ਪਟਿਆਲਾ (ਇੰਦਰਜੀਤ ਬਕਸ਼ੀ) — ਤਿਉਹਾਰਾਂ ਦੇ ਮੱਦੇਨਜ਼ਰ ਪਟਿਆਲਾ 'ਚ ਸਿਹਤ ਵਿਭਾਗ ਹਰਕਤ 'ਚ ਆਇਆ ਹੈ। ਸਿਹਤ ਵਿਭਾਗ ਨੇ ਸ਼ੁੱਕਰਵਾਰ ਸਵੇਰ ਇਕ ਪੇਠਾ ਤੇ ਪਤੀਸਾ ਬਨਾਉਣ ਵਾਲੀ ਫੈਕਟਰੀ 'ਤੇ ਛਾਪੇਮਾਰੀ ਕਰਕੇ 60 ਦੇ ਕਰੀਬ ਸੈਂਪਲ ਲਏ।
ਸਿਹਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਪਟਿਆਲਾ ਦੇ ਤਫਜੁੱਲਪੁਰਾ 'ਚ ਇਕ ਘਰ 'ਚ ਪੇਠੇ ਦੀ ਫੈਕਟਰੀ ਚਲ ਰਹੀ ਹੈ ਤੇ ਜਦੋਂ ਉਨ੍ਹਾਂ ਸ਼ੁੱਕਰਵਾਰ ਸਵੇਰੇ ਅਚਾਨਕ ਉਕਤ ਸਥਾਨ 'ਤੇ ਛਾਪੇਮਾਰੀ ਕੀਤੀ ਤਾਂ ਉਨ੍ਹਾਂ ਨੇ ਦੇਖਿਆ ਕਿ ਗੰਦਗੀ ਨਾਲ ਭਰੀ ਜਗ੍ਹਾ 'ਤੇ ਪੇਠਾ ਕੰਮ ਚਲ ਰਿਹਾ ਸੀ, ਜਿਸ ਦੇ ਚਲਦਿਆਂ ਉਨ੍ਹਾਂ ਪੇਠੇ ਦੇ ਸੈਂਪਲ ਲਏ ਤੇ ਫੈਕਟਰੀ ਨੂੰ ਤੁੰਰਤ ਬੰਦ ਕਰ ਦਿੱਤਾ। ਸਿਹਤ ਵਿਭਾਗ ਨੇ ਕਿਹਾ ਕਿ ਜਦ ਤਕ ਫੈਕਟਰੀ ਨਿਯਮ ਪੂਰੇ ਨਹੀਂ ਕਰਦੀ ਉਦੋਂ ਤਕ ਇਸ ਨੂੰ ਬੰਦ ਹੀ ਰੱਖਿਆ ਜਾਵੇਗਾ। ਸਿਹਤ ਵਿਭਾਗ ਨੇ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਸਿਹਤ ਮੰਤਰੀ ਦੇ ਹੁਕਮਾਂ ਮੁਤਾਬਕ ਕਿਸੇ ਵੀ ਕਿਸਮ ਦੀ ਮਿਲਾਵਟੀ ਮਿਠਾਈ ਨੂੰ ਬਾਜ਼ਾਰ 'ਚ ਵਿਕਣ ਨਹੀਂ ਦਿੱਤਾ ਜਾਵੇਗਾ।
ਇਕ ਹੱਥ ਗੁਆ ਚੁੱਕੀ ਵੀਨਾ ਨੇ ਕੌਮੀ ਖੇਡਾਂ 'ਚ ਕੀਤਾ ਕਮਾਲ, ਬਣੀ ਹੋਰਨਾਂ ਲਈ ਮਿਸਾਲ
NEXT STORY