ਬਟਾਲਾ (ਸਾਹਿਲ, ਯੋਗੀ) : ਬੀਤੇ ਕੱਲ੍ਹ ਇਕ ਤੇਜ਼ ਰਫਤਾਰ ਟਰੈਕਟਰ-ਟਰਾਲੀ ਦੇ ਚਾਲਕ ਵਲੋਂ ਮੋਟਰਸਾਈਕਲ ਸਵਾਰ ਦਾਦਾ-ਪੋਤਰੀ ਨੂੰ ਜ਼ੋਰਦਾਰ ਟੱਕਰ ਮਾਰਨ ਨਾਲ ਪੋਤਰੀ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਇਸ ਸਬੰਧੀ ਪੁਲਸ ਥਾਣਾ ਘਣੀਏ ਕੇ ਬਾਂਗਰ ਨੂੰ ਦਰਜ ਕਰਵਾਏ ਬਿਆਨ ਵਿਚ ਕਸ਼ਮੀਰ ਸਿੰਘ ਪੁੱਤਰ ਭਗਤ ਸਿੰਘ ਵਾਸੀ ਪਿੰਡ ਲੰਗਰਵਾਲ ਨੇ ਲਿਖਵਾਇਆ ਹੈ ਕਿ ਉਸਦੇ ਲੜਕੇ ਹਰਵਿੰਦਰ ਸਿੰਘ ਤੇ ਹਰਪ੍ਰੀਤ ਸਿੰਘ ਵਿਦੇਸ਼ ਕੁਵੈਤ ਵਿਚ ਹਨ ਅਤੇ ਉਹ ਆਪਣੀ ਪੋਤਰੀ ਗੁਰਲੀਨਜੋਤ ਕੌਰ ਪੁੱਤਰੀ ਹਰਪ੍ਰੀਤ ਸਿੰਘ ਨੂੰ ਬਜਾਜ ਸੀ.ਟੀ ਹੰਡਰਡ ਮੋਟਰਸਾਈਕਲ ਨੰ.ਪੀ.ਬੀ.58 ਡੀ 2056 ’ਤੇ ਬਿਠਾ ਕੇ ਦਸ਼ਮੇਸ਼ ਪਬਲਿਕ ਸਕੂਲ ਪਾਰੋਵਾਲ ਛੱਡਣ ਲਈ ਜਾ ਰਿਹਾ ਸੀ।
ਇਸ ਦੌਰਾਨ ਜਦੋਂ ਉਹ ਪਿੰਡ ਕੋਟਲਾ ਢਾਡੀਆਂ ਵਿਖੇ ਪਹੁੰਚਿਆ ਤਾਂ ਇਕ ਰੇਤ ਨਾਲ ਲੱਦੀ ਟਰੈਕਟਰ ਟਰਾਲੀ ਜਿਸ ਨੂੰ ਡਰਾਈਵਰ ਤੇਜ਼ ਰਫਤਾਰ ਨਾਲ ਚਲਾ ਰਿਹਾ ਸੀ, ਨੂੰ ਕਰਾਸ ਕਰਨ ਲੱਗਾ ਤਾਂ ਟਰੈਕਟਰ ਚਾਲਕ ਨੇ ਉਸਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਦੇ ਸਿੱਟੇ ਵਜੋਂ ਉਹ ਮੋਟਰਸਾਈਕਲ ਤੋਂ ਦੂਜੀ ਸਾਈਡ ਨੂੰ ਡਿੱਗ ਪਿਆ। ਜਦਕਿ ਉਸਦੀ ਪੋਤਰੀ ਟਰਾਲੀ ਵਾਲੀ ਸਾਈਡ ਨੂੰ ਡਿੱਗ ਪਈ ਤੇ ਟਰਾਲੀ ਦਾ ਟਾਇਰ ਦੇ ਉਸਦੇ ਸਿਰ ਤੋਂ ਲੰਘ ਜਾਣ ਨਾਲ ਉਸਦੀ ਮੌਕੇ ’ਤੇ ਦਰਦਨਾਕ ਮੌਤ ਹੋ ਗਈ। ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦਾ ਨਾਮ ਮੋਨੂੰ ਵਾਸੀ ਫਤਿਆਂਵਾਲੀ ਪਤਾ ਲੱਗਾ ਹੈ। ਹੋਰ ਜਾਣਕਾਰੀ ਮੁਤਾਬਕ ਉਕਤ ਮਾਮਲੇ ਸਬੰਧੀ ਐੱਸ. ਆਈ ਅਮਰਜੀਤ ਸਿੰਘ ਨੇ ਕਾਰਵਾਈ ਕਰਦਿਆਂ ਉਕਤ ਟਰੈਕਟਰ ਚਾਲਕ ਨੌਜਵਾਨ ਵਿਰੁੱਧ ਬਣਦੀਆਂ ਧਾਰਾਵਾ ਹੇਠ ਥਾਣਾ ਘਣੀਏ ਕੇ ਬਾਂਗਰ ਵਿਖੇ ਕੇਸ ਦਰਜ ਕਰ ਦਿੱਤਾ ਹੈ।
ਕੈਦੀ ਪਾਇਆ ਕਰਨਗੇ ਗੱਡੀਆਂ 'ਚ ਤੇਲ, ਵਿੱਤ ਮੰਤਰੀ ਵਲੋਂ ਕੇਂਦਰੀ ਜੇਲ੍ਹ ਪਟਿਆਲਾ ਦੇ ਪੈਟਰੋਲ ਪੰਪ ਦੀ ਸ਼ੁਰੂਆਤ
NEXT STORY