ਜਲੰਧਰ (ਨੈਸ਼ਨਲ ਡੈਸਕ)– ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਅਤੇ ਭਾਰਤੀ ਸਮੁੰਦਰੀ ਫ਼ੌਜ ਵੱਲੋਂ ਹਾਲ ਹੀ ਵਿਚ ਕੋਚੀ ਵਿਚ ਜ਼ਬਤ ਕੀਤੀ ਗਈ 1200 ਕਰੋੜ ਰੁਪਏ ਤੋਂ ਵੱਧ ਕੀਮਤ ਦੀ ਲਗਭਗ 200 ਕਿਲੋਗ੍ਰਾਮ ਹੈਰੋਇਨ ਦੇ ਮਾਮਲੇ ਵਿਚ ਇਕ ਵੱਡਾ ਖੁਲਾਸਾ ਹੋਇਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਹ ਹੈਰੋਇਨ ਦੀ ਖੇਪ ਸ਼੍ਰੀਲੰਕਾ ਦੇ ਰਸਤੇ ਅਮਰੀਕਾ ਅਤੇ ਯੂਰਪੀ ਦੇਸ਼ਾਂ ਦੇ ਬਾਜ਼ਾਰਾਂ ਵਿਚ ਖਪਾਈ ਜਾਣੀ ਸੀ। ਏਜੰਸੀਆਂ ਨੇ ਇਸ ਮਾਮਲੇ ਵਿਚ 6 ਈਰਾਨੀ ਨਾਗਰਿਕਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ ਅਤੇ ਹੈਰੋਇਨ ਦੇ ਨਾਲ ਜਹਾਜ਼ ਨੂੰ ਇਥੇ ਮੱਟਨਚੇਰੀ ਗੋਦੀ ਲਿਆਂਦਾ ਗਿਆ ਹੈ।
ਭਾਰਤੀ ਬੰਦਰਗਾਹਾਂ ਦੀ ਹੋ ਰਹੀ ਹੈ ਵਰਤੋ
ਐੱਨ. ਸੀ. ਬੀ. ਦੇ ਸੂਤਰਾਂ ਦਾ ਕਹਿਣਾ ਹੈ ਕਿ ਕੌਮਾਂਤਰੀ ਡਰੱਗ ਸਮੱਗਲਰ ਵਿਦੇਸ਼ੀ ਬੰਦਰਗਾਹਾਂ ’ਤੇ ਕਾਰਗੋ ਪ੍ਰੋਫਾਈਲਿੰਗ ਨੂੰ ਚਕਮਾ ਦੇਣ ਲਈ ਅਫਗਾਨਿਸਤਾਨ ਤੋਂ ਮੰਗਵਾਈ ਗਈ ਹੈਰੋਇਨ ਨੂੰ ਲੁਕਾਉਣ ਲਈ ਭਾਰਤੀ ਬੰਦਰਗਾਹਾਂ ਦੀ ਵਰਤੋਂ ਸੁਰੱਖਿਅਤ ਘਰਾਂ ਦੇ ਰੂਪ ਵਿਚ ਕਰਦੇ ਹਨ। ਜਾਣਕਾਰ ਹੈਰੋਇਨ ਦੀ ਸਮੱਗਲਿੰਗ ਵਿਚ ਪੁਨਰ ਉਥਾਨ ਲਈ ਅਫਗਾਨਿਸਤਾਨ ਵਿਚ ਅਫੀਮ ਦੀ ਬੰਪਰ ਫਸਲ ਅਤੇ ਉਥੋਂ ਅਮਰੀਕੀ ਫੌਜ ਦੀ ਵਾਪਸੀ ਨੂੰ ਜ਼ਿੰਮੇਵਾਰ ਮੰਨਦੇ ਹਨ। ਇਕ ਆਈ. ਆਰ. ਐੱਸ. ਦੇ ਇਕ ਅਧਿਕਾਰੀ ਜੋ ਨਸ਼ੀਲੀਆਂ ਦਵਾਈਆਂ ਦੀ ਇਨਫੋਰਸਮੈਂਟ ਵਿਚ ਸਮੁੰਦਰੀ ਫੌਜ ਅਤੇ ਭਾਰਤੀ ਕੋਸਟਲ ਗਾਰਡ ਨੂੰ ਵੀ ਟਰੇਂਡ ਕਰਦੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਖਪਤ ਪੈਟਰਨ ਵਿਚ ਜ਼ਿਕਰਯੋਗ ਬਦਲਾਅ ਕਾਰਨ ਭਾਰਤ ਵਿਚ ਹੈਰੋਇਨ ਦੀ ਮੰਗ ਘੱਟ ਗਈ ਹੈ। ਹੈਰੋਇਨ ਦੀ ਜਗ੍ਹਾ ਭਾਰਤ ਵਿਚ ਸਿੰਥੈਟਿਕ ਦਵਾਈਆਂ, ਮੁੱਖ ਰੂਪ ਵਿਚ ਐੱਮ. ਡੀ. ਐੱਮ. ਏ., ਇਫੇਡ੍ਰਿਨ ਅਤੇ ਮੇਥਾਮਫੇਟਾਮਾਈਨ ਦੀ ਵਰਤੋਂ ਜ਼ਿਆਦਾ ਹੋ ਰਹੀ ਹੈ।
ਇਹ ਵੀ ਪੜ੍ਹੋ: PM ਨਰਿੰਦਰ ਮੋਦੀ ਕੁਝ ਸਮੇਂ ਲਈ ਅੱਜ ਆਦਮਪੁਰ ਰੁਕਣਗੇ, ਹਿਮਾਚਲ ਦੇ ਚੋਣ ਪ੍ਰੋਗਰਾਮਾਂ ’ਚ ਲੈਣਗੇ ਹਿੱਸਾ
ਅਫ਼ਗਾਨਿਸਤਾਨ ਤੋਂ ਪਹਿਲਾਂ ਈਰਾਨ ਭੇਜੀ ਜਾਂਦੀ ਹੈ ਡਰੱਗਜ਼
ਗੁਜਰਾਤ ਅੱਤਵਾਦ ਰੋਕੂ ਦਸਤੇ ਅਤੇ ਰੈਵੇਨਿਊ ਖੁਫ਼ੀਆ ਡਾਇਰੈਕਟੋਰੇਟ (ਡੀ. ਆਰ. ਆਈ.) ਦੀ ਇਕ ਸਾਂਝੀ ਮੁਹਿੰਮ ਨੇ ਅਪ੍ਰੈਲ ਵਿਚ ਕਾਂਡਲਾ ਬੰਦਰਗਾਹ ’ਤੇ ਪਾਊਡਰ ਜਿਪਸਮ ਵਿਚ ਲੁਗਾਈ ਗਈ 205 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ। ਦਰਾਮਦਕਾਰਾਂ ਨੇ ਅਫ਼ਗਾਨਿਸਤਾਨ ਤੋਂ ਰਸਾਇਣ ਮੰਗਵਾਇਆ ਸੀ ਅਤੇ ਵਿਦੇਸ਼ੀ ਬਾਜ਼ਾਰਾਂ ਵਿਚ ਨਿਰਯਾਤ ਲਈ ਇਸ ਨੂੰ ਈਰਾਨੀ ਬੰਦਰਗਾਹ ਤੋਂ ਗੁਜਰਾਤ ਭੇਜ ਦਿੱਤਾ ਸੀ। ਨਸ਼ੀਲੀਆਂ ਦਵਾਈਆਂ ਦੇ ਵਿਰੋਧੀ ਜਾਂਚਕਰਤਾਵਾਂ ਨੇ ਕਿਹਾ ਕਿ ਹੈਰੋਇਨ ਸਮੱਗਲਰਾਂ ਨੇ ਭੂਮੀ ਮਾਰਗਾਂ ਦੀ ਵੀ ਵਰਤੋਂ ਕੀਤੀ ਸੀ। ਕਸਟਮ ਡਿਊਟੀ ਅਧਿਕਾਰੀਆਂ ਨੇ ਫਰਵਰੀ ਵਿਚ ਅੰਮ੍ਰਿਤਸਰ ਨੇੜੇ ਭਾਰਤ-ਪਾਕਿਸਤਾਨ ਸਰਹੱਦ ’ਤੇ ਅਟਾਰੀ ਭੂਮੀ ਬੰਦਰਗਾਹ ’ਤੇ ਅਫ਼ਗਾਨਿਸਤਾਨ ਤੋਂ ਦਰਾਮਦ ਮੁਲੇਠੀ ਦੀਆਂ ਜੜ੍ਹਾਂ ਵਿਚ ਲੁਕਾਈ ਗਈ 102 ਕਿਲੋਗ੍ਰਾਮ ਹੈਰੋਇਨ ਨੂੰ ਜ਼ਬਤ ਕਰ ਲਿਆ ਸੀ।
ਇਹ ਵੀ ਪੜ੍ਹੋ: ਮਨੀ ਲਾਂਡ੍ਰਿੰਗ ਮਾਮਲੇ ’ਚ ਘਿਰੇ ਸਾਬਕਾ CM ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਵਿਰੁੱਧ ਦੋਸ਼ ਤੈਅ
ਇਸ ਲਈ ਆਸਾਨੀ ਨਾਲ ਫੜ੍ਹੇ ਜਾਂਦੇ ਹਨ ਸਮੱਗਲਰ
ਕਸਟਮ ਡਿਊਟੀ ਐਕਟ ਵਿਚ ਸੋਧ ਜਿਸ ਨੇ ਪ੍ਰਾਏਦੀਪੀ ਭਾਰਤ ਦੇ ਤੱਟ ਦੇ 200 ਸਮੁੰਦਰੀ ਮੀਲ ਤੱਕ ਕਾਨੂੰਨ ਇਨਫੋਰਸਮੈਂਟ ਖੇਤਰ ਅਧਿਕਾਰ ਦਾ ਵਿਸਤਾਰ ਕੀਤਾ ਹੈ, ਉਸ ਦੇ ਨਤੀਜੇ ਵਜੋਂ ਹੀ ਸਮੁੰਦਰਾਂ ’ਤੇ ਨਸ਼ੀਲੀਆਂ ਦਵਾਈਆਂ ਦੀ ਬਰਾਮਦਗੀ ਵਿਚ ਵਾਧਾ ਹੋਇਆ। ਇਕ ਸਾਂਝੀ ਮੁਹਿੰਮ ਵਿਚ ਐੱਨ. ਸੀ. ਬੀ. ਅਤੇ ਸਮੁੰਦਰੀ ਫੌਜ ਨੇ ਫਰਵਰੀ ਵਿਚ ਗੁਜਰਾਤ ਦੇ ਤੱਟ ਤੋਂ ਮੱਛੀਆਂ ਫੜ੍ਹਨ ਵਾਲੇ ਇਕ ਜਹਾਜ਼ ਵਿਚੋਂ 529 ਕਿਲੋਗ੍ਰਾਮ ਹਸ਼ੀਸ਼ ਅਤੇ ਕ੍ਰਿਸਟਲ, 234 ਕਿਲੋਗ੍ਰਾਮ ਮੇਥਾਮਫੇਟਾਮਾਈਨ ਅਤੇ ਹੈਰੋਇਨ ਬਰਾਮਦ ਕੀਤੀ। ਡਰੱਗਜ਼ ਨੂੰ ਅਫ਼ਗਾਨਿਸਤਾਨ ਤੋਂ ਭੂਮੀ ਸੀਮਾ ਪਾਰ ਈਰਾਨ ਲਿਜਾਇਆ ਜਾਂਦਾ ਹੈ, ਜਿੱਥੋਂ ਇਸ ਨੂੰ ਦੱਖਣੀ ਅਫ਼ਰੀਕਾ ਸਮੇਤ ਹੋਰਨਾਂ ਮੰਜ਼ਿਲਾ ਵਿਚ ਭੇਜ ਦਿੱਤਾ ਜਾਂਦਾ ਹੈ। ਕੇਰਲ ਤੱਟ ਦੇ ਨੇੜੇ ਅਰਬ ਸਾਗਰ ਅਫਗਾਨ ਹੈਰੋਇਨ ਲਈ ਇਕ ਪ੍ਰਮੁੱਖ ਪਾਈਪਲਾਈਨ ਦੇ ਰੂਪ ਵਿਚ ਉੱਭਰ ਰਿਹਾ ਹੈ।
ਇਹ ਵੀ ਪੜ੍ਹੋ: ਸਮਾਰਟ ਸਿਟੀ ਜਲੰਧਰ ’ਚ ਰਹੇ ਇਨ੍ਹਾਂ ਅਫ਼ਸਰਾਂ ’ਤੇ ਹੋ ਸਕਦੈ ਵੱਡਾ ਐਕਸ਼ਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮੂਸੇਵਾਲਾ ਕਤਲ ਕਾਂਡ ਦਾ ਇਕ ਹੋਰ ਮੁਲਜ਼ਮ ਅੰਮ੍ਰਿਤਸਰ ਹਵਾਈ ਅੱਡੇ ਤੋਂ ਗ੍ਰਿਫ਼ਤਾਰ, ਵਿਦੇਸ਼ ਭੱਜਣ ਦੀ ਸੀ ਤਿਆਰੀ
NEXT STORY