ਲੁਧਿਆਣਾ (ਪੰਕਜ) - ਇਸੇ ਸਾਲ 13 ਅਪ੍ਰੈਲ ਨੂੰ ਨੰਗਲ ’ਚ ਹਿੰਦੂ ਨੇਤਾ ਵਿਕਾਸ ਪ੍ਰਭਾਕਰ ਬੱਗਾ ਦੇ ਹੋਏ ਕਤਲ ਦੀ ਜਾਂਚ ਕਰ ਰਹੀ ਕੇਂਦਰੀ ਜਾਂਚ ਏਜੰਸੀ ਐੱਨ. ਆਈ. ਏ. ਨੇ ਵਿਦੇਸ਼ ਤੋਂ ਕਾਂਟ੍ਰੈਕਟ ਕਿਲਿੰਗ ਕਰਵਾਉਣ ਵਾਲੇ ਬੱਬਰ ਖਾਲਸਾ ਦੇ 2 ਮੁਲਜ਼ਮਾਂ ’ਤੇ 10 ਲੱਖ ਦੀ ਰਕਮ ਇਨਾਮ ਦੇ ਤੌਰ ’ਤੇ ਰੱਖਣ ਦਾ ਐਲਾਨ ਕੀਤਾ ਹੈ।
ਇਸੇ ਸਾਲ ਅਪ੍ਰੈਲ ਮਹੀਨੇ ’ਚ ਨੰਗਲ ਦੇ ਹਿੰਦੂ ਨੇਤਾ ਵਿਕਾਸ ਪ੍ਰਭਾਕਰ ਬੱਗਾ ਦੇ ਕਤਲ ਨੂੰ ਵੀ ਕਾਂਟ੍ਰੈਕਟ ਕਿਲਿੰਗ ਮੰਨਦੇ ਹੋਏ ਕੇਂਦਰੀ ਜਾਂਚ ਏਜੰਸੀ ਏ. ਐੱਨ. ਆਈ. ਨੇ ਇਸ ਕਤਲ ਕਾਂਡ ਦੀ ਜਾਂਚ ਆਪਣੇ ਹੱਥਾਂ ’ਚ ਲੈ ਲਈ ਸੀ। ਭਾਵੇਂ ਪੁਲਸ ਨੇ ਇਸ ਕਤਲ ਨੂੰ ਅੰਜਾਮ ਦੇਣ ਵਾਲੇ ਮਨਦੀਪ ਮੰਗੀ ਅਤੇ ਸੁਰਿੰਦਰ ਟਿੱਕਾ ਨੂੰ ਘਟਨਾ ਦੇ 72 ਘੰਟਿਆਂ ਅੰਦਰ ਹੀ ਜਿੱਥੇ ਕਾਬੂ ਕਰ ਲਿਆ ਸੀ ਅਤੇ ਖੁਦ ਡੀ. ਜੀ. ਪੀ. ਗੌਰਵ ਯਾਦਵ ਨੇ ਇਸ ਦੀ ਮੀਡੀਆ ’ਤੇ ਜਾਣਕਾਰੀ ਦਿੰਦੇ ਹੋਏ ਸਪੱਸ਼ਟ ਕੀਤਾ ਸੀ ਕਿ ਇਸ ਕਤਲ ਦੇ ਤਾਰ ਵਿਦੇਸ਼ ਨਾਲ ਜੁੜੇ ਹੋਏ ਹਨ ਅਤੇ ਪੁਰਤਗਾਲ ’ਚ ਬੈਠੇ ਅੱਤਵਾਦੀ ਸੰਗਠਨ ਬੱਬਰ ਖਾਸਲਾ ਦੇ ਹੈਂਡਲਰ ਨੇ ਇਸ ਵਾਰਦਾਤ ਨੂੰ ਅੰਜਾਮ ਦਿਵਾਉਣ ਦੀ ਸਾਜ਼ਿਸ਼ ਰਚੀ ਸੀ।
ਓਧਰ ਵਾਰਦਾਤ ਦੇ ਇਸ ਦਿਨ ਬਾਅਦ ਪੁਲਸ ਨੇ ਕਤਲ ’ਚ ਸ਼ਾਮਲ ਤੀਜੇ ਮੁਲਜ਼ਮ ਗੁਰਪ੍ਰੀਤ ਗੋਰਾ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ, ਜਿਸ ਤੋਂ ਬਾਅਦ ਹੋਈ ਜਾਂਚ-ਪੜਤਾਲ ਤੋਂ ਬਾਅਦ ਹੁਣ ਐੱਨ. ਆਈ. ਏ. ਨੇ ਵਿਦੇਸ਼ ਪੁਰਤਗਾਲ ਤੋਂ ਇਸ ਕਾਂਟ੍ਰੈਕਟ ਕਿਲਿੰਗ ਦੀ ਸਾਜ਼ਿਸ਼ ਰਚਣ ਵਾਲੇ ਬੱਬਰ ਖਾਲਸਾ ਦੇ ਹਰਜੀਤ ਲਾਡੀ ਅਤੇ ਕੁਲਬੀਰ ਸਿੰਘ ਨੂੰ ਮਾਮਲੇ ’ਚ ਨਾਮਜ਼ਦ ਕਰਨ ਤੋਂ ਬਾਅਦ ਦੋਵਾਂ ’ਤੇ 10-10 ਲੱਖ ਦੇ ਇਨਾਮ ਦਾ ਐਲਾਨ ਕੀਤਾ ਹੈ।
ਦੱਸ ਦੇਈਏ ਕਿ ਮੁਲਜ਼ਮ ਹਰਜੀਤ ਲਾਡੀ ਨਵਾਂਸ਼ਹਿਰ ਦਾ ਰਹਿਣ ਵਾਲਾ ਹੈ ਅਤੇ ਪਿਛਲੇ ਸਾਲ ਕੁਝ ਸਾਲਾਂ ਤੋਂ ਪੁਰਤਗਾਲ ਤੋਂ ਅੱਤਵਾਦੀ ਸੰਗਠਨ ਬੱਬਰ ਖਾਲਸਾ ਦੇ ਹੈਂਡਲਰ ਦੇ ਰੂਪ ’ਚ ਕੰਮ ਕਰ ਰਿਹਾ ਹੈ, ਉਥੇ ਕੁਲਬੀਰ ਸਿੰਘ ਜੋ ਕਿ ਹਰਿਆਣਾ ਦੇ ਯੁਮਨਾਨਗਰ ਦਾ ਰਹਿਣ ਵਾਲਾ ਹੈ ਅਤੇ ਉਹ ਵੀ ਦੇਸ਼ ’ਚੋਂ ਭੱਜ ਚੁੱਕਾ ਅਤੇ ਲਾਡੀ ਨਾਲ ਮਿਲ ਕੇ ਪੰਜਾਬ ’ਚ ਬੱਬਰ ਖਾਲਸਾ ਲਈ ਕਾਨਟ੍ਰੈਕਟ ਕਿਲਿੰਗ ਦੀ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ।
ਦੋਵੇਂ ਮੁਲਜ਼ਮਾਂ ਦਾ ਰਿਕਾਰਡ ਛਾਣ ਰਹੀ ਪੰਜਾਬ ਪੁਲਸ ਅਤੇ ਐੱਨ. ਆਈ. ਏ. ਵੱਲੋਂ ਜਦ ਇਨ੍ਹਾਂ ਦੇ ਨਾਂ ’ਤੇ ਇਨਾਮ ਦੀ ਰਾਸ਼ੀ ਦਾ ਐਲਾਨ ਕੀਤਾ ਗਿਆ ਤਾਂ ਇਨ੍ਹਾਂ ਦੋਵੇਂ ਮੁਲਜ਼ਮਾਂ ਵੱਲੋਂ ਸੋਸ਼ਲ ਮੀਡੀਆ ’ਤੇ ਆ ਕੇ ਇਸ ਕਤਲਕਾਂਡ ਦੀ ਜ਼ਿੰਮੇਦਾਰੀ ਲੈਣ ਦਾ ਮਾਮਲਾ ਵੀ ਸਾਹਮਣੇ ਆਇਆ ਸੀ।
ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ ਪੰਜਾਬ ਦੀਆਂ ਜੇਲ੍ਹਾਂ 'ਚ ਬੰਦ ਹਨ 48 ਵਿਦੇਸ਼ੀ ਨਾਗਰਿਕ
NEXT STORY