ਜਲੰਧਰ, (ਅਮਿਤ)– ਹਾਲੇ ਵੀ ਭਾਰਤ 'ਚ ਕਈ ਲੋਕਾਂ ਨੇ ਕ੍ਰਿਪਟੋ ਕਰੰਸੀ ਅਤੇ ਬਿਟਕੁਆਇਨ ਦਾ ਨਾਂ ਨਹੀਂ ਸੁਣਿਆ ਹੋਵੇਗਾ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਭਾਰਤ 'ਚ ਬਿਟਕੁਆਇਨ ਦੀ ਤੇਜ਼ੀ ਨਾਲ ਲੋਕਪ੍ਰਿਅਤਾ ਵਧ ਰਹੀ ਹੈ ਅਤੇ ਇਸ ਨਾਲ ਲੋਕ ਹਰ ਰੋਜ਼ ਹਜ਼ਾਰਾਂ ਲੱਖਾਂ-ਕਰੋੜਾਂ ਰੁਪਏ ਦਾ ਲੈਣ-ਦੇਣ ਕਰ ਰਹੇ ਹਨ। ਬਿਟਕੁਆਇਨ ਇਕ ਕ੍ਰਿਪਟੋ ਕਰੰਸੀ ਯਾਨੀ ਡਿਜੀਟਲ ਮਨੀ ਹੈ, ਜਿਸ ਨੂੰ ਭਾਰਤ ਸਰਕਾਰ ਨੇ ਮਾਨਤਾ ਤਾਂ ਨਹੀਂ ਦਿੱਤੀ ਹੈ ਪਰ ਬਹੁਤ ਸਾਰੇ ਲੋਕ ਇਸ ਦੀ ਵਰਤੋਂ ਕਰ ਰਹੇ ਹਨ, ਕਿਉਂਕਿ ਇਸਨੂੰ ਲੈ ਕੇ ਕੋਈ ਨਿਯਮ ਨਹੀਂ ਹਨ।
ਬਿਟਕੁਆਇਨ ਨੂੰ ਭਾਵੇਂ ਹੀ ਸਰਕਾਰ ਨੇ ਮਾਨਤਾ ਨਹੀਂ ਦਿੱਤੀ ਹੈ ਪਰ ਇਕ ਅਨੁਮਾਨ ਮੁਤਾਬਿਕ 2015 'ਚ ਇਕ ਲੱਖ ਤੋਂ ਜ਼ਿਆਦਾ ਵਪਾਰੀਆਂ ਵੱਲੋਂ ਬਿਟਕੁਆਇਨ ਨੂੰ ਸਵੀਕਾਰ ਕੀਤਾ ਜਾ ਚੁੱਕਾ ਸੀ।

ਬਿਟਕੁਆਇਨ ਦੀ ਲੋਕਪ੍ਰਿਅਤਾ ਦਾ ਅੰਦਾਜ਼ਾ ਇਸ ਗੱਲ ਤੋਂ ਲੱਗ ਸਕਦਾ ਹੈ ਕਿ ਇਸ ਨਾਲ ਸਿਰਫ ਚੀਜ਼ਾਂ ਹੀ ਖਰੀਦੀਆਂ ਨਹੀਂ ਜਾ ਸਕਦੀਆਂ, ਬਲਕਿ ਇਸਨੂੰ ਡਾਲਰ, ਪੌਂਡ ਅਤੇ ਯੂਰੋ ਵਰਗੀ ਕਿਸੇ ਵੀ ਵਿਦੇਸ਼ੀ ਕਰੰਸੀ ਵਿਚ ਵੀ ਬਦਲਿਆ ਜਾ ਸਕਦਾ ਹੈ। ਇਸਨੂੰ ਲੈ ਕੇ ਸਰਕਾਰ ਵੱਲੋਂ ਕੋਈ ਨਿਯਮ ਨਾ ਹੋਣ ਕਾਰਨ ਇਸਦੀ ਲੋਕਪ੍ਰਿਅਤਾ ਅਤੇ ਵਰਤੋਂ ਵਧਦੀ ਜਾ ਰਹੀ ਹੈ। ਭਾਰਤੀ ਰਿਜ਼ਰਵ ਬੈਂਕ ਵਲੋਂ ਲੋਕਾਂ ਨੂੰ ਡਿਜੀਟਲ ਕਰੰਸੀ ਬਿਟਕੁਆਇਨ ਦੀ ਵਰਤੋਂ ਨੂੰ ਲੈ ਕੇ ਸੁਚੇਤ ਕੀਤੇ ਜਾਣ ਦੇ ਬਾਵਜੂਦ ਰੋਜ਼ਾਨਾ 2500 ਤੋਂ ਜ਼ਿਆਦਾ ਗਾਹਕ ਇਸ ਵਿਚ ਨਿਵੇਸ਼ ਕਰ ਰਹੇ ਹਨ। ਇਸ ਘਰੇਲੂ ਬਿਟਕੁਆਇਨ ਐਕਸਚੇਂਜ ਅਨੁਸਾਰ ਇਸ ਨੂੰ ਡਾਊਨਲੋਡ ਕਰਨ ਵਾਲਿਆਂ ਦੀ ਗਿਣਤੀ 5 ਲੱਖ ਤੱਕ ਪਹੁੰਚ ਗਈ ਹੈ।
ਪੰਜਾਬ ਵਿਚ ਵੀ ਹੋ ਰਿਹੈ ਖੂਬ ਪਾਪਲੂਰ
ਮੌਜੂਦਾ ਸਮੇਂ ਅੰਦਰ ਪੰਜਾਬ ਵਿਚ ਬਿਟਕੁਆਇਨ ਖੂਬ ਪਾਪਲੂਰ ਹੋ ਰਿਹਾ ਹੈ ਅਤੇ ਬਹੁਤ ਸਾਰੇ ਲੋਕ ਆਪਣੇ-ਆਪਣੇ ਰੁਟੀਨ ਕਾਰੋਬਾਰ ਜਾਂ ਨੌਕਰੀ ਦੇ ਨਾਲ-ਨਾਲ ਇਸ ਨੂੰ ਪਾਰਟ ਟਾਈਮ ਪ੍ਰੋਫੈਸ਼ਨ ਵਜੋਂ ਅਪਣਾÀੁਂਦੇ ਜਾ ਰਹੇ ਹਨ। ਮਹਾਨਗਰ ਦੀ ਗੱਲ ਕਰੀਏ ਤਾਂ ਹਰ ਹਫਤੇ ਲੱਗਭਗ 14-15 ਮੀਟਿੰਗਾਂ ਸ਼ਹਿਰ ਦੇ ਵੱਡੇ ਹੋਟਲਾਂ ਵਿਚ ਸਿਰਫ ਬਿਟਕੁਆਇਨ ਨੂੰ ਪ੍ਰਮੋਟ ਕਰਨ ਲਈ ਕੀਤੀਆਂ ਜਾ ਰਹੀਆਂ ਹਨ। ਬਹੁਤ ਸਾਰੇ ਲੋਕਾਂ ਨੇ ਤਾਂ ਇਸ ਨੂੰ ਫੁੱਲ-ਟਾਈਮ ਬਿਜ਼ਨੈੱਸ ਦੇ ਰੂਪ ਵਿਚ ਵੀ ਅਪਣਾ ਲਿਆ ਹੈ। ਵੱਡੇ ਬਿਜ਼ਨੈੱਸਮੈਨ ਤੋਂ ਲੈ ਸਰਕਾਰੀ ਨੌਕਰੀ ਕਰਨ ਵਾਲੇ ਅਧਿਕਾਰੀ ਵੀ ਆਪਣੇ ਕਾਲੇ ਧਨ ਨੂੰ ਬਿਟਕੁਆਇਨ ਵਿਚ ਇਨਵੈਸਟ ਕਰ ਰਹੇ ਹਨ।
ਕਿਵੇਂ ਕੰਮ ਕਰਦੀ ਹੈ ਡਿਜੀਟਲ ਕਰੰਸੀ?
ਬਿਟਕੁਆਇਨ ਦੀ ਵਰਤੋਂ ਪੀਅਰ ਟੂ ਪੀਅਰ ਟੈਕਨਾਲੋਜੀ 'ਤੇ ਆਧਾਰਿਤ ਹੈ। ਇਸਦਾ ਮਤਲਬ ਹੈ ਕਿ ਬਿਟਕੁਆਇਨ ਦੀ ਮਦਦ ਨਾਲ ਟ੍ਰਾਂਜੈਕਸ਼ਨ ਦੋ ਕੰਪਿਊਟਰਾਂ ਵਿਚ ਕੀਤਾ ਜਾ ਸਕਦਾ ਹੈ। ਇਸ ਟ੍ਰਾਂਜੈਕਸ਼ਨ ਲਈ ਕਿਸੇ ਵੀ ਸੈਂਟਰਲ ਬੈਂਕ ਦੀ ਜ਼ਰੂਰਤ ਨਹੀਂ ਪੈਂਦੀ। ਬਿਟਕੁਆਇਨ ਓਪਨ ਸੋਰਸ ਕਰੰਸੀ ਹੈ, ਜਿਥੇ ਕੋਈ ਵੀ ਇਸਦੇ ਡਿਜ਼ਾਈਨ ਤੋਂ ਲੈ ਕੇ ਕੰਟਰੋਲ ਨੂੰ ਆਪਣੇ ਹੱਥ ਵਿਚ ਰੱਖ ਸਕਦਾ ਹੈ। ਇਸ ਰਾਹੀਂ ਟ੍ਰਾਂਕਜੈਸ਼ਨ ਕੋਈ ਵੀ ਕਰ ਸਕਦਾ ਹੈ ਕਿਉਂਕਿ ਇਸਦੇ ਲਈ ਕਿਸੇ ਵੀ ਤਰ੍ਹਾਂ ਦੀ ਰਜਿਸਟ੍ਰੇਸ਼ਨ ਜਾਂ ਕੋਈ ਆਈ. ਡੀ. ਦੀ ਜ਼ਰੂਰਤ ਨਹੀਂ ਪੈਂਦੀ। ਇਸ 'ਚ ਟ੍ਰਾਂਜੈਕਸ਼ਨ ਦੀਆਂ ਤਮਾਮ ਇਸ ਤਰ੍ਹਾਂ ਦੀਆਂ ਖੂਬੀਆਂ ਹਨ, ਜੋ ਮੌਜੂਦਾ ਸਮੇਂ ਵਿਚ ਕੋਈ ਬੈਂਕਿੰਗ ਟ੍ਰਾਂਜੈਕਸ਼ਨ ਨਹੀਂ ਦਿੰਦੀ।
ਕਿਉਂ ਨੋਟਬੰਦੀ ਨਾਲ ਪਾਪਲੂਰ ਹੋਇਆ ਬਿਟਕੁਆਇਨ?
ਨੋਟਬੰਦੀ ਤੋਂ ਪਹਿਲਾਂ ਗਲੋਬਲ ਮਾਰਕੀਟ ਵਿਚ ਭਾਰਤੀ ਰੁਪਏ ਵਿਚ ਜੁੜਿਆ ਬਿਟਕੁਆਇਨ (ਯੂਨੋਕਾਯਨ) ਸਿਰਫ 20 ਅਮਰੀਕੀ ਡਾਲਰ ਦੇ ਆਲੇ-ਦੁਆਲੇ ਸੀ ਪਰ ਨੋਟਬੰਦੀ ਤਂੋ ਬਾਅਦ ਨਵੰਬਰ ਮਹੀਨੇ ਵਿਚ ਭਾਰਤੀ ਬਾਜ਼ਾਰ ਤੋਂ ਬਿਟਕੁਆਇਨ ਦੀ ਮੰਗ ਲਗਾਤਾਰ ਵਧੀ, ਜਿਸ ਕਾਰਨ ਬਿਟਕਾਯਨ ਮੌਜੂਦਾ ਸਮੇਂ ਭਾਰਤੀ ਰੁਪਏ ਦੇ ਮੁਕਾਬਲੇ 70-100 ਅਮਰੀਕੀ ਡਾਲਰ ਦੇ ਟ੍ਰੈਂਡ 'ਤੇ ਰਹੀ ਹੈ। ਫਾਰੈਕਸ ਮਾਰਕੀਟ ਦੇ ਜਾਣਕਾਰਾਂ ਮੁਤਾਬਿਕ ਭਾਰਤੀ ਰੁਪਏ ਨਾਲ ਜੁੜੀ ਬਿਟਕਾਯਨ ਦੀ ਕੀਮਤ ਵਿਚ ਇਹ ਉਛਾਲ ਨੋਟਬੰਦੀ ਦੇ ਬਾਅਦ ਭਾਰਤੀ ਰੁਪਏ ਦੀ ਬਿਟਕੁਆਇਨ ਵਿਚ ਬਦਲਣ ਦੀਆਂ ਕੋਸ਼ਿਸ਼ਾਂ ਕਾਰਨ ਹੋ ਸਕਦਾ ਹੈ।
ਨਿਵੇਸ਼ ਦੀ ਸੁਰੱਖਿਆ 'ਚ ਉਠ ਰਹੇ ਸਵਾਲ
ਬਿਟਕੁਆਇਨ ਕਿਸੇ ਵੀ ਦੇਸ਼ ਜਾਂ ਸੰਸਥਾ ਅਧੀਨ ਨਹੀਂ ਹੈ, ਇਸ ਲਈ ਇਸ ਵਿਚ ਕੀਤੇ ਗਏ ਨਿਵੇਸ਼ ਦੀ ਸੁਰੱਖਿਆ ਵਿਚ ਕਈ ਸਵਾਲ ਉਠ ਰਹੇ ਹਨ, ਕਿÀੁਂਕਿ ਕਿਸੇ ਵੀ ਸਮੇਂ ਇਸ ਵਿਚ ਨਿਵੇਸ਼ ਕਰਨ ਵਾਲਿਆਂ ਨੂੰ ਘਾਟਾ ਉਠਾਉਣਾ ਪੈ ਸਕਦਾ ਹੈ ਅਤੇ ਸਾਰੀ ਰਕਮ ਵੀ ਡੁੱਬ ਸਕਦੀ ਹੈ।
ਇੰਟਰਨੈੱਟ ਵਿਚ ਹੋ ਰਹੀ ਹੈ ਕਾਲੇ ਧਨ ਦੀ ਧੁਆਈ!
ਕੇਂਦਰੀ ਬੈਂਕ ਬਾਰ-ਬਾਰ ਬਿਟਕੁਆਇਨ ਵਰਗੀ ਡਿਜੀਟਲ ਕਰੰਸੀ ਦੀ ਵਰਤੋਂ ਵਿਚ ਆਪਣੀਆਂ ਚਿੰਤਾਵਾਂ ਜ਼ਾਹਿਰ ਕਰ ਚੁੱਕੇ ਹਨ, ਕਿਉਂਕਿ ਇਸ ਵਿਚ ਵਿੱਤੀ, ਗਾਹਕ ਸੁਰੱਖਿਆ ਅਤੇ ਸੁਰੱਖਿਆ ਵਰਗੇ ਮੁੱਦਿਆਂ 'ਤੇ ਗੰਭੀਰ ਖਤਰਾ ਹੋ ਸਕਦਾ ਹੈ। ਇੰਨਾ ਹੀ ਨਹੀਂ, ਡਿਜੀਟਲ ਕਰੰਸੀ ਹੋਣ ਕਾਰਨ ਇਸਦੀ ਵਰਤੋਂ ਕਰਦੇ ਹੋਏ ਕਾਲੇ ਧਨ ਦੀ ਧੁਆਈ ਦਾ ਕੰਮ ਵੀ ਧੜੱਲੇ ਨਾਲ ਜਾਰੀ ਹੈ।
ਹੈਕਰਾਂ ਨੇ ਬਣਾਈ ਬੈਂਕਾਂ ਦੀ ਨਕਲੀ ਵੈੱਬਸਾਈਟ
NEXT STORY