ਗੁਰਦਾਸਪੁਰ (ਦੀਪਕ) - ਦੀਨਾਨਗਰ-ਗੁਰਦਾਸਪੁਰ ਹਾਈਵੇ ਤੇ ਅੱਡਾ ਪਨਿਆੜ ਸਥਿਤ ਗੁੱਡ ਅਰਥ ਨਾਂ ਦੇ ਪੈਟਰੋਲ ਪੰਪ ਤੇ ਸ਼ਾਮ ਵੇਲੇ ਵਾਪਰੀ ਇਕ ਲੁੱਟ ਦੀ ਘਟਨਾ 'ਚ ਸਵਿਫਟ ਕਾਰ ਸਵਾਰ ਲੁਟੇਰੇ ਕਾਰ ਦੀ ਟੈਂਕੀ ਫੁੱਲ ਕਰਵਾਉਣ ਮਗਰੋਂ ਪੰਪ ਦੇ ਕਰਮਚਾਰੀ ਕੋਲੋਂ ਨਗਦੀ ਲੁੱਟ ਕੇ ਫਰਾਰ ਹੋ ਗਏ।ਇਹ ਸਾਰੀ ਘਟਨਾ ਪੈਟਰੋਲ ਪੰਪ ਤੇ ਲੱਗੇ ਸੀ. ਸੀ. ਟੀ. ਵੀ ਕੈਮਰੇ 'ਚ ਕੈਦ ਹੋ ਗਈ। ਘਟਨਾ ਦੀ ਸੂਚਨਾ ਮਿਲਣ ਉਪਰੰਤ ਐੱਸ. ਐੱਚ. ਓ ਦੀਨਾਨਗਰ ਅਸ਼ੋਕ ਕੁਮਾਰ ਵਲੋਂ
ਪੁਲਸ ਟੀਮ ਨਾਲ ਮੌਕੇ ਤੇ ਪਹੁੰਚ ਗਏ ਅਤੇ ਕਰਮਚਾਰੀ ਤੋ ਜਾਣਕਾਰੀ ਪ੍ਰਾਪਤ ਕਰਨ ਉਪਰੰਤ ਦੋਸ਼ੀਆਂ ਦੀ ਭਾਲ ਆਰੰਭ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੈਟਰੋਲ ਪੰਪ ਦੇ ਕਰਮਚਾਰੀ ਗੁੱਡੂ ਪਾਲ ਪੁਤੱਰ ਰਾਮ ਚੰਦਰ ਨੇ ਦੱਸਿਆ ਕਿ ਸ਼ਾਮ ਸਾਢੇ ਕੁ ਪੰਜ ਵਜੇ ਦੇ ਕਰੀਬ ਇੱਕ ਚਿੱਟੇ ਰੰਗ ਦੀ ਬਿਨਾਂ ਨੰਬਰੀ ਸਵਿਫਟ ਕਾਰ ਉਨ੍ਹਾਂ ਦੇ ਪੈਟਰੋਲ ਪੰਪ ਤੇ ਤੇਲ ਪਵਾਉਣ ਲਈ ਆਈ। ਕਾਰ 'ਚ ਤਿੰਨ ਨੌਜਵਾਨ ਸਵਾਰ ਸਨ, ਜਿਨ੍ਹਾਂ 'ਚੋਂ ਇਕ ਸਿੱਖ ਨੌਜਵਾਨ ਕਾਰ ਚਲਾ ਰਿਹਾ ਸੀ ਜਦੋਂਕਿ ਦੋ ਮੋਨੇ ਨੌਜਵਾਨ ਕਾਰ ਵਿੱਚ ਬੈਠੇ ਹੋਏ ਸਨ। ਉਕਤ ਨੌਜਵਾਨਾਂ ਨੇ ਕਾਰ ਦੀ ਟੈਂਕੀ ਵਿੱਚ 19 ਸੌ ਦਾ ਤੇਲ ਪਵਾਇਆ, ਪਰ ਜਦੋਂ ਉਸੀ ਉਨ੍ਹਾਂ ਕੋਲੋਂ ਪੈਸਿਆਂ ਦੀ ਮੰਗ ਕੀਤੀ ਤਾਂ ਲੁਟੇਰਿਆਂ ਨੇ ਉਸਨੂੰ ਖਿੱਚ ਕੇ ਕਾਰ ਅੰਦਰ ਸੁੱਟ ਲਿਆ ਅਤੇ ਕਾਰ ਭਜਾ ਲਈ। ਇਸ ਦੌਰਾਨ ਲੁਟੇਰਿਆਂ ਨੇ ਉਸ ਕੋਲੋਂ ਤੇਲ ਦੀ ਵਿਕਰੀ ਦੇ ਲਗਭਗ 13 ਹਜ਼ਾਰ ਰੁਪਏ ਨਗਦੀ ਖੋਹ ਲਈ ਅਤੇ ਪੈਟਰੋਲ ਪੰਪ ਤੋਂ ਕੁਝ ਦੂਰੀ ਤੇ ਉਸਨੂੰ ਚਲਦੀ ਕਾਰ 'ਚੋਂ ਸੁੱਟ ਕੇ ਫਰਾਰ ਹੋ ਗਏ।
ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਉਪਰੰਤ ਦੀਨਾਨਗਰ ਪੁਲਸ ਟੀਮ ਵੀ ਮੌਕੇ ਤੇ ਪਹੁੰਚ ਗਈ ਅਤੇ ਕਰਮਚਾਰੀ ਤੋ ਜਾਣਕਾਰੀ ਪ੍ਰਾਪਤ ਕਰਨ ਉਪਰੰਤ ਦੋਸ਼ੀਆਂ ਦੀ ਭਾਲ ਆਰੰਭ ਕਰ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਸ ਵਲੋਂ ਹਰ ਨਾਕੇ ਅਲਰਟ ਕਰ ਦਿੱਤੇ ਗਏ ਹਨ।
ਸਸਤੀ ਬਿਜਲੀ ਦੇਣ ਦਾ ਵਾਅਦਾ ਕਰ ਕੇ ਲੋਕਾਂ ਦੇ ਸਿਰ 'ਤੇ ਰੱਖੀ ਰੇਟਾਂ 'ਚ ਵਾਧੇ ਦੀ ਪੰਡ : ਅਕਾਲੀ ਆਗੂ
NEXT STORY