ਮੋਹਾਲੀ (ਜੱਸੋਵਾਲ) : ਇੱਥੋਂ ਦੇ ਪਿੰਡ ਕੰਬਾਲਾ 'ਚ ਸਾਢੇ 4 ਸਾਲ ਪੁਰਾਣੇ ਗੁਰਜੰਟ ਸਿੰਘ ਜੰਟਾ ਕਤਲ ਮਾਮਲੇ 'ਚ ਜ਼ਿਲਾ ਅਦਾਲਤ ਨੇ 9 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਨਾਲ ਹੀ ਹਰ ਦੋਸ਼ੀ ਨੂੰ 23 ਹਜ਼ਾਰ ਰੁਪਏ ਜ਼ੁਰਮਾਨਾ ਲਾਇਆ ਹੈ। ਦੋਸ਼ੀਆਂ 'ਚ ਕੁਲਦੀਪ ਸਿੰਘ, ਦਿਲਬੀਰ ਸਿੰਘ, ਕਮਲਦੀਪ ਸਿੰਘ, ਗਗਨਦੀਪ ਸਿੰਘ ਸਾਰੇ ਵਾਸੀ ਧਰਮਗੜ੍ਹ, ਗੁਰਸੇਵਕ ਸਿੰਘ, ਹਰਪ੍ਰੀਤ ਸਿੰਘ, ਰੁਪਿੰਦਰ ਸਿੰਘ ਅਤੇ ਗੌਰਵ ਪਟਿਆਲਾ ਸ਼ਾਮਲ ਹਨ।
ਜਾਣੋ ਕੀ ਹੈ ਮਾਮਲਾ
ਇਹ ਮਾਮਲਾ 7 ਜੁਲਾਈ, 2014 ਨੂੰ ਪਿੰਡ ਕੰਬਾਲਾ ਨੇੜੇ ਸਥਿਤ ਸਰਵਿਸ ਸਟੇਸ਼ਨ ਦਾ ਹੈ। ਪਿੰਡ ਸਿਆਊਂ ਵਾਸੀ ਗੁਰਜੰਟ ਸਿੰਘ ਜੰਟਾ ਆਪਣੇ ਦੋਸਤ ਮੇਜਰ ਸਿੰਘ ਨਾਲ ਸਰਵਿਸ ਸਟੇਸ਼ਨ 'ਤੇ ਕਾਰ ਦੀ ਸਰਵਿਸ ਕਰਾਉਣ ਗਿਆ ਸੀ। ਇਸ ਦੌਰਾਨ ਪੁਰਾਣੀ ਰਜਿੰਸ਼ ਦੇ ਚੱਲਦਿਆਂ ਕਾਰਾਂ 'ਚ ਸਵਾਰ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਦੋਹਾਂ 'ਤੇ ਕਾਤਲਾਨਾ ਹਮਲਾ ਕਰ ਦਿੱਤਾ, ਜਿਸ 'ਚ ਗੁਰਜੰਟ ਸਿੰਘ ਗੰਭੀਰ ਰੂਪ 'ਚ ਜ਼ਖਮੀਂ ਹੋ ਗਿਆ ਸੀ। ਹਮਲੇ ਤੋਂ ਬਾਅਦ ਸਾਰੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ ਸਨ। ਜ਼ਖਮੀਂ ਹੋਏ ਗੁਰਜੰਟ ਸਿੰਘ ਤੇ ਉਸ ਦੇ ਦੋਸਤ ਨੂੰ ਪੀ. ਜੀ. ਆਈ. ਚੰਡੀਗੜ੍ਹ ਲਿਆਂਦਾ ਗਿਆ ਸੀ, ਜਿੱਥੇ ਇਲਾਜ ਦੌਰਾਨ ਗੁਰਜੰਟ ਸਿੰਘ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਪੁਲਸ ਨੇ ਮ੍ਰਿਤਕ ਦੇ ਦੋਸਤ ਮੇਜਰ ਸਿੰਘ ਵਾਸੀ ਕੰਬਾਲਾ ਦੇ ਬਿਆਨਾਂ 'ਤੇ ਮਾਮਲਾ ਦਰਜ ਕੀਤਾ ਸੀ। ਮਾਮਲੇ 'ਚ ਪੁਲਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ। ਬੀਤੇ ਦਿਨ ਸਜ਼ਾ ਸੁਣਾਏ ਜਾਣ ਤੋਂ ਬਾਅਦ ਸਾਰੇ ਦੋਸ਼ੀਆਂ ਨੂੰ ਜੇਲ ਭੇਜ ਦਿੱਤਾ ਗਿਆ।
ਸਿੱਖਿਆ ਵਿਭਾਗ ਦਾ ਵਟਸਐਪ ਗਰੁੱਪ ਛੱਡਣ ਵਾਲੇ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ
NEXT STORY