ਫਗਵਾੜਾ(ਜਲੋਟਾ,ਵੈੱਬ ਸੈਕਸ਼ਨ)- ਮਲਟੀਮੀਡੀਆ ਅਤੇ ਐਨੀਮੇਸ਼ਨ ਇਹ ਅੱਜ ਦੇ ਦੌਰ ਦਾ ਬਹੁਤ ਅਹਿਮ ਹਿੱਸਾ ਹੈ, ਜਿਸ ਤੋਂ ਬਿਨ੍ਹਾ ਕੁਝ ਵੀ ਮੁਨਕਿਨ ਨਹੀਂ। ਪਹਿਲਾਂ ਦੀ ਗੱਲ ਹੋਰ ਸੀ ਕਿ ਪੜ੍ਹਾਈ ਅਤੇ ਹੱਡ-ਤੋੜ ਮਿਹਨਤ ਵੱਲ ਹੀ ਧਿਆਣ ਦਿੱਤਾ ਜਾਂਦਾ ਸੀ ਪਰ ਹੁਣ ਇਸ ਦੀ ਜਗ੍ਹਾ ਕਰੇਟੀਵੀਟੀ ਨੇ ਲੈ ਲਈ ਹੈ। ਅੱਜ ਦੇ ਦੌਰ 'ਚ ਹਰ ਇਕ ਕੰਮ 'ਚ ਕਰੇਟੀਵੀਟੀ ਦਾ ਅਹਿਮ ਰੌਲ ਹੈ। ਕਰੇਟੀਵੀਟੀ ਨੂੰ ਉਭਾਰਨ ਲਈ ਵੀ ਕਈ ਯੂਨੀਵਰਸਿਟੀਆਂ ਕੰਮ ਕਰ ਰਹੀਆਂ ਹਨ। ਇਨ੍ਹਾਂ ਚੋਂ ਹੀ ਫਗਵਾੜਾ ਵਿਖੇ ਸਥਿਤ ਇਕ ਜੀ. ਐੱਨ. ਏ. ਯੂਨੀਵਰਸਿਟੀ ਜੋ ਕਿ ਬੇਹੱਦ ਹੀ ਮਸ਼ਹੂਰ ਯੂਨੀਵਰਸਿਟੀਆਂ ’ਚ ਸ਼ਾਮਲ ਹੈ। ਜੀ.ਐੱਨ.ਏ. ਹੋਟਲ ਐਂਡ ਮੈਨੇਜਮੈਂਟ ਦੀ ਆਪਣੀ ਇਕ ਵੱਖਰੀ ਹੀ ਪਛਾਣ ਬਣੀ ਹੋਈ ਹੈ। ਇਥੋਂ ਵਿਦਿਆਰਥੀ ਕੋਰਸ ਪੂਰਾ ਕਰ ਅੱਗੇ ਚੱਲ ਕੇ ਨਾ ਸਿਰਫ਼ ਦੇਸ਼ ’ਚ ਸਗੋਂ ਵਿਦੇਸ਼ਾਂ ’ਚ ਵੀ ਬੇਹੱਦ ਨਾਂ ਕਮਾ ਰਹੇ ਹਨ।
‘ਜਗ ਬਾਣੀ’ ਨਾਲ ਕੀਤੀ ਗਈ ਇੰਟਰਵਿਊ ਦੌਰਾਨ ਜੀ. ਐੱਨ. ਏ. ਯੂਨੀਵਰਸਿਟੀ ਮਲਟੀਮੀਡੀਆ ਅਤੇ ਐਨੀਮੇਸ਼ਨ ਦੀ ਪ੍ਰੋਫੈਸਰ 'ਨਿਕਿਤਾ ਵਾਲੀਆ' ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਗੱਲਬਾਤ ਦੌਰਾਨ ਦੱਸਿਆ ਕਿ 12ਵੀਂ ਤੋਂ ਬਾਅਦ ਬੱਚੇ ਸੀ. ਪੀ. ਏ. ਐੱਮ. ਅਤੇ ਬੀ. ਐੱਸ. ਈ. ਐਨੀਮੇਸ਼ਨ ਮਲਟੀਮੀਡੀਆ ਵਰਗੇ ਇਕ ਸਾਲ ਦੇ ਕੋਰਸ ਕਰ ਸਕਦੇ ਹਨ। ਜਿਸ ਤੋਂ ਬਾਅਦ ਬੱਚੇ ਗ੍ਰਾਫਿਕ ਡਿਜ਼ਾਇਨਿੰਗ ਮਲਟੀਮੀਡੀਆ, ਪਰਿੰਨਟਿੰਗ, ਫੋਟੋਗ੍ਰਾਫੀ, ਇਮੋਸ਼ਨ ਗ੍ਰਾਫਿਕਸ, ਵੀ.ਐੱਫ.ਐਕਸ., ਸੀ.ਜੀ. ਕੰਪਿਊਟਰ ਗ੍ਰਾਫਿਕਸ ਆਦਿ ਕੰਮਾਂ 'ਚ ਆਪਣਾ ਕਰੀਅਰ ਬਣਾ ਸਕਦੇ ਹਨ। ਉਨ੍ਹਾਂ ਦੱਸਿਆ ਕਿ 2014 ਤੋਂ ਬੱਚਿਆਂ ਨੂੰ ਜੀ. ਐੱਨ. ਏ. ਯੂਨੀਵਰਸਿਟੀ ਵੱਖ-ਵੱਖ ਤਰ੍ਹਾਂ ਦੇ ਕੋਰਸ ਕਰਵਾ ਰਹੀ ਹੈ ਅਤੇ ਬੱਚੇ ਵੀ ਇਹ ਕੋਰਸ ਕਰ ਵੱਖ-ਵੱਖ ਖੇਤਰਾਂ 'ਚ ਆਪਣੀ ਪਛਾਣ ਬਣਾ ਰਹੇ ਹਨ।
ਸਿੱਖ ਸਮੱਸਿਆ ਦਾ ਹੱਲ ਪੰਜਾਬ ਦੀ ਪ੍ਰਭੂਸੱਤਾ ਸੰਪੰਨ ਆਜ਼ਾਦੀ ’ਚ ਹੈ, ਨਾ ਕਿ ਖੁਦਮੁਖਤਿਆਰੀ ’ਚ : ਦਲ ਖਾਲਸਾ
NEXT STORY