ਮੋਗਾ, (ਸੰਦੀਪ)- ਸਿਹਤ ਵਿਭਾਗ ਵੱਲੋਂ ਸੋਮਵਾਰ ਨੂੰ ਗੁਪਤ ਸੂਤਰਾਂ ਦੇ ਆਧਾਰ 'ਤੇ ਦਾਣਾ ਮੰਡੀ ਸਥਿਤ ਤਾਇਲ ਟ੍ਰੇਡਿੰਗ ਕੰਪਨੀ ਘਿਓ ਵਿਕ੍ਰੇਤਾ ਦੀ ਦੁਕਾਨ 'ਤੇ ਛਾਪਾਮਾਰੀ ਕੀਤੀ ਗਈ। ਇਸ ਦੌਰਾਨ ਟੀਮ ਨੇ ਹੁਸ਼ਿਆਰਪੁਰ ਦੀ ਮਲਡਫੇਟ ਕੰਪਨੀ ਦੇ ਇਕ ਕਿਲੋ ਵਾਲੇ 62 ਪੈਕੇਟ ਸਮੇਤ 12 ਲੀਟਰ ਵੇਰਕਾ ਕੰਪਨੀ ਦਾ ਸ਼ੱਕੀ ਘਿਓ ਬਰਾਮਦ ਕੀਤਾ। ਜ਼ਿਲਾ ਫੂਡ ਸੇਫਟੀ ਅਧਿਕਾਰੀ ਅਭਿਨਵ ਖੋਸਲਾ ਨੇ ਦੱਸਿਆ ਕਿ ਟੀਮ ਦੇ ਕਮਲ ਸੇਠੀ ਅਤੇ ਹੋਰ ਮੈਂਬਰਾਂ ਦੀ ਸਹਾਇਤਾ ਨਾਲ ਕੀਤੀ ਗਈ ਉਕਤ ਦੁਕਾਨ 'ਤੇ ਛਾਪਾਮਾਰੀ ਦੌਰਾਨ ਸ਼ੱਕੀ ਘਿਓ ਦੇ ਸਟਾਕ ਨੂੰ ਕਬਜ਼ੇ ਵਿਚ ਲੈ ਕੇ ਇਸ ਦੇ ਸੈਂਪਲ ਭਰ ਕੇ ਵਿਭਾਗੀ ਜਾਂਚ ਲਈ ਭੇਜ ਦਿੱਤੇ ਜਾਣਗੇ।
ਜ਼ਿਕਰਯੋਗ ਹੈ ਕਿ ਉਕਤ ਦੁਕਾਨ 'ਤੇ ਕੁਝ ਮਹੀਨੇ ਪਹਿਲਾਂ ਵੀ ਸਿਹਤ ਵਿਭਾਗ ਦੀ ਟੀਮ ਵੱਲੋਂ ਛਾਪਾਮਾਰੀ ਕੀਤੀ ਗਈ ਸੀ ਅਤੇ ਸ਼ੱਕੀ ਘਿਓ ਬਰਾਮਦ ਕੀਤਾ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਉਕਤ ਵਿਕ੍ਰੇਤਾ ਦੇ ਕੋਲ ਫੂਡ ਸੇਫਟੀ ਐਂਡ ਸਟੈਂਡਰਡ ਐਕਟ-2006 ਤਹਿਤ ਰਜਿਸਟ੍ਰੇਸ਼ਨ ਸਰਟੀਫਿਕੇਟ ਵੀ ਨਹੀਂ ਹੈ। ਉਨ੍ਹਾਂ ਵਿਕ੍ਰੇਤਾ ਨੂੰ ਤੁਰੰਤ ਸਰਟੀਫਿਕੇਟ ਬਣਾਉਣ ਦੀ ਹਦਾਇਤ ਵੀ ਕੀਤੀ।
ਮੇਅਰ ਵਿਰੁੱਧ ਕੌਂਸਲਰਾਂ ਦਾ ਮਰਨ ਵਰਤ ਦੂਜੇ ਦਿਨ 'ਚ ਦਾਖਲ
NEXT STORY