ਫ਼ਰੀਦਕੋਟ (ਜੱਸੀ) - ਇੰਡੋ-ਨੇਪਾਲ ਰੂਰਲ ਖੇਡਾਂ ਜੋ ਕਿ ਇੰਡੋ ਨੇਪਾਲ ਰੂਰਲ ਆਰਗੇਨਾਈਜ਼ਡ ਵੱਲੋਂ ਨੇਪਾਲ ਵਿਖੇ ਹੋਈਆਂ। ਇਨ੍ਹਾਂ ਖੇਡਾਂ 'ਚ ਜ਼ਿਲੇ ਦੀ ਨਾਮਵਰ ਵਿੱਦਿਅਕ ਸੰਸਥਾ ਦਸਮੇਸ਼ ਮਾਡਰਨ ਸੀ. ਸੈ. ਸਕੂਲ ਭਾਣਾ ਦੇ ਦਸਵੀਂ ਜਮਾਤ ਦੇ ਖਿਡਾਰੀ ਯਾਦਵਿੰਦਰ ਸਿੰਘ ਸਹੋਤਾ ਪੁੱਤਰ ਜਸਪਾਲ ਸਿੰਘ ਸਹੋਤਾ ਨੇ ਅੰਤਰਰਾਸ਼ਟਰੀ ਪੱਧਰ 'ਤੇ ਬਾਸਕਟਬਾਲ ਖੇਡ 'ਚ ਭਾਗ ਲੈ ਕੇ ਗੋਲਡ ਮੈਡਲ ਹਾਸਲ ਕੀਤਾ। ਇਸ ਖੁਸ਼ੀ ਦੇ ਮੌਕੇ ਸਕੂਲ ਦੇ ਅਜਮੇਰ ਸਿੰਘ ਧਾਲੀਵਾਲ, ਚੇਅਰਮੈਨ ਕਰਨਵੀਰ ਸਿੰਘ ਧਾਲੀਵਾਲ ਤੇ ਪਿੰ੍ਰਸੀਪਲ ਹਰਿੰਦਰ ਕੌਰ ਬਰਾੜ ਨੇ ਇਸ ਖਿਡਾਰੀ ਨੂੰ ਗੋਲਡ ਮੈਡਲ ਹਾਸਲ ਕਰਨ 'ਤੇ ਵਧਾਈ ਦਿੱਤੀ। ਸਕੂਲ ਦੇ ਚੇਅਰਮੈਨ ਨੇ ਖਿਡਾਰੀ ਨੂੰ ਆਪਣਾ ਆਸ਼ੀਰਵਾਦ ਦਿੱਤਾ ਤੇ ਭਵਿੱਖ 'ਚ ਵੀ ਇਸ ਤਰ੍ਹਾਂ ਸਖ਼ਤ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ ਤਾਂ ਜੋ ਉਹ ਹਮੇਸ਼ਾ ਕਾਮਯਾਬੀ ਦੀਆਂ ਉਚਾਈਆਂ ਨੂੰ ਛੂਹ ਸਕੇ। ਇਸ ਮੌਕੇ ਸਕੂਲ ਦੇ ਕੋਆਰਡੀਨੇਟਰਜ਼ ਵਿਜੇ ਕੁਮਾਰ, ਕਰਮਜੀਤ ਕੌਰ, ਕੁਲਵਿੰਦਰ ਤੇ ਡੀ. ਪੀ. ਈ. ਸੁਖਦੀਪ ਸਿੰਘ ਹਾਜ਼ਰ ਸਨ।
ਸ਼ੇਰੇ ਪੰਜਾਬ ਯੂਥ ਫੈੱਡਰੇਸ਼ਨ ਨੇ ਡੀ. ਸੀ. ਨੂੰ ਦਿੱਤਾ ਮੰਗ-ਪੱਤਰ
NEXT STORY