ਗੈਜੇਟ ਡੈਸਕ– ਰੰਗਾਂ ਦਾ ਤਿਉਹਾਰ ਯਾਨੀ ਹੋਲੀ (Holi 2020) ਪੂਰੇ ਦੇਸ਼ ’ਚ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਸਵਾਦਿਸ਼ਟ ਪਕਵਾਨ ਅਤੇ ਰੰਗ ਇਸ ਤਿਉਹਾਰ ਨੂੰ ਖਾਸ ਬਣਾ ਦਿੰਦੇ ਹਨ। ਪਰ ਰੰਗਾਂ ਦੇ ਚਲਦੇ ਅਸੀਂ ਇਸ ਤਿਉਹਾਰ ’ਤੇ ਆਪਣੇ ਸਮਾਰਟਫੋਨ ਦੀ ਸੁਰੱਖਿਆ ਨੂੰ ਲੈ ਕੇ ਅਣਦੇਖਿਆ ਕਰ ਦਿੰਦੇ ਹਾਂ, ਜਿਸ ਦਾ ਨਤੀਜਾ ਬਾਅਦ ’ਚ ਭੁਗਤਨਾ ਪੈਂਦਾ ਹੈ। ਤਾਂ ਅਜਿਹੇ ’ਚ ਜ਼ਰੂਰੀ ਹੈ ਕਿ ਤੁਸੀਂ ਆਪਣੇ ਫੋਨ ਦਾ ਧਿਆਨ ਰੱਖੋ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦੇਣ ਵਾਲੇ ਹਾਂ, ਜਿਸ ਨਾਲ ਤੁਸੀਂ ਆਪਣੇ ਸਮਾਰਟਫੋਨ ਨੂੰ ਰੰਗ ਅਤੇ ਪਾਣੀ ਤੋਂ ਬਚਾਅ ਸਕੋਗੇ। ਹੋਲੀ ’ਤੇ ਇਨ੍ਹਾਂ ਤਰੀਕਿਆਂ ਨਾਲ ਕਰੋ ਸਮਾਰਟਫੋਨ ਦਾ ਬਚਾਅ...
ਬਲੂਟੁੱਥ ਈਅਰਫੋਨ ਦਾ ਕਰੋ ਇਸਤੇਮਾਲ
ਜੇਕਰ ਤੁਸੀਂ ਹੋਲੀ ਦੌਰਾਨ ਘਰ ਦੇ ਆਲੇ-ਦੁਆਲੇ ਹੋ ਤਾਂ ਅਜਿਹੀ ਸਥਿਤੀ ’ਚ ਬਲੂਟੁੱਥ ਈਅਰਫੋਨ ਦਾ ਇਸਤੇਮਾਲ ਕਰ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਜ਼ਿਆਦਾਤਰ ਬਲੂਟੁੱਥ ਈਅਰਫੋਨ ਹੁੰਦੇ ਜਿਨ੍ਹਾਂ ਦਾ ਇਸਤੇਮਾਲ ਕਰਨ ’ਤੇ ਵਾਰ-ਵਾਰ ਫੋਨ ਕੱਢਣ ਦੀ ਲੋੜ ਨਹੀਂ ਪੈਂਦੀ। ਉਥੇ ਹੀ ਤੁਸੀਂ ਆਪਣੇ ਫੋਨ ਨੂੰ ਰੰਗ ਅਤੇ ਪਾਣੀ ਤੋਂ ਬਚਾਉਣ ਲਈ ਸਸਤੇ ਬਲੂਟੁੱਥ ਈਅਰਫੋਨ ਖਰੀਦ ਸਕਦੇ ਹੋ।
ਤੁਰੰਤ ਫੋਨ ਦੀ ਬੈਟਰੀ ਕੱਢ ਦਿਓ
ਫੋਨ ਭਿੱਜਣ ’ਤੇ ਮੋਬਾਇਲ ਫੋਨ ਦਾ ਕਵਰ ਅਤੇ ਬੈਟਰੀ ਤੁਰੰਤ ਕੱਢ ਦਿਓ ਕਿਉਂਕਿ ਫੋਨ ਦੇ ਆਨ ਰਹਿਣ ਦੀ ਹਾਲਤ ’ਚ ਡਿਵਾਈਸ ’ਚ ਸ਼ਾਟ ਸਰਕਿਟ ਹੋਣ ਦਾ ਖਤਰਾ ਵਧ ਜਾਂਦਾ ਹੈ। ਬੈਟਰੀ ਨੂੰ ਕੱਢਣ ਤੋਂ ਬਾਅਦ ਉਸ ਨੂੰ ਸਾਫਟ ਕਪੜੇ ਜਾਂ ਤੌਲੀਏ ’ਤੇ ਰੱਖ ਦਿਓ।
ਫੋਨ ਦੇ ਖੁੱਲ੍ਹੇ ਹਿੱਸਿਆਂ ਨੂੰ ਟੇਪ ਨਾਲ ਕਵਰ ਕਰੋ
ਆਪਣੇ ਫੋਨ ਦੇ ਸਾਰੇ ਖੁੱਲ੍ਹੇ ਹਿੱਸਿਆਂ ਨੂੰ ਇਕ ਟੇਪ ਲਗਾ ਕੇ ਢੱਕ ਦਿਓ। ਜਿਹੇ ਕਿ ਮਾਈਕ, ਮਾਈਕ੍ਰੋ-ਯੂ.ਐੱਸ.ਬੀ. ਪੋਰਟ, ਚਾਰਜਿੰਗ ਪੁਆਇੰਟ, ਈਅਰਫੋਨ ਪੁਆਇੰਟ ਨੂੰ ਟੇਪ ਲਗਾ ਕੇ ਢੱਗ ਦਿਓ।
ਡ੍ਰਾਇਰ ਜਾਂ ਤੌਲੀਏ ਦਾ ਇਸਤੇਮਾਲ ਕਰੋ
ਮੋਬਾਇਲ ਫੋਨ ਨੂੰ ਜਲਦੀ ਕਿਸੇ ਸੁੱਕੇ ਕਪੜੇ ਨਾਲ ਸਾਫ ਕਰੋ। ਜੇਕਰ ਫੋਨ ’ਚ ਪਾਣੀ ਜ਼ਿਆਦਾ ਹੈ ਤਾਂ ਤੁਰੰਤ ਵੈਕਿਉਮ ਨਾਲ ਜਾਂ ਫਿਰ ਡ੍ਰਾਇਰ ਨਾਲ ਉਸ ਨੂੰ ਸੁਕਾਓ।
ਫੋਨ ਨੂੰ ਸੁਕਾਉਣ ਲਈ ਕੱਚੇ ਚੌਲਾਂ ਦਾ ਇਸਤੇਮਾਲ ਕਰੋ
ਜੇਕਰ ਫੋਨ ’ਚ ਪਾਣੀ ਚਲਾ ਹੀ ਜਾਵੇ ਤਾਂ ਇਕ ਕੋਲੀ ਕੱਚੇ ਚੌਲ ਲਓ ਅਤੇ ਉਸ ਵਿਚ ਮੋਬਾਇਲ ਰੱਖ ਦਿਓ ਅਤੇ ਰਾਤ ਭਾਰ ਲਈ ਛੱਡ ਦਿਓ। ਧਿਆਨ ਰਹੇ ਕਿ ਅਜਿਹਾ ਕਰਨ ਤੋਂ ਪਹਿਲਾਂ ਸਿਮ ਕਾਰਡ ਅਤੇ ਬਾਕੀ ਚੀਜ਼ਾਂ ਕੱਢ ਲਓ। ਵਿੱਚ-ਵਿੱਚ ਫੋਨ ਦੀ ਪੋਜ਼ੀਸ਼ਨ ਵੀ ਬਦਲਦੇ ਰਹੋ। ਅਜਿਹਾ ਕਰਨ ਨਾਲ ਤੁਹਾਡੇ ਫੋਨ ਦੇ ਅੰਦਰ ਵੜਿਆ ਪਾਣੀ ਪੂਰੀ ਤਰ੍ਹਾਂ ਸੁੱਕ ਜਾਵੇਗਾ। ਜਦੋਂ ਵੀ ਫੋਨ ’ਚ ਪਾਣੀ ਚਲਾ ਜਾਵੇ ਤਾਂ ਪਾਣੀ ਸੁਕਾਏ ਬਿਨਾਂ ਉਸ ਨੂੰ ਆਨ ਕਰਨ ਦੀ ਗਲਤੀ ਨਾ ਕਰੋ ਨਹੀਂ ਤਾਂ ਸ਼ਾਰਟ ਸਰਕਿਟ ਵੀ ਹੋ ਸਕਦਾ ਹੈ।
ਫੋਨ ਨੂੰ ਲੈਮੀਨੇਟ ਕਰਵਾ ਲਓ
ਪਾਣੀ ਤੋਂ ਬਚਾਉਣ ਲਈ ਤੁਸੀਂ ਫੋਨ ਨੂੰ ਲੈਮੀਨੇਟ ਕਰਵਾ ਸਕਦੇ ਹੋ। ਹਾਲਾਂਕਿ ਇਸ ਨਾਲ ਫੋਨ ਦੀ ਲੁਕ ਥੋੜ੍ਹੀ ਖਰਾਬ ਹੋ ਜਾਵੇਗੀ ਪਰ ਇਸ ਨਾਲ ਡਿਵਾਈਸ ਬਚ ਜਾਵੇਗਾ। ਉਥੇ ਹੀ ਲੈਮੀਨੇਸ਼ਨ ’ਤੇ ਖਰਚਾ ਵੀ ਬਹੁਤ ਘੱਟ ਆਉਂਦਾ ਹੈ।
ਲਿਕੁਇਡ ਪ੍ਰੋਟੈਕਸ਼ਨ ਕਵਰ ਦਾ ਕਰੋ ਇਸਤੇਮਾਲ
ਸਮਾਰਟਫੋਨ ਬਾਜ਼ਾਰ ’ਚ ਕੁਝ ਅਜਿਹੇ ਲਿਕੁਇਡ ਪ੍ਰੋਟੈਕਸ਼ਨ ਉਪਲੱਬਧ ਹਨ ਜਿਨ੍ਹਾਂ ਦਾ ਇਸਤੇਮਾਲ ਤੁਸੀਂ ਫੋਨ ਨੂੰ ਸੁਰੱਖਿਅਤ ਰੱਖਣ ਲਈ ਕਰ ਸਕਦੇ ਹੋ। ਜੇਕਰ ਤੁਸੀਂ ਕਵਰ ਨਹੀਂ ਖਰੀਦਣਾ ਚਾਹੁੰਦੇ ਤਾਂ ਤੁਸੀਂ ਪਲਾਸਟਿਕ ਪਾਊਚ ਜੇਬ ’ਚ ਰੱਖਸਕਦੇ ਹੋ। ਇਸ ਨਾਲ ਕਾਫੀ ਹੱਦ ਤਕ ਤੁਹਾਡਾ ਫੋਨ ਬਚ ਜਾਵੇਗਾ।
ਸਿੱਖ ਨੇ ਬਣਾਇਆ ਵਿਸ਼ਵ ਰਿਕਾਰਡ, 'ਨਿਸ਼ਾਨ ਸਾਹਿਬ' ਨਾਲ ਕੀਤੀ ਸਕਾਈ ਡਾਈਵਿੰਗ
NEXT STORY