ਗੋਨਿਆਣਾ(ਗੋਰਾ ਲਾਲ)-'ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਫਸਲਾਂ ਦੇ ਭਾਅ ਵਧਾ ਕੇ ਉਨ੍ਹਾਂ ਦੀ ਬਾਹ ਫੜੀ ਹੈ।' ਇਨ੍ਹਾਂ ਸ਼ਬਦਾਂ ਦਾ ਪ੍ਰਗਟਵਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 11 ਜਲਾਈ ਵਾਲੀ ਮਲੋਟ ਫੇਰੀ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਝੋਨੇ ਦੇ ਭਾਅ ਵਿਚ 200 ਰੁਪਏ ਪ੍ਰਤੀ ਕੁਇੰਟਲ ਅਤੇ ਨਰਮੇ ਦੇ ਭਾਅ ਵਿਚ 1130 ਰੁਪਏ ਦਾ ਵਾਧਾ ਕੀਤਾ ਹੈ, ਜਿਸ ਨਾਲ ਕਿਸਾਨਾਂ ਦੀ ਮੰਦਹਾਲੀ ਹਾਲਤ ਵਿਚ ਬਹੁਤ ਜ਼ਿਆਦਾ ਸੁਧਾਰ ਹੋਵੇਗਾ।
ਉਨ੍ਹਾਂ ਕਿਹਾ ਕਿ ਏਮਜ ਵਿਚੋਂ ਖਾਲ ਅਤੇ ਤਾਰਾਂ ਭਾਵੇਂ ਅਜੇ ਨਹੀਂ ਕੱਢੀਆਂ ਪਰ ਅਸੀਂ 16 ਜੁਲਾਈ ਨੂੰ ਇਸ ਦਾ ਉਦਘਾਟਨ ਕਰਾਂਗੇ। ਇਸ ਮੌਕੇ ਉਨ੍ਹਾਂ ਨੇ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਹਰਵਿੰਦਰ ਪਾਲ ਸੋਨੂੰ ਦੁਆ ਦੇ ਵਾਰਡ ਦੇ ਗੱਤਕਾ ਪਾਰਟੀ ਦੇ ਨੌਜਵਾਨਾਂ ਨੂੰ ਗੱਤਕਾ ਕਿੱਟ ਭੇਟ ਕੀਤੀ। ਇਸ ਮੀਟਿੰਗ ਦੌਰਾਨ ਜ਼ਿਲਾ ਬਠਿੰਡਾ ਦੇ ਦਿਹਾਤੀ ਪ੍ਰਧਾਨ ਜਗਦੀਪ ਸਿੰਘ ਨਕਈ, ਬਲਜਿੰਦਰ ਸਿੰਘ ਕਿਲੀ, ਗੁਰਚਰਨ ਸਿੰਘ ਔਲਖ, ਜਥੇਦਾਰ ਪ੍ਰੀਤਮ ਸਿੰਘ ਖਿਆਲੀ ਵਾਲਾ, ਬਲਕਾਰ ਸਿੰਘ ਬਰਾੜ ਮੈਂਬਰ ਕੋਰ ਕਮੇਟੀ, ਹਰਜਿੰਦਰ ਸਿੰਘ ਜੱਖੂ, ਕੁਲਵੰਤ ਸਿੰਘ ਹਰਰਾਏਪੁਰ ਸਰਕਲ ਜਥੇਦਾਰ, ਪ੍ਰੇਮ ਕੁਮਾਰ ਪ੍ਰਧਾਨ ਨਗਰ ਕੌਂਸਲ ਗੋਨਿਆਣਾ, ਸੰਦੀਪ ਕੁਮਾਰ ਬਿੰਟਾ, ਪ੍ਰਸ਼ੋਤਮ ਦਾਸ ਟੰਡਨ ਸਮੇਤ ਸਮੂਹ ਪੰਚ-ਸਰਪੰਚ, ਅਕਾਲੀ ਲੀਡਰ, ਆਗੂ ਅਤੇ ਵਰਕਰ ਹਾਜ਼ਰ ਸਨ।
ਐੱਸ.ਡੀ.ਐੱਮ. ਤੇ ਡਰੱਗ ਇੰਸਪੈਕਟਰ ਨੇ ਮੈਡੀਕਲ ਸਟੋਰਾਂ ਤੇ ਆਰ. ਐੱਮ. ਪੀ. ਡਾਕਟਰਾਂ ’ਤੇ ਮਾਰੇ ਛਾਪੇ
NEXT STORY