ਲੁਧਿਆਣਾ (ਮੁੱਲਾਂਪੁਰੀ)-ਗੁਰਦਾਸਪੁਰ ਉਪ ਚੋਣ 'ਚ ਜਿਸ ਤਰੀਕੇ ਨਾਲ ਭਾਜਪਾ ਅਤੇ ਗਠਜੋੜ ਦੀ ਸ਼ਰਮਨਾਕ ਹਾਰ ਹੋਈ ਹੈ, ਉਸ ਨੂੰ ਲੈ ਕੇ ਜੇਕਰ ਮੋਦੀ ਦੇ 2019 ਦੇ ਰੱਥ ਨੂੰ ਬਰੇਕਾਂ ਲਾਉਣ ਵਾਲੀ ਕਾਰਵਾਈ ਦੀ ਸ਼ੁਰੂਆਤ ਕਿਹਾ ਜਾਵੇ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ। ਬਾਕੀ ਜਿਥੇ ਇਸ ਚੋਣ ਨਾਲ ਦਿੱਲੀ ਬੈਠੀ ਭਾਜਪਾ ਨੂੰ ਵੱਡਾ ਝਟਕਾ ਲੱਗਿਆ ਮੰਨਿਆ ਜਾ ਰਿਹਾ ਹੈ, ਉਥੇ ਸਿਆਸੀ ਹਲਕਿਆਂ ਵਿਚ ਇਹ ਚਰਚਾ ਹੈ ਕਿ ਭਾਜਪਾ ਦੇ ਕੌਮੀ ਪ੍ਰਧਾਨ ਸ਼੍ਰੀ ਅਮਿਤ ਸ਼ਾਹ ਗੁਰਦਾਸਪੁਰ ਚੋਣ 'ਚ ਹੋਈ ਹਾਰ ਨੂੰ ਲੈ ਕੇ ਬਹੁਤ ਚਿੰਤਿਤ ਦੱਸੇ ਜਾਂਦੇ ਹਨ ਕਿਉਂਕਿ ਗੁਰਦਾਸਪੁਰ ਦੇ ਨਾਲ ਹਿਮਾਚਲ ਪ੍ਰਦੇਸ਼ ਦੀ ਸਰਹੱਦ ਲਗਦੀ ਹੈ ਅਤੇ ਇਥੇ ਇਸੇ ਮਹੀਨੇ ਚੋਣਾਂ ਦਾ ਬਿਗੁਲ ਵੱਜਿਆ ਹੈ, ਜਿਸ ਕਾਰਨ ਭਾਜਪਾ ਗੁਰਦਾਸਪੁਰ ਦੀ ਚੋਣ ਨੂੰ ਅਸ਼ੁੱਭ ਮੰਨਿਆ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਪੰਜਾਬ 'ਚ ਛੇ ਮਹੀਨਿਆਂ ਵਿਚ ਭਾਜਪਾ ਦੇ ਸੂਬਾ ਪ੍ਰਧਾਨ ਸ਼੍ਰੀ ਸਾਂਪਲਾ ਪਹਿਲਾਂ ਵਿਧਾਨ ਸਭਾ ਚੋਣਾਂ 'ਚ 23 ਸੀਟਾਂ 'ਚੋਂ 3 ਸੀਟਾਂ ਹੀ ਜਿਤਾ ਸਕੇ। ਹੁਣ ਜਦੋਂ ਗੁਰਦਾਸਪੁਰ ਦੀ ਚੋਣ ਆਈ ਅਤੇ ਉਨ੍ਹਾਂ ਦੀ ਸਿਫਾਰਿਸ਼ 'ਤੇ ਟਿਕਟ ਦਿੱਤੀ ਗਈ ਤਾਂ ਭਾਜਪਾ ਦੀ ਹਾਰ ਦਾ ਅੰਕੜਾ ਕਈ ਗੁਣਾ ਵਧ ਗਿਆ। ਪਤਾ ਲੱਗਾ ਹੈ ਕਿ ਹੁਣ ਹਾਈਕਮਾਂਡ ਜਲਦੀ ਹੀ ਪੰਜਾਬ 'ਚ ਸੂਬਾ ਪ੍ਰਧਾਨ ਤੇ ਉਸ ਦੀ ਟੀਮ 'ਚ ਵੱਡੇ ਪੱਧਰ 'ਤੇ ਅਦਲਾ ਬਦਲੀ ਅਤੇ ਕਈਆਂ ਦੀ ਛੁੱਟੀ ਕਰ ਦੇਵੇਗੀ। ਇਹ ਚਰਚਾ ਅੱਜ ਰਾਜਸੀ ਹਲਕਿਆਂ 'ਚ ਹੁੰਦੀ ਰਹੀ।
ਕਲਯੁਗੀ ਪੁੱਤ ਨੇ ਬੇਰਹਿਮੀ ਨਾਲ ਕੀਤਾ ਮਾਂ ਦਾ ਕਤਲ, ਤਸੱਲੀ ਨਾ ਹੋਣ 'ਤੇ ਦੀਵਾਨ 'ਚ ਪਈ ਲਾਸ਼ 'ਤੇ ਚਲਾਉਂਦਾ ਰਿਹਾ ਬਲੇਡ
NEXT STORY