ਸਮਰਾਲਾ (ਗਰਗ, ਬੰਗੜ) - ਸਮਰਾਲਾ ਪੁਲਸ ਨੇ ਵਿਸ਼ੇਸ਼ ਨਾਕਾਬੰਦੀ ਦੌਰਾਨ ਨਾਜਾਇਜ਼ ਤੌਰ 'ਤੇ ਲਿਜਾਇਆ ਜਾ ਰਿਹਾ 25 ਲੱਖ ਦਾ ਸੋਨਾ ਬਰਾਮਦ ਕੀਤਾ ਹੈ। ਡੀ. ਐੱਸ. ਪੀ. ਗੁਰਵਿੰਦਰਪਾਲ ਸਿੰਘ ਤੇ ਥਾਣਾ ਮੁਖੀ ਮਨਜੀਤ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਲੁਧਿਆਣਾ-ਚੰਡੀਗੜ੍ਹ ਰਾਸ਼ਟਰੀ ਮਾਰਗ 'ਤੇ ਥਾਣੇ ਦੇ ਸਾਹਮਣੇ ਕੀਤੀ ਗਈ ਵਿਸ਼ੇਸ਼ ਨਾਕਾਬੰਦੀ ਦੌਰਾਨ ਇਕ ਕਾਰ ਨੂੰ ਸ਼ੱਕੀ ਹਾਲਤ 'ਚ ਰੋਕਿਆ ਗਿਆ। ਜਦੋਂ ਉਸਦੀ ਤਲਾਸ਼ੀ ਲਈ ਗਈ ਤਾਂ ਉਸ 'ਚੋਂ 25 ਲੱਖ ਰੁਪਏ ਦਾ ਨਾਜਾਇਜ਼ ਸੋਨਾ ਬਰਾਮਦ ਕੀਤਾ ਗਿਆ। ਕਥਿਤ ਦੋਸ਼ੀ ਦੀ ਸ਼ਨਾਖ਼ਤ ਸ਼੍ਰੀ ਰਾਮ ਸੈਣੀ ਪੁੱਤਰ ਭਗਵਾਨ ਰਾਮ ਸੈਣੀ ਵਾਸੀ ਰਾਜਸਥਾਨ ਵਜੋਂ ਹੋਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਕਥਿਤ ਦੋਸ਼ੀ ਇਹ ਸੋਨਾ ਦਿੱਲੀ ਤੋਂ ਲਿਆ ਕੇ ਲੁਧਿਆਣਾ ਵਿਖੇ ਕਿਸੇ ਜੈਨ ਜਿਊਲਰਜ਼ ਨੂੰ ਡਲਿਵਰ ਕਰਨ ਲਈ ਲਿਜਾ ਰਿਹਾ ਸੀ ਕਿ ਨਾਕਾਬੰਦੀ ਦੌਰਾਨ ਉਸਨੂੰ ਕਾਬੂ ਕਰ ਲਿਆ ਗਿਆ। ਫੜੇ ਗਏ ਸੋਨੇ 'ਚ ਵੱਖ-ਵੱਖ ਕਿਸਮ ਦੇ ਗਹਿਣੇ ਹਨ। ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਪੁੱਛਗਿੱਛ ਦੌਰਾਨ ਹੋਰ ਵੀ ਪਰਤਾਂ ਖੁੱਲ੍ਹਣ ਦੀਆਂ ਉਮੀਦਾਂ ਹਨ।
ਛੇੜਛਾੜ ਮਾਮਲੇ 'ਚ ਪੁਲਸ 'ਤੇ ਜਬਰੀ ਸਮਝੌਤਾ ਕਰਵਾਉਣ ਦੇ ਦੋਸ਼
NEXT STORY