ਪਟਿਆਲਾ (ਪਰਮੀਤ) : ਬੁੱਧਵਾਰ ਨੂੰ ਕਬੀਰ ਜਯੰਤੀ ਦੀ ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਪੰਜਾਬ ’ਚ ਬਿਜਲੀ ਦੀ ਮੰਗ ਰਿਕਾਰਡ 16836 ਮੈਗਾਵਾਟ ਦੇ ਅੰਕੜੇ ਨੂੰ ਛੂਹ ਗਈ। ਪੰਜਾਬ ’ਚ ਇਸ ਵੇਲੇ ਝੋਨੇ ਦੀ ਲੁਆਈ ਜ਼ੋਰਾਂ ’ਤੇ ਹੈ ਤੇ ਗਰਮੀ ਨੇ ਅੰਤਾਂ ਦਾ ਕਹਿਰ ਢਾਹ ਰੱਖਿਆ ਹੈ। ਦੂਜੇ ਪਾਸੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਵੱਲੋਂ ਇਸ ਮੰਗ ਨੂੰ ਸਫਲਤਾਪੂਵਰਕ ਪੂਰਾ ਕਰਦਿਆਂ ਨਵਾਂ ਇਤਿਹਾਸ ਸਿਰਜਿਆ ਗਿਆ ਹੈ ਤੇ ਬਗੈਰ ਕੋਈ ਬਿਜਲੀ ਕੱਟ ਲਗਾਏ ਸਾਰੇ ਵਰਗਾਂ ਦੀ ਬਿਜਲੀ ਸਪਲਾਈ ਬਰਕਰਾਰ ਹੈ।
ਇਹ ਵੀ ਪੜ੍ਹੋ : ਵੱਡੀ ਖਬਰ : ਹੁਣ ਪੰਜਾਬ ਆਉਣ ਵਾਲੀਆਂ ਹਿਮਾਚਲ ਦੀਆਂ ਗੱਡੀਆਂ "ਤੇ ਲੱਗੇਗਾ ਐਂਟਰੀ ਟੈਕਸ
ਰਿਕਾਰਡ ਬਿਜਲੀ ਮੰਗ ਦੀ ਪੂਰਤੀ ਲਈ ਪਾਵਰਕਾਮ ਨੇ ਉੱਤਰੀ ਗ੍ਰਿੱਡ ਤੋਂ 10243 ਮੈਗਾਵਾਟ ਬਿਜਲੀ ਲਈ ਜਦੋਂ ਕਿ ਆਪਣੇ ਸਰੋਤਾਂ ਤੋਂ 6600 ਮੈਗਾਵਾਟ ਬਿਜਲੀ ਪੈਦਾ ਕੀਤੀ। ਸੂਬੇ ਦੇ ਸਾਰੇ ਥਰਮਲ ਯੂਨਿਟ ਅਤੇ ਰਣਜੀਤ ਸਾਗਰ ਡੈਮ ਦੇ ਚਾਰ ਯੂਨਿਟਾਂ ਸਮੇਤ ਪਣ ਬਿਜਲੀ ਪ੍ਰਾਜੈਕਟ ਪੂਰੀ ਸਮਰੱਥਾ ਨਾਲ ਬਿਜਲੀ ਪੈਦਾ ਕਰ ਰਹੇ ਹਨ। ਬਿਜਲੀ ਦੀ ਮੰਗ ਦੀ ਪੂਰਤੀ ਵਿਚ ਸਰਕਾਰੀ ਥਰਮਲ ਪਲਾਂਟਾਂ ਨੇ 2020 ਮੈਗਾਵਾਟ, ਪ੍ਰਾਈਵੇਟ ਥਰਮਲਾਂ ਨੇ 3192 ਮੈਗਾਵਾਟ, ਪਣ ਬਿਜਲੀ ਪ੍ਰਾਜੈਕਟਾਂ ਨੇ 950 ਮੈਗਾਵਾਟ ਅਤੇ ਸੌਰ ਊਰਜਾ ਪ੍ਰਾਜੈਕਟਾਂ ਨੇ 395 ਮੈਗਾਵਾਟ ਦਾ ਯੋਗਦਾਨ ਪਾਇਆ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ HDFC Bank ਨਾਲ ਤੋੜੇ ਸਬੰਧ, ਨਹੀਂ ਹੋਵੇਗਾ ਕੋਈ ਲੈਣ-ਦੇਣ
11 ਜੂਨ ਵੀ ਪੰਜਾਬ ’ਚ ਪਿਛਲੇ ਸਾਲ ਦੀ 19 ਜੂਨ ਦੀ 16089 ਮੈਗਾਵਾਟ ਦੀ ਮੰਗ ਦੇ ਬਦਲੇ 16249 ਮੈਗਾਵਾਟ ਮੰਗ ਦਰਜ ਕੀਤੀ ਗਈ ਸੀ। ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਮੰਗ 17000 ਮੈਗਾਵਾਟ ਦਾ ਅੰਕੜਾ ਪਾਰ ਕਰ ਜਾਵੇਗੀ। ਇਸ ਵੇਲੇ ਉੱਤਰੀ ਗ੍ਰਿੱਡ ਤੋਂ ਬਿਜਲੀ ਸਪਲਾਈ ਲੈਣ ਦੀ ਹੱਦ 10400 ਮੈਗਾਵਾਟ ਹੈ ਜਦਕਿ ਸੂਬੇ ਤੋਂ ਆਪਣੀ ਬਿਜਲੀ ਉਪਲੱਬਧਤਾ 6600 ਮੈਗਾਵਾਟ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ 30 ਤਾਰੀਖ਼ ਦੀ ਦਿੱਤੀ ਡੈੱਡਲਾਈਨ, ਸਖ਼ਤ ਹੁਕਮ ਹੋਏ ਜਾਰੀ
ਥਰਮਲਾਂ ਵਿਚ ਭਰਪੂਰ ਕੋਲ
ਇਸ ਵੇਲੇ ਲਹਿਰਾ ਮੁਹੱਬਤ ਪਲਾਂਟ ਵਿਚ 21 ਦਿਨ, ਰੋਪੜ ਵਿਚ 34 ਦਿਨ, ਗੋਇੰਦਵਾਲ ਸਾਹਿਬ ਵਿਚ 28 ਦਿਨ, ਰਾਜਪੁਰਾ ਵਿਚ 31 ਦਿਨ ਅਤੇ ਤਲਵੰਡੀ ਸਾਬੋ ਵਿਚ 23 ਦਿਨ ਦਾ ਕੋਲਾ ਪਿਆ ਹੈ। ਭਾਖੜਾ ਡੈਮ ਵਿਚ 1555.4 ਫੁੱਟ ਪਾਣੀ ਹੈ ਜੋ ਪਿਛਲੇ ਸਾਲ ਦੇ 1584.2 ਫੁੱਟ ਨਾਲੋਂ 28 ਫੁੱਟ ਘੱਟ ਹੈ। ਰਣਜੀਤ ਸਾਗਰ ਡੈਮ ਵਿਚ 506.9 ਮੀਟਰ ਪਾਣੀ ਹੈ ਜੋ ਪਿਛਲੇ ਸਾਲ ਦੇ 507.20 ਨਾਲੋਂ ਥੋੜ੍ਹਾ ਜਿਹਾ ਘੱਟ ਹੈ।
ਇਹ ਵੀ ਪੜ੍ਹੋ : ਪੈਨਸ਼ਨ ਨੂੰ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਲੰਧਰ ਪਹੁੰਚੇ CM ਮਾਨ ਤੇ ਕੇਜਰੀਵਾਲ, ਲੰਡਨ ਭੇਜੀ ਰਗਬੀ ਦੀ ਸ਼ਿਪਮੈਂਟ
NEXT STORY