ਗੁਰਦਾਸਪੁਰ (ਦੀਪਕ, ਵਿਨੋਦ) - ਗੁਰਦਾਸਪੁਰ ਮੁਕੇਰੀਆਂ ਸੜਕ 'ਤੇ ਪਿੰਡ ਘਰਾਲਾ ਨਜ਼ਦੀਕ ਇਕ ਰਜਵਾਹੇ 'ਚੋਂ ਘਰਾਲਾ ਨਿਵਾਸੀ ਦੋ ਨੌਜਵਾਨਾਂ ਸ਼ੱਕੀ ਹਲਾਤਾ'ਚ ਲਾਸ਼ਾ ਮਿਲਣ ਨਾਲ ਇਲਾਕੇ 'ਚ ਹੜਕੰਪ ਮਚ ਗਿਆ ਹੈ। ਇਹ ਦੋਵੇਂ ਨੌਜਵਾਨ ਰਾਤ ਤੋਂ ਲਾਪਤਾ ਸਨ। 
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਘਰਾਲਾ ਨਿਵਾਸੀ ਸ਼ਮਸ਼ੇਰ ਸਿੰਘ ਪੁੱਤਰ ਪਿਆਰਾ ਸਿੰਘ ਤੇ ਬਲਦੇਵ ਸਿੰਘ ਪੁੱਤਰ ਟੇਕ ਸਿੰਘ ਬੀਤੀ ਰਾਤ ਤੋਂ ਲਾਪਤਾ ਸਨ। ਉਨ੍ਹਾਂ ਦੇ ਪਰਿਵਾਰਕ ਮੈਂਬਰ ਰਾਤ ਤੋਂ ਹੀ ਉਨ੍ਹਾਂ ਦੀ ਤਾਲਾਸ਼ ਕਰ ਰਹੇ ਸਨ। ਮੰਗਲਾਵਰ ਸਵੇਰੇ ਦੋਨਾਂ ਦੀ ਲਾਸ਼ਾਂ ਘਰਾਲਾ ਨਜ਼ਦੀਕ ਰਜਵਾਹੇ 'ਚੋਂ ਮਿਲੀਆਂ ਪਰ ਲਾਸ਼ਾਂ 'ਤੇ ਕਿਸੇ ਤਰ੍ਹਾਂ ਦੇ ਨਿਸ਼ਾਨ ਨਹੀਂ ਸਨ। ਦੱਸਿਆ ਜਾ ਰਿਹਾ ਰਿਹਾ ਹੈ ਕਿ ਸੋਮਵਾਰ ਰਾਤ ਉਕਤ ਦੋਵੇਂ ਨੌਜਵਾਨ ਕੰਮਕਾਰ ਲਈ ਰੇਹੜੀ ਤਿਆਰ ਕਰ ਰਹੇ ਸਨ ਤੇ ਸ਼ਾਮ ਦੇ ਸਮੇਂ ਇਹ ਦੋਵੇਂ ਇਕੱਠੇ ਹੀ ਦੁਕਾਨ ਤੋਂ ਨਿਕਲੇ ਸਨ।

ਇਸ ਸਬੰਧੀ ਐੱਸ. ਐੱਚ. ਓ ਕੁਲਵੰਤ ਸਿੰਘ ਨੇ ਦੱਸਿਆ ਕਿ ਲਾਸ਼ਾ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਬੈਂਕ 'ਚ ਪੈਸੇ ਜਮ੍ਹਾ ਕਰਵਾਉਣ ਗਏ ਬੱਚੇ ਨਾਲ 40 ਹਜ਼ਾਰ ਦੀ ਠੱਗੀ
NEXT STORY