ਅੰਮ੍ਰਿਤਸਰ/ਬਠਿੰਡਾ- ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਬਹੁਤ ਦੁਖ ਦੀ ਗੱਲ ਹੈ ਕਿ ਅਮਰੀਕਾ ਤੋਂ 116 ਨੌਜਵਾਨ ਡਿਪੋਰਟ ਕਰਕੇ ਅੰਮ੍ਰਿਤਸਰ ਦੀ ਪ੍ਰਵਾਨ ਧਰਤੀ ’ਤੇ ਹਵਾਈ ਅੱਡੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਨਾਲ ਕੁਝ ਹੋਰ ਸੂਬਿਆਂ ਦੇ ਨੌਜਵਾਨ ਵੀ ਆਪਣੇ ਮੁਲਕ ਵਾਪਸ ਪਹੁੰਚੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਂਦਰੀ ਮੰਤਰੀ ਉਨ੍ਹਾਂ ਨੌਜਵਾਨਾਂ ਨੂੰ ਅਗਾਊਂ ਲੈਣ ਵਾਸਤੇ ਗਏ ਬਹੁਤ ਚੰਗੀ ਗੱਲ ਹੈ। ਉਨ੍ਹਾਂ ਨੌਜਵਾਨਾਂ ਨੂੰ ਆਪਣੀ ਗਲਵਕੜੀ 'ਚ ਲੈ ਕੇ ਹੌਂਸਲਾ ਦਿੱਤਾ ਹੈ।
ਇਹ ਵੀ ਪੜ੍ਹੋ- ਡਿਪੋਰਟ ਹੋਏ ਭਾਰਤੀਆਂ ਨੂੰ ਅੰਮ੍ਰਿਤਸਰ ਪਹੁੰਚਦਿਆਂ ਹੀ ਮਿਲਣਗੀਆਂ ਸਹੂਲਤਾਂ, CM ਮਾਨ ਪਹੁੰਚੇ ਅੰਮ੍ਰਿਤਸਰ
ਗਿਆਨੀ ਹਰਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਕਿਹਾ ਕਿ ਇਹ ਸਮੱਸਿਆ ਆਉਣ ਵਾਲੇ ਸਮੇਂ ’ਚ ਹੋਰ ਵੀ ਗੰਭੀਰ ਬਣਨ ਦੇ ਖਦਸ਼ੇ ਹਨ, ਕਿਉਂਕਿ ਜਿਸ ਤਰੀਕੇ ਦੇ ਵਿਦੇਸ਼ਾਂ ਅਮਰੀਕਾ ਅਤੇ ਕੈਨੇਡਾ ਵਿਚ ਬੇਰਜ਼ੁਗਾਰੀ ਦੇ ਹਾਲਾਤ ਹਨ, ਉਨ੍ਹਾਂ 'ਚੋਂ ਕਈ ਬੱਚੇ ਆਪਣੀ ਸਵੈ ਇੱਛਾ ਅਨੁਸਾਰ ਭਾਰਤ ਆਉਣ ਨੂੰ ਤਿਆਰ ਬੈਠੇ ਹਨ। ਉਨ੍ਹਾਂ ਕਿਹਾ ਕਿ ਕੁਝ ਨੌਜਵਾਨ ਤਾਂ ਆਪਣਾ ਜ਼ਮੀਨ ’ਤੇ ਖੇਤੀਬਾੜੀ ਕਰ ਲੈਣਗੇ ਪਰ ਵੱਡੀ ਗਿਣਤੀ ਵਿਚ ਨੌਜਵਾਨ ਕਰਜ਼ੇ ਚੁੱਕ ਕੇ ਗਿਆ ਹੋਇਆ ਹੈ ਜੇ ਇਹ ਨੌਜਵਾਨ ਵਾਪਸ ਆਉਂਦੇ ਹਨ ਤਾਂ ਹਾਲਾਤ ਗੰਭੀਰ ਬਣਨ ਦੇ ਆਸਾਰ ਹਨ। ਉਨ੍ਹਾਂ ਕਿਹਾ ਇਨ੍ਹਾਂ ਨੌਜਵਾਨਾਂ ਲਈ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਮੁੜ ਵਸੇਵੇ ਦਾ ਇੰਤਜ਼ਾਮ ਕਰੇ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਦੋ ਦਿਨ ਡਰਾਈ ਡੇਅ ਘੋਸ਼ਿਤ
ਇਸ ਦੌਰਾਨ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਨਾਲ ਸਹਿਮਤੀ ਹੁੰਦਿਆਂ ਕਿਹਾ ਕਿ ਅੰਮ੍ਰਿਤਸਰ ਨੂੰ ਡਿਪੋਰਟ ਹਵਾਈ ਅੱਡਾ ਨਾ ਬਣਾਇਆ ਜਾਵੇ। ਉਨ੍ਹਾਂ ਕੇਂਦਰ ਦੇ ਤਰਕ ਨੂੰ ਵੀ ਖਾਰਿਜ ਕੀਤਾ ਕਿ ਅੰਮ੍ਰਿਤਸਰ ਅਮਰੀਕਾ ਤੋਂ ਨੇੜੇ ਪੈਂਦਾ ਹੋਣ ਕਾਰਣ ਹੀ ਇੱਥੇ ਜਹਾਜ਼ ਉਤਾਰੇ ਜਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਸੱਚਮੁਚ ਅੰਮ੍ਰਿਤਸਰ ਨੇੜੇ ਪੈਂਦਾ ਹੈ ਤਾਂ ਮੁੱਖ ਮੰਤਰੀ ਦੀ ਮੰਗ ਮੁਤਾਬਿਕ ਇਥੋਂ ਅਮਰੀਕਾ, ਕੈਨੇਡਾ ਨੂੰ ਸਿੱਧੀਆਂ ਕੌਮਾਂਤਰੀ ਉਡਾਨਾਂ ਦੀ ਪ੍ਰਵਾਨਗੀ ਦਿੱਤੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ- ਰੇਲਵੇ ਯਾਤਰੀਆਂ ਲਈ ਅਹਿਮ ਖ਼ਬਰ, ਅੰਮ੍ਰਿਤਸਰ ਤੋਂ ਚੱਲੇਗੀ ਸਪੈਸ਼ਲ ਰੇਲਗੱਡੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਵੱਡੀ ਵਾਰਦਾਤ, ਮਹਿਲਾ ਦੇ ਢਿੱਡ ’ਚ ਮਾਰੀਆਂ ਲੱਤਾਂ, ਜਨਮ ਪਿੱਛੋਂ ਨਵਜਾਤ ਦੀ ਹੋਈ ਮੌਤ
NEXT STORY