ਪਟਿਆਲਾ — ਬੇਸ਼ੱਕ ਪੰਜਾਬ ਸਰਕਾਰ ਗਊ ਰੱਖਿਆ ਦਾ ਗੁਣਗਾਨ ਕਰਦੀ ਨਹੀਂ ਥੱਕਦੀ ਪਰ ਦੂਜੇ ਪਾਸੇ ਸਰਕਾਰੀ ਗਊਸ਼ਾਲਾ 'ਚ ਲਾਪਰਵਾਹੀ ਦੇ ਚਲਦੇ ਕਈ ਗਊਆਂ ਦੀ ਮੌਤ ਹੋ ਗਈ ਹੈ। ਸਮਾਨਾ ਨੇੜੇ ਗਾਜ਼ੀਪੁਰ 'ਚ ਸਥਿਤ ਸਰਕਾਰੀ ਗਊਸ਼ਾਲਾ ਦੀ ਸਥਾਪਨਾ ਨਵੰਬਰ 2016 'ਚ ਕੀਤੀ ਗਈ ਸੀ। ਇਥੋਂ ਅਕਤੂਬਰ 2017 ਤੱਕ ਗਊਆਂ ਦੀ ਗਿਣਤੀ 800 ਸੀ, ਜੋ ਹੁਣ ਘੱਟ ਹੋ ਕੇ 592 ਰਹਿ ਗਈ ਹੈ। ਗਊਸ਼ਾਲਾ ਦੀ ਖਰਾਬ ਹਾਲਤ ਲਈ ਉਥੇ ਸਟਾਫ ਦੀ ਕਮੀ ਨੂੰ ਦੱਸਿਆ ਜਾ ਰਿਹਾ ਹੈ। ਇਸ ਸੰਬੰਧੀ ਵੈਨੇਟਰੀ ਡਾਕਟਰ ਜਗਪ੍ਰੀਤ ਸਿੰਘ ਨੇ ਕਿਹਾ ਕਿ ਜ਼ਿਆਦਾਤਰ ਗਊਆਂ ਦੀ ਮੌਤ ਦਾ ਕਾਰਨ ਪਲਾਸਟਿਕ ਦਾ ਸੇਵਨ ਕਰਨਾ ਹੈ।
ਗਊਸ਼ਾਲਾ ਦੇ ਕੇਅਰਟੇਕਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਟਾਫ ਦੀ ਕਮੀ ਦੇ ਕਾਰਨ ਗਊਸ਼ਾਲਾ ਦਾ ਪ੍ਰਬੰਧ ਚਲਾਉਣਾ ਮੁਸ਼ਕਲ ਹੋ ਗਿਆ ਹੈ। ਇਥੇ ਡਾਕਟਰ ਵੀ ਐਮਰਜੰਸੀ 'ਚ ਆਉਂਦੇ ਹਨ। ਗਊਆਂ ਦੀ ਖਰਾਬ ਦੁਰਦਸ਼ਾ ਨੂੰ ਲੈ ਕੇ ਪਿੰਡ ਕਲਰਾਬਾਦ ਦੇ ਮੈਕੇਨਿਕ ਭੀਮ ਸਿੰਘ ਨੇ ਡੀ. ਸੀ. ਦਫਤਰ ਦੇ ਬਾਹਰ ਧਰਨਾ ਵੀ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਪਿੰਡਾਂ ਦੀ ਦੇਖਭਾਲ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਇਥੋਂ ਤਕ ਗਊਆਂ ਨੂੰ ਸੰਤੁਲਿਤ ਭੋਜਨ ਵੀ ਮੁਹੱਈਆ ਕਰਵਾਇਆ ਜਾਂਦਾ ਹੈ। ਗਊ ਰੱਖਿਆ ਹਰੀਸ਼ ਸਿੰਗਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਸਰਕਾਰ ਨੇ ਬਿਨ੍ਹਾਂ ਯੋਜਨਾ ਗਊਸ਼ਾਲਾ ਦਾ ਨਿਰਮਾਣ ਕੀਤਾ ਸੀ ਪਰ ਇਸ ਦੇ ਰੱਖ-ਰਖਾਅ ਲਈ ਫੰਡ ਉਪਲਬੱਧ ਨਹੀਂ ਕਰਵਾਇਆ।
ਗਜਾਪੁਰ ਗਊ ਆਸ਼ਰਮ ਸਮਿਤੀ ਦੇ ਇਕ ਸਾਬਕਾ ਮੈਂਬਰ ਐੱਸ. ਕੇ. ਦੇਵ ਨੇ ਕਿਹਾ ਕਿ ਸ਼ੁਰੂ 'ਚ ਗਊਸ਼ਾਲਾ ਦੇ ਕੰਮਕਾਜ ਤੇ ਵਿਕਾਸ 'ਤੇ ਚਰਚਾ ਕਰਨ ਲਈ ਕੁਝ ਬੈਠਕਾਂ ਦਾ ਆਯੋਜਨਾ ਕੀਤਾ ਗਿਆ ਸੀ ਪਰ ਬਾਅਦ 'ਚ ਇਸ ਪਾਸੇ ਕਿਸੇ ਨੇ ਧਿਆਨ ਨਹੀਂ ਦਿੱਤਾ। ਇਸ ਸੰਬੰਧੀ ਕੁਮਾਰ ਅਮਿਤ ਨੇ ਕਿਹਾ ਕਿ ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੈ ਕਿ ਗਊਸ਼ਾਲਾ ਵੱਲ ਧਿਆਨ ਦਿੱਤਾ ਜਾਵੇ। ਗਊਆਂ ਦੀ ਮੌਤ ਜ਼ਿਆਦਾਤਰ ਬਿਮਾਰੀ ਹੋਣ ਦੇ ਚਲਦੇ ਹੁੰਦੀ ਹੈ।
ਲੌਂਗੋਵਾਲ ਨੇ ਕੀਤਾ ਹੋਲੇ-ਮੁਹੱਲੇ ਮੌਕੇ ਆਉਣ ਵਾਲੀ ਸੰਗਤ ਦਾ ਬੀਮਾ ਕਰਵਾਉਣ ਦਾ ਐਲਾਨ
NEXT STORY