ਤਰਨਤਾਰਨ, (ਰਮਨ)- ਬਿਆਸ ਦਰਿਆ 'ਚ ਬਣੇ ਖੇਤਾਂ ਵਿਚ ਕੰਮ ਕਰਨ ਗਿਆ ਪੰਜਾਬ ਪੁਲਸ ਦਾ ਹੈੱਡਕਾਂਸਟੇਬਲ ਹਰਜੀਤ ਸਿੰਘ ਪਿਛਲੇ 3 ਦਿਨਾਂ ਤੋਂ ਲਾਪਤਾ ਸੀ, ਜਿਸ ਦੀ ਅੱਜ ਪਿੰਡ ਕਰਮੂਵਾਲਾ ਦੇ ਦਰਿਆ 'ਚੋਂ ਲਾਸ਼ ਬਰਾਮਦ ਕੀਤੀ ਗਈ।
ਜਾਣਕਾਰੀ ਮੁਤਾਬਿਕ ਹਰਜੀਤ ਸਿੰਘ (45) ਪੰਜਾਬ ਪੁਲਸ ਵਿਚ ਹੈੱਡਕਾਂਸਟੇਬਲ ਤਾਇਨਾਤ ਸੀ, 5 ਅਕਤੂਬਰ ਨੂੰ ਉਹ ਸਵੇਰੇ ਆਪਣੇ ਖੇਤਾਂ 'ਚ ਕੰਮ ਕਰਨ ਗਿਆ। ਉਹ ਦਰਿਆ ਬਿਆਸ 'ਚੋਂ ਲੰਘ ਕੇ ਖੇਤਾਂ ਵੱਲ ਜਾ ਰਿਹਾ ਸੀ ਕਿ ਕਿਸੇ ਡੂੰਘੀ ਥਾਂ ਦਾ ਪਤਾ ਨਾ ਲੱਗਣ ਕਾਰਨ ਪਾਣੀ 'ਚ ਡੁੱਬ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਥਾਣਾ ਚੋਹਲਾ ਸਾਹਿਬ ਨੇ ਮ੍ਰਿਤਕ ਪੁਲਸ ਮੁਲਾਜ਼ਮ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਅਕਾਲੀ ਦਲ ਦੀ ਨਵਜੋਤ ਸਿੱਧੂ ਨੂੰ ਸਲਾਹ, ਲਾਫਟਰ ਸ਼ੋਅ ਛੱਡ ਕੇ ਆਤਮ-ਹੱਤਿਆਵਾਂ ਵਾਲੇ ਕਿਸਾਨਾਂ ਦੇ ਘਰਾਂ 'ਚ ਜਾਓ
NEXT STORY