ਚੰਡੀਗੜ੍ਹ : ਬਾਇਓਟੈਕਨਾਲੋਜੀ ਖੇਤਰ ਨੂੰ ਪੰਜਾਬ ਦੇ ਆਰਥਿਕ ਵਿਕਾਸ ਦੇ ਮੁੱਖ ਧੁਰੇ ਵਜੋਂ ਪਛਾਣਦਿਆਂ ਸੂਬਾ ਸਰਕਾਰ ਵਲੋਂ ਬਾਇਓਟੈਕਨਾਲੋਜੀ ਵਿਭਾਗ-ਬਾਇਓਟੈਕਨਾਲੋਜੀ ਇੰਡਸਟਰੀ ਅਸਿਸਟੈਂਟ ਕੌਂਸਲ (ਬੀ.ਆਈ.ਆਰ.ਏ.ਸੀ) ਨਾਲ ਇਕ ਐਮ.ਓ.ਯੂ ਸਹੀਬੱਧ ਕੀਤਾ ਗਿਆ ਹੈ ਤਾਂ ਜੋ ਸੂਬੇ ਵਿਚ ਇਸ ਖੇਤਰ ਨਾਲ ਸਬੰਧਤ ਚੁਣੌਤੀਆਂ, ਸੇਵਾਂਵਾਂ ਅਤੇ ਲੋੜੀਂਦੇ ਗਿਆਨ ਦੇ ਵਾਤਾਵਰਣ ਨੂੰ ਪ੍ਰਫੁੱਲਿਤ ਕੀਤਾ ਜਾ ਸਕੇ। ਸਾਇੰਸ, ਟੈਕਨਾਲੋਜੀ ਅਤੇ ਵਾਤਾਵਰਣ ਦੇ ਪ੍ਰਮੁੱਖ ਸਕੱਤਰ ਅਤੇ ਪੰਜਾਬ ਰਾਜ ਬਾਇਓਟੈਕ ਕਾਰਪੋਰੇਸ਼ਨ ਦੇ ਚੇਅਰਮੈਨ ਆਰ.ਕੇ. ਵਰਮਾ ਨੇ ਬੀ.ਆਈ.ਆਰ.ਏ.ਸੀ. ਦੇ ਮੈਨੇਜਿੰਗ ਡਾਇਰੈਕਟਰ ਡਾ. ਮੁਹੰਮਦ ਨਾਲ ਸਮਝੌਤੇ 'ਤੇ ਦਸਤਖਤ ਕੀਤੇ। ਅਸਲਮ ਵਲੋਂ ਭਾਰਤ ਸਰਕਾਰ ਦੇ ਬਾਇਓਟੈਕਨਾਲੋਜੀ ਵਿਭਾਗ ਦੇ ਸਕੱਤਰ ਅਤੇ ਬੀ.ਆਈ.ਆਰ.ਏ.ਸੀ ਦੇ ਚੇਅਰਪਰਸਨ ਡਾ. ਰੇਨੂੰ ਸਵਰੂਪ ਦੀ ਹਾਜ਼ਰੀ ਵਿਚ ਨਵੀਂ ਦਿੱਲੀ ਵਿਖੇ ਆਯੋਜਿਤ ਮੈਗਾ ਈਵੈਂਟ 'ਗਲੋਬਲ ਬਾਇਓ-ਇੰਡੀਆ 2019' ਦੌਰਾਨ ਇਹ ਐਮ.ਓ.ਯੂ ਸਹੀਬੱਧ ਕੀਤਾ ਗਿਆ। ਇਸ ਸਮਾਰੋਹ ਦਾ ਉਦਘਾਟਨ ਸਾਇੰਸ ਅਤੇ ਤਕਨਾਲੋਜੀ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਕੀਤਾ।
ਸਮਾਗਮ ਦੌਰਾਨ ਬਾਇਓਟੈਕ ਖੇਤਰ ਦੇ ਸਰਵਪੱਖੀ ਵਿਕਾਸ ਲਈ ਸੂਬਾ ਸਰਕਾਰ ਦੇ ਦ੍ਰਿਸ਼ਟੀਕੋਣ ਅਤੇ ਰਣਨੀਤੀਆਂ ਨੂੰ ਸਾਂਝਾ ਕਰਦਿਆਂ ਵਰਮਾ ਨੇ ਕਿਹਾ ਕਿ ਬੀ.ਆਈ.ਆਰ.ਏ.ਸੀ ਨਾਲ ਪਾਈ ਇਸ ਸਾਂਝ ਨਾਲ ਪੰਜਾਬ ਨੂੰ ਗਲੋਬਲ ਬਾਇਓਟੈਕ ਡੈਸਟੀਨੇਸ਼ਨ ਵਜੋਂ ਉੱਭਰਨ ਵਿਚ ਸਹਾਇਤਾ ਮਿਲੇਗੀ। ਡਾ. ਸਵਰੂਪ ਨੇ ਪੰਜਾਬ ਦੀਆਂ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ ਅਤੇ ਭਾਰਤ ਦੁਆਰਾ 2025 ਤੱਕ 100 ਅਰਬ ਡਾਲਰ ਦੀ ਆਰਥਿਕਤਾ ਦੇ ਟੀਚੇ ਨੂੰ ਪ੍ਰਾਪਤ ਕਰਨ ਵਿਚ ਸੂਬਿਆਂ ਦੇ ਯੋਗਦਾਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ।
ਜ਼ਿਕਰਯੋਗ ਹੈ ਕਿ ਪੰਜਾਬ ਨੇ ਇਸ ਮੈਗਾ ਈਵੈਂਟ ਵਿਚ ਭਾਈਵਾਲ ਰਾਜ ਵਜੋਂ ਹਿੱਸਾ ਲਿਆ ਜਿਸ ਵਿਚ 30 ਤੋਂ ਵੱਧ ਦੇਸ਼ਾਂ ਦੇ 3000 ਤੋਂ ਵੱਧ ਡੈਲੀਗੇਟਸ ਅਤੇ ਮਾਹਰ ਮੌਜੂਦ ਸਨ। ਸੂਬੇ ਨੇ ਬਾਇਓਟੈਕਨਾਲੌਜੀ ਦੇ ਖੇਤਰ ਅਤੇ ਪਾਈਪਲਾਈਨ ਵਿਚ ਭਵਿੱਖ ਦੀਆਂ ਪਹਿਲਕਦਮੀਆਂ ਵਿਚ ਆਪਣੀਆਂ ਮੌਜੂਦਾ ਸ਼ਕਤੀਆਂ ਦਾ ਪ੍ਰਦਰਸ਼ਨ ਕੀਤਾ।
ਬਾਈਪਾਸ 'ਤੇ ਪਲਟਿਆ ਸੇਬਾਂ ਦਾ ਭਰਿਆ ਟਰੱਕ
NEXT STORY