ਜਲੰਧਰ(ਸੋਨੂੰ)— ਫਿਲੌਰ ਦੇ ਅਧੀਨ ਪੈਂਦੇ ਸ਼ਾਹਪੁਰ 'ਚ ਨਹਿਰ 'ਚ ਕੰਨ ਕੱਟੇ ਹਨੀ ਨਾਂ ਦੇ ਵਿਅਕਤੀ ਦੀ ਲਾਸ਼ ਦੇ ਮਾਮਲੇ ਨੂੰ ਪੁਲਸ ਨੇ 24 ਘੰਟਿਆਂ 'ਚ ਟ੍ਰੇਸ ਕਰ ਲਿਆ ਹੈ। ਪੁਲਸ ਨੇ ਇਸ ਮਾਮਲੇ 'ਚ 2 ਨਾਬਾਲਗ ਲੜਕਿਆਂ ਨੂੰ ਕਾਬੂ ਕੀਤਾ ਹੈ। ਪੁੱਛਗਿੱਛ ਦੌਰਾਨ ਫੜੇ ਗਏ ਲੜਕਿਆਂ ਨੇ ਹੱਤਿਆ ਦਾ ਕਾਰਨ ਬਲੈਕਮੇਲਿੰਗ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਹਨੀ ਨੂੰ ਉਨ੍ਹਾਂ ਦੇ ਲੜਕਿਆਂ ਦੇ ਨਾਲ ਚੱਕਰ ਹੋਣ ਦੀ ਗੱਲ ਪਤਾ ਸੀ ਅਤੇ ਉਹ ਪੂਰੇ ਪਿੰਡ 'ਚ ਬਦਨਾਮੀ ਕਰ ਰਿਹਾ ਸੀ। ਜਿਸ ਦੇ ਚਲਦਿਆਂ ਉਸ ਨੂੰ ਬਹਾਨੇ ਨਾਲ ਨਹਿਰ 'ਤੇ ਬੁਲਾ ਕੇ ਦਾਤਰ ਨਾਲ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਦੋਵੇਂ ਦੋਸ਼ੀਆਂ ਦੀ ਉਮਰ 17 ਅਤੇ 15 ਸਾਲ ਦੇ ਲਗਭਗ ਹੈ। ਪੁਲਸ ਨੇ ਦੋਹਾਂ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਸ ਛਾਉਣੀ ਬਣਿਆ ਫਗਵਾੜਾ, ਅਮਰਨਾਥ ਯਾਤਰੀਆਂ 'ਤੇ ਹਮਲੇ ਨਾਲ ਸ਼ਿਵ ਸੈਨਾ ਦਾ ਫੁੱਟਿਆ ਗੁੱਸਾ
NEXT STORY