ਜ਼ੀਰਾ, (ਗੁਰਮੇਲ)—ਜਿੱਥੇ ਕਈ ਅਧਿਆਪਕਾਂ ਵੱਲੋਂ ਐਤਵਾਰ ਦੀ ਸਰਕਾਰੀ ਛੁੱਟੀ ਘਰ ਵਿਚ ਰਹਿ ਕੇ ਗੁਜ਼ਾਰੀ ਗਈ, ਉੱਥੇ ਬਲਾਕ ਜ਼ੀਰਾ-3 ਦੇ ਸਰਕਾਰੀ ਪ੍ਰਾਇਮਰੀ ਸਕੂਲ ਘੁੱਦੂਵਾਲਾ, ਸਰਕਾਰੀ ਪ੍ਰਾਇਮਰੀ ਸਕੂਲ ਅੰਬਰਹਰ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਬੂੜੇਵਾਲਾ ਦੇ ਕਈ ਅਧਿਆਪਕਾਂ ਨੇ ਐਤਵਾਰ ਵੀ ਸਕੂਲ ਖੋਲ੍ਹ ਕੇ ਬੱਚਿਆਂ ਨੂੰ ਪੜ੍ਹਾਇਆ। ਜ਼ਿਲਾ ਸਿੱਖਿਆ ਅਫ਼ਸਰ (ਐਲੀ.) ਪ੍ਰਦੀਪ ਕੁਮਾਰ ਸ਼ਰਮਾ ਅਤੇ ਜ਼ਿਲਾ ਕੋਆਰਡੀਨੇਟਰ ਬਲਜੀਤ ਸਿੰਘ ਨੇ ਦੱਸਿਆ ਕਿ ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਵੱਲੋਂ ਸ਼ੁਰੂ ਕੀਤੇ ਗਏ ਪ੍ਰਾਇਮਰੀ ਵਿੱਦਿਆ ਸੁਧਾਰ ਪ੍ਰਾਜੈਕਟ ਦੇ ਨਾਅਰੇ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਤਹਿਤ ਨਤੀਜਿਆਂ ਨੂੰ ਹੋਰ ਬਿਹਤਰ ਕਰਨ ਲਈ ਅੱਜ ਐਤਵਾਰ ਸ਼ਾਈਨਾ ਧਵਨ, ਜੁਨੈਦਰ ਕੁਮਾਰ, ਪ੍ਰਿਯੰਕਾ ਸ਼ਰਮਾ, ਸਾਜਨ ਕੁਮਾਰ, ਸੰਦੀਪ ਵਿਨਾਇਕ ਅਤੇ ਚਰਨਕਮਲ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਪੜ੍ਹਾਇਆ ਗਿਆ। ਮਾਸਟਰ ਪ੍ਰਵੀਨ ਕੁਮਾਰ ਅਤੇ ਕਲੱਸਟਰ ਮਾਸਟਰ ਰਸ਼ਪਾਲ ਸਿੰਘ ਗਿੱਲ ਨੇ ਕਿਹਾ ਕਿ ਇਸ ਮਹੀਨੇ ਵਿਚ ਛੁੱਟੀਆਂ ਵਾਲੇ ਦਿਨ ਵੀ ਕਈ ਅਧਿਆਪਕ ਆਪਣੀ ਮਨਮਰਜ਼ੀ ਨਾਲ ਸਕੂਲ ਖੋਲ੍ਹ ਕੇ ਬੱਚਿ
ਸਰਕਾਰ ਤੇ RBI ਵੱਲੋਂ ਮਾਨਤਾ ਨਾ ਦੇਣ ਦੇ ਬਾਵਜੂਦ ਵਧ ਰਹੀ ਬਿਟਕੁਆਇਨ ਦੀ ਲੋਕਪ੍ਰਿਅਤਾ
NEXT STORY