਸਰ ਸਾਹਿਬ (ਪਵਨ) - ਬੀ. ਐੱਸ. ਐੱਨ. ਐੱਲ. ਸਟਾਫ ਦੀ ਯੂਨੀਅਨ, ਬੀ. ਐੱਸ. ਐੱਨ. ਐੱਲ. ਈ. ਯੂ., ਐੱਸ. ਐੱਨ. ਈ. ਏ., ਐੱਫ. ਐੱਨ. ਟੀ. ਓ., ਏ. ਆਈ. ਜੀ. ਟੀ. ਆਈ. ਓ. , ਬੀ. ਐੱਸ. ਐੱਨ. ਐੱਲ. (ਐੱਮ. ਐੱਸ.), ਐੱਸ. ਐੱਨ. ਟੀ. ਟੀ. ਏ., ਬੀ. ਐੱਸ. ਐੱਨ. ਐੱਲ. ਏ. ਟੀ. ਐੱਮ., ਬੀ. ਐੱਸ. ਐੱਨ. ਐੱਨ. (ਓ. ਏ.) ਅਤੇ ਠੇਕਾ ਆਧਾਰਿਤ ਲੇਬਰ ਵੱਲੋਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਲੈ ਕੇ ਇਕ ਦਿਨਾ ਮੁਕੰਮਲ ਹੜਤਾਲ ਕਰਦਿਆਂ ਗੇਟ ਰੈਲੀ ਕੀਤੀ ਗਈ। ਬੀ. ਐੱਸ. ਐੱਨ. ਐੱਲ. ਈ. ਯੂ. ਦੇ ਬ੍ਰਾਂਚ ਸਕੱਤਰ ਕਾਮਰੇਡ ਸੁਭਾਸ਼ ਚੰਦਰ ਦੀ ਅਗਵਾਈ 'ਚ ਸ੍ਰੀ ਮੁਕਤਸਰ ਸਾਹਿਬ ਦੇ ਸਮੂਹ ਸਟਾਫ ਨੇ ਗੇਟ ਰੈਲੀ 'ਚ ਹਿੱਸਾ ਲੈਂਦਿਆਂ ਕੇਂਦਰ ਸਰਕਾਰ ਦੀਆਂ ਕਰਮਚਾਰੀ ਮਾਰੂ ਨੀਤੀਆਂ ਦੇ ਵਿਰੋਧ 'ਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ।ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਮੁਲਾਜ਼ਮ 7ਵੇਂ ਪੇ-ਕਮਿਸ਼ਨ 'ਚ ਸੋਧ ਲਾਗੂ ਕਰਵਾਉਣ ਲਈ ਵਚਨਬੱਧ ਹੈ ਕਿÀੁਂਕਿ 90 ਫੀਸਦੀ ਤੋਂ ਜ਼ਿਆਦਾ ਮੁਲਾਜ਼ਮਾਂ ਲਈ ਇਹ ਉਨ੍ਹਾਂ ਦੀ ਸੇਵਾ ਦੀ ਅੰਤਿਮ ਸੋਧ ਹੈ। ਆਗੂਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ 1 ਜਨਵਰੀ 2017 ਤੋਂ ਪੇ-ਕਮਿਸ਼ਨ 'ਚ ਸੋਧ ਨਹੀਂ ਮਿਲਦੀ ਤਾਂ ਉਨ੍ਹਾਂ ਦੀ ਪੈਨਸ਼ਨ ਨੂੰ ਭਾਰੀ ਨੁਕਸਾਨ ਹੋਵੇਗਾ। ਕੇਂਦਰ ਸਰਕਾਰ ਦੀਆਂ ਇਨ੍ਹਾਂ ਮੁਲਾਜ਼ਮ ਮਾਰੂ ਨੀਤੀਆਂ ਖਿਲਾਫ਼ ਉਹ ਪਹਿਲਾਂ ਵੀ ਭੁੱਖ ਹੜਤਾਲ ਤੇ ਸੰਘਰਸ਼ ਕਰ ਚੁੱਕੇ ਹਨ ਕਿਉਂਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਬੀ. ਐੱਸ. ਐੱਨ. ਐੱਲ. ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਮੁਲਾਜ਼ਮਾਂ ਨੇ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਕਾਰਨ ਟ੍ਰੇਡ ਯੂਨੀਅਨ ਦੇ ਅਧਿਕਾਰਾਂ 'ਤੇ ਹਮਲੇ ਹੋ ਰਹੇ ਹਨ, ਜਿਸ ਕਾਰਨ ਉਹ ਕਰੋ ਜਾਂ ਮਰੋ ਦੀ ਨੀਤੀ ਅਪਣਾ ਚੁੱਕੇ ਹਨ।
ਇਸ ਮੌਕੇ ਕਾ. ਸੁਭਾਸ਼ ਚੰਦਰ ਬ੍ਰਾਂਚ ਸੈਕਟਰੀ, ਕਾ. ਨਾਗਰਾਜ ਜ਼ਿਲਾ ਉਪ ਪ੍ਰਧਾਨ , ਕਾ. ਗੁਰਦੇਵ ਸਿੰਘ, ਕਾ. ਹਰੀ ਰਾਮ ਬ੍ਰਾਂਚ ਖਜ਼ਾਨਚੀ, ਕਾ. ਬੇਅੰਤ ਸਿੰਘ, ਕਾ. ਜਗਦੀਸ਼ ਕੁਮਾਰ ਜੇ. ਈ., ਕਾ. ਦਿਪੰਜੇ ਕੁਮਾਰ, ਕਾ. ਅਸ਼ਵਨੀ ਅਰੋੜਾ, ਕਾ. ਵਾਸੂ ਦੇਵ, ਮੈਡਮ ਅਰਚਨਾ ਰਾਣੀ , ਜਰਨੈਲ ਸਿੰਘ ਪ੍ਰਧਾਨ ਐੱਸ. ਐੱਸ. ਏ. ਫਿਰੋਜ਼ਪੁਰ, ਅਜੇ ਕੁਮਾਰ ਸਹਾਇਕ ਸੈਕਟਰੀ, ਮਨਜੀਤ ਸਿੰਘ ਬ੍ਰਾਂਚ ਪ੍ਰਧਾਨ ਮੁਕਤਸਰ, ਅਸ਼ੋਕ ਕੁਮਾਰ ਬ੍ਰਾਂਚ ਸੈਕਟਰੀ ਸਮੇਤ ਵੱਡੀ ਗਿਣਤੀ 'ਚ ਆਗੂ ਮੌਜੂਦ ਸਨ।ਫਰੀਦਕੋਟ, (ਚਾਵਲਾ)-ਆਲ ਇੰਡੀਆ ਬੀ. ਐੱਸ. ਐੱਨ. ਐੱਲ. ਦੇ ਸੱਦੇ 'ਤੇ ਆਪਣੀਆਂ ਹੱਕੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਇਨਡੋਰ ਤੇ ਆਊਟ ਡੋਰ ਕੰਮ ਬੰਦ ਕਰ ਕੇ ਸਮੂਹ ਮੁਲਾਜ਼ਮਾਂ ਤੇ ਵੱਖ-ਵੱਖ ਯੂਨੀਅਨਾਂ ਵੱਲੋਂ ਟੈਲੀਫੋਨ ਅਕਸਚੇਂਜ ਵਿਖੇ ਗੇਟ ਰੈਲੀ ਕੀਤੀ ਗਈ। ਇਸ ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਮੁਨੀ ਲਾਲ ਬ੍ਰਾਂਚ ਸਕੱਤਰ ਨੇ ਮੰਗ ਕੀਤੀ ਕਿ 1-1-2017 ਤੋਂ ਪੇ ਸਕੇਲ ਲਾਗੂ ਕੀਤਾ ਜਾਵੇ, ਰਿਟਾ. ਕਰਮਚਾਰੀਆਂ ਦੀਆਂ ਪੈਨਸ਼ਨਾਂ 'ਚ ਵਾਧਾ ਕੀਤਾ ਜਾਵੇ, ਬੀ. ਐੱਸ. ਐੱਨ. ਐੱਲ. ਕਰਮਚਾਰੀਆਂ ਦੀਆਂ ਪੈਨਸ਼ਨਾਂ ਸ਼ੁਰੂ ਕੀਤੀਆਂ ਜਾਣ ਤੇ ਟਰੇਡ ਯੂਨੀਅਨਾਂ 'ਤੇ ਪਾਬੰਦੀਆਂ ਖਤਮ ਕੀਤੀਆਂ ਜਾਣ।
ਇਸ ਮੌਕੇ 8 ਯੂਨੀਅਨਾਂ ਦੇ ਅਹੁਦੇਦਾਰਾਂ ਤੇ ਵਰਕਰਾਂ ਨੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਵੱਖ-ਵੱਖ ਬੁਲਾਰਿਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਹ ਮੰਗਾਂ ਨਾ ਮੰਨੀਆਂ ਗਈਆਂ ਤਾਂ ਹੜਤਾਲ ਲੰਮੇ ਸਮੇਂ ਲਈ ਕੀਤੀ ਜਾਵੇਗੀ ਤੇ ਮੁਜ਼ਾਹਰੇ ਵੀ ਕੀਤੇ ਜਾਣਗੇ। ਇਸ ਸਮੇਂ ਸੁਰਿੰਦਰ ਸਹੋਤਾ ਬ੍ਰਾਂਚ ਪ੍ਰਧਾਨ, ਮੰਜੂ ਬਾਲਾ, ਗੁਰਵਿੰਦਰ ਕੌਰ, ਸੰਤੋਸ਼ ਕੁਮਾਰੀ, ਮਹਿੰਦਰ ਸਿੰਘ ਅਤੇ ਕੰਟਰੈਕਟ ਏਵਰ ਦੇ ਪ੍ਰਧਾਨ ਪ੍ਰਤਾਪ ਸਿੰਘ ਨੇ ਸੰਬੋਧਨ ਕੀਤਾ।
ਪੀ. ਸੀ. ਏ. ਵੱਲੋਂ ਲਾਏ ਜਾ ਰਹੇ ਕੈਂਪ ਲਈ ਨਵਦੀਪ ਕੌਰ ਦੀ ਚੋਣ
NEXT STORY