ਲੁਧਿਆਣਾ (ਵਿੱਕੀ)- ਰਿਪੋਰਟ ਕਾਰਡ, ਜੋ ਸਕੂਲ ’ਚ ਕਿਸੇ ਵੀ ਵਿਦਿਆਰਥੀ ਦੀ ਅਕੈਡਮਿਕ ਪਰਫਾਰਮੈਂਸ ਨੂੰ ਦਰਸਾਉਂਦਾ ਹੈ ਪਰ ਬਦਲਦੇ ਸਿੱਖਿਆ ਪੈਟਰਨ ਵਿਚਕਾਰ ਹੁਣ ਸਕੂਲਾਂ ’ਚ ਸਿਰਫ ਨੰਬਰ ਅਤੇ ਗ੍ਰੇਡ ਦੇ ਆਧਾਰ ’ਤੇ ਰਿਪੋਰਟ ਕਾਰਡ ਤਿਆਰ ਨਹੀਂ ਕੀਤੇ ਜਾਣਗੇ ਕਿਉਂਕਿ ਨਿਊ ਐਜੂਕੇਸ਼ਨ ਪਾਲਿਸੀ ਨੂੰ ਲਾਗੂ ਕਰਨ ’ਚ ਜੁਟੇ ਸਕੂਲ ਹੁਣ ਵਿਦਿਆਰਥੀਆਂ ਦੀਆਂ ਕਲਾਸਾਂ ਦੇ ਰਿਪੋਰਟ ਕਾਰਡ ਦਾ ਪੈਟਰਨ ਵੀ ਬਦਲਣ ਦੀ ਯੋਜਨਾ ਤਿਆਰ ਰਹੇ ਹਨ।
ਭਾਵੇਂ ਕਈ ਸਕੂਲਾਂ ਨੇ ਤਾਂ ਪੁਰਾਣੇ ਪੈਟਰਨ ਨੂੰ ਬਦਲ ਕੇ ਨਵੇਂ ਨੂੰ ਅਪਣਾ ਵੀ ਲਿਆ ਹੈ। ਕਈ ਸਕੂਲਾਂ ’ਚ 9ਵੀਂ ਕਲਾਸ ਹੋਵੇ ਜਾਂ 12ਵੀਂ ਰਿਪੋਰਟ ਕਾਰਡ ਹੁਣ ਨਵੇਂ ਪੈਟਰਨ ਨਾਲ ਕੀਤੇ ਜਾਣਗੇ। ਜਾਣਕਾਰੀ ਮੁਤਾਬਕ ਨੈਸ਼ਨਲ ਕੌਂਸਲ ਫਾਰ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ ਵੱਲੋਂ ਨਵਾਂ ਹਾਲਿਸਟਿਕ ਪ੍ਰੋਗਰੈੱਸ ਕਾਰਡ 9ਵੀਂ ਤੋਂ ਲੈ ਕੇ 12ਵੀਂ ਕਲਾਸ ਤੱਕ ਲਈ ਜਾਰੀ ਕੀਤਾ ਗਿਆ ਹੈ। ਬਦਲਾਅ ਤਹਿਤ ਹੁਣ ਰਿਪੋਰਟ ਕਾਰਡ ’ਚ ਵਿਦਿਆਰਥੀ, ਅਧਿਆਪਕ, ਮਾਪੇ ਅਤੇ ਨਾਲ ਪੜ੍ਹਾਈ ਕਰਨ ਵਾਲੇ ਬੱਚਿਆਂ ਦੇ ਫੀਡਬੈਕ ਵੀ ਸ਼ਾਮਲ ਕੀਤੇ ਜਾਣਗੇ।
ਇਹ ਖ਼ਬਰ ਵੀ ਪੜ੍ਹੋ - ਜਲੰਧਰ 'ਚ ਸਿਆਸੀ ਆਗੂ ਪਿੱਛੇ ਦਾਤ ਲੈ ਕੇ ਥਾਣੇ 'ਚ ਜਾ ਵੜਿਆ ਵਿਅਕਤੀ, ਪੈ ਗਈਆਂ ਭਾਜੜਾਂ
ਹਾਲਿਸਟਿਕ ਰਿਪੋਰਟ ਕਾਰਡ ਦਾ ਫੋਕਸ ਹੁਣ ਨੰਬਰਾਂ ਵਾਲੇ ਰਿਜ਼ਲਟ ਤੋਂ ਜ਼ਿਆਦਾ ਸਿੱਖਣ ’ਤੇ ਹੋਵੇਗਾ। ਨੈਸ਼ਨਲ ਕਰੀਕੁਲਮ ਫਰੇਮਵਰਕ ਫਾਰ ਸਕੂਲ ਐਜੂਕੇਸ਼ਨ ਦੀ ਸਲਾਹ ’ਤੇ ਇਹ ਨਵਾਂ ਰਿਪੋਰਟ ਕਾਰਡ ਤਿਆਰ ਕੀਤਾ ਜਾ ਰਿਹਾ ਹੈ। ਇਸ ਕਾਂਸੈਪਟ ਤਹਿਤ ਵਿਦਿਆਰਥੀ ਹੁਣ ਰਿਪੋਰਟ ਕਾਰਡ ਬਣਾਉਣ ਦੀ ਪ੍ਰਕਿਰਿਆ ਦਾ ਹਿੱਸਾ ਵੀ ਬਣ ਸਕਣਗੇ। ਹਾਲਿਸਟਿਕ ਰਿਪੋਰਟ ਕਾਰਡ ਦੀ ਖਾਸ ਗੱਲ ਇਹ ਹੈ ਕਿ ਫੋਕਸ ਇਸ ਗੱਲ ’ਤੇ ਰਹੇਗਾ ਕਿ ਪੂਰੇ ਸਾਲ ’ਚ ਬੱਚਿਆਂ ਨੇ ਆਖਿਰ ਕੀ ਅਤੇ ਕਿੰਨਾ ਸਿੱਖਿਆ।
ਕੇਂਦਰ ਸਰਕਾਰ ਦੀ ਯੋਜਨਾ ਹੈ ਕਿ ਹਾਲਿਸਟਿਕ ਪ੍ਰੋਗਰੈੱਸ ਕਾਰਡ ਇਕ ਇਸ ਤਰ੍ਹਾਂ ਦਾ ਅਪ੍ਰੋਚ ਹੈ, ਜਿਸ ਨਾਲ ਸਿਰਫ ਨੰਬਰਾਂ ਦੇ ਆਧਾਰ ’ਤੇ ਹੀ ਨਹੀਂ, ਸਗੋਂ ਬੱਚਿਆਂ ਦੀ ਸਕਿੱਲਸ ਅਤੇ ਸਮਰੱਥਾ ਵੀ ਦੇਖੀ ਜਾਵੇਗੀ। ਸਾਰੇ ਸਕਿੱਲਸ ਦੀ ਜਾਂਚ ਐਕਟੀਵਿਟੀ ਬੇਸਡ ਟੈਸਟ ਦੇ ਜ਼ਰੀਏ ਕੀਤੀ ਜਾਵੇਗੀ। ਹਰ ਵਿਦਿਆਰਥੀ ਨੂੰ ਐਕਟੀਵਿਟੀ ਤੋਂ ਬਾਅਦ ਮਾਰਕਸ ਦਿੱਤੇ ਜਾਣਗੇ।
ਕਿਵੇਂ ਤਿਆਰ ਹੋਵੇਗਾ ਹਾਲੀਸਟਿਕ ਪ੍ਰੋਗ੍ਰੈੱਸ ਕਾਰਡ?
ਹਾਲਿਸਟਿਕ ਪ੍ਰੋਗਰੈੱਸ ਕਾਰਡ ਇਸ ਤਰ੍ਹਾਂ ਨਾਲ ਤਿਆਰ ਕੀਤਾ ਜਾਵੇਗਾ, ਜਿਸ ਵਿਚ ਬੱਚੇ ਖੁਦ ਨੂੰ ਇਵੈਲੁੂਏਟ ਕਰ ਸਕਣ। ਟਾਈਮ ਮੈਨੇਜਮੈਂਟ, ਪਲਾਨਸ ਆਫਟਰ ਸਕੂਲ (ਜਿਸ ’ਚ ਬੱਚੇ ਇਹ ਦੱਸਣਗੇ ਕਿ ਸਕੂਲ ਖਤਮ ਹੋਣ ਤੋਂ ਬਾਅਦ ਉਹ ਅਗਲਾ ਸਟੈੱਪ ਕੀ ਲੈਣ ਵਾਲੇ ਹਨ) ਜਿਵੇਂ ਪੈਰਾਮੀਟਰਸ ’ਤੇ ਹਾਲਿਸਟਿਕ ਪ੍ਰੋਗਰੈੱਸ ਕਾਰਡ ਤਿਆਰ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ, ਅਧਿਆਪਕਾਂ ਸਮੇਤ ਨਾਲ ਪੜ੍ਹਨ ਵਾਲੇ ਬੱਚਿਆਂ ਨਾਲ ਵੀ ਡਿਸਕਸ਼ਨ ਕਰਨਾ ਹੋਵੇਗਾ। ਨਾਲ ਹੀ ਇਕ ਸੈਕਸ਼ਨ ਵੀ ਕੰਪਲੀਟ ਕਰਨਾ ਹੋਵੇਗਾ, ਜਿਸ ਵਿਚ ਉਹ ਆਪਣੀ ਯੋਗਤਾ ਬਾਰੇ ’ਚ ਦੱਸਣਗੇ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਚੁਣੌਤੀਆਂ ਅਤੇ ਸੁਧਾਰ ’ਤੇ ਵੀ ਗੌਰ ਫਰਮਾਉਣਾ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ - ਬੰਧਕ ਬਣਾਈ ਪੁਲਸ ਪਾਰਟੀ ਨੂੰ ਛਡਾਉਣ ਗਏ ਕਿਸਾਨ ਆਗੂ ਦੀ ਗੋਲ਼ੀ ਲੱਗਣ ਨਾਲ ਮੌਤ
ਗਰੁੱਪ ਪ੍ਰਾਜੈਕਟ ਕਾਰਜਾਂ ’ਚ ਟੀਚਰ ਅਸਿਸਮੈਂਟ, ਵਿਦਿਆਰਥੀ ਦਾ ਖੁਦ ਦਾ ਫੀਡਬੈਕ ਅਤੇ ਨਾਲ ਪੜ੍ਹ ਰਹੇ ਬੱਚਿਆਂ ਦਾ ਫੀਡਬੈਕ ਵੀ ਦਰਜ ਕੀਤਾ ਜਾਵੇਗਾ। ਹਾਲਿਸਟਿਕ ਪ੍ਰੋਗਰੈੱਸ ਕਾਰਡ ਦਾ ਮੇਨ ਫੋਕਸ ਰਹੇਗਾ ਕਿ ਬੱਚਿਆਂ ਨੂੰ ਨਾਲੇਜ ਦੇ ਨਾਲ-ਨਾਲ ਜ਼ਰੂਰੀ ਸਕਿੱਲਸ ਵੀ ਸਿਖਾਏ ਜਾਣ। ਇਹ ਸਭ ਪ੍ਰਾਜੈਕਟਸ, ਖੁਦ ਦੀ ਰਿਸਰਚ ਅਤੇ ਕਲਾਸ ਦੀ ਇਨੋਵੇਟਿਵ ਐਕਟੀਵਿਟੀ ਵੱਲੋਂ ਕੀਤਾ ਜਾ ਸਕਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡੇਰਾਬੱਸੀ ਤੋਂ ਲਾਪਤਾ ਬੱਚਿਆਂ 'ਚੋਂ 2 ਬੱਚੇ ਬਰਾਮਦ, ਬਾਕੀ 5 ਬੱਚਿਆਂ ਦਾ ਨਹੀਂ ਲੱਗਾ ਕੋਈ ਸੁਰਾਗ
NEXT STORY