ਜਲੰਧਰ, (ਰਾਜੇਸ਼)- ਇਕ ਸਾਲ ਪਹਿਲਾਂ ਵਿਆਹੀ ਪ੍ਰੋਫੈਸਰ ਦੀ ਬੇਟੀ ਦੀਆਂ ਅਸ਼ਲੀਲ ਤਸਵੀਰਾਂ ਉਸਦੇ ਪਤੀ, ਸੱਸ-ਸਹੁਰੇ ਨੇ ਮਿਲ ਕੇ ਵਾਇਰਲ ਕਰ ਦਿੱਤੀਆਂ। ਇਸ ਘਟਨਾ ਦਾ ਜਦੋਂ ਪ੍ਰੋਫੈਸਰ ਨੂੰ ਪਤਾ ਲੱਗਾ ਤਾਂ ਕਮਿਸ਼ਨਰੇਟ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ। ਥਾਣਾ ਨੰਬਰ 1 ਦੀ ਪੁਲਸ ਨੇ ਜਲੰਧਰ ਦੇ ਵਿਕਾਸਪੁਰੀ ਵਾਸੀ ਔਰਤ ਦੇ ਪਤੀ ਦੀਪਕ ਕੋਹਲੀ, ਸਹੁਰੇ ਵੈਸ਼ਨਵ ਕੋਹਲੀ, ਸੱਸ ਪੂਨਮ ਕੋਹਲੀ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਪਤਾ ਲੱਗਾ ਹੈ ਕਿ ਪੁਲਸ ਨੇ ਸੱਸ-ਸਹੁਰੇ ਨੂੰ ਹਿਰਾਸਤ ਵਿਚ ਲੈ ਲਿਆ ਹੈ ਪਰ ਪੁਲਸ ਨੇ ਇਸਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਕੀਤੀ।
ਜਲੰਧਰ ਦੇ ਗ੍ਰੇਟਰ ਕੈਲਾਸ਼ ਇਲਾਕੇ ਵਿਚ ਰਹਿਣ ਵਾਲੇ ਪ੍ਰੋਫੈਸਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦੀ ਬੇਟੀ ਨੇ ਕੁਝ ਸਾਲ ਪਹਿਲਾਂ ਸੀ. ਏ. ਕੰਪਲੀਟ ਕੀਤੀ। ਬੀਤੇ ਸਾਲ ਉਨ੍ਹਾਂ ਦੀ ਪੁਰਾਣੇ ਜਾਣਕਾਰ ਵੈਸ਼ਨਵ ਕੋਹਲੀ ਨਾਲ ਮੁਲਾਕਾਤ ਹੋਈ ਤੇ ਉਨ੍ਹਾਂ ਦੇ ਬੇਟੇ ਦੀਪਕ ਕੋਹਲੀ ਨਾਲ ਰਿਸ਼ਤਾ ਕਰਨ ਦੀ ਗੱਲ ਤੁਰੀ। ਪ੍ਰੋਫੈਸਰ ਦਾ ਦੋਸ਼ ਹੈ ਕਿ ਵਿਆਹ ਤੋਂ ਪਹਿਲਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਦੀਪਕ ਕੋਹਲੀ ਆਸਟਰੇਲੀਆ ਦੇ ਮੈਲਬੋਰਨ ਵਿਚ ਪਰਮਾਨੈਂਟ ਸੈਟਲ ਹੈ। ਉਸ ਕੋਲ ਮੈਲਬੋਰਨ ਵਿਚ ਕਰੋੜਾਂ ਦੀ ਪ੍ਰਾਪਰਟੀ ਵੀ ਹੈ। ਪ੍ਰੋਫੈਸਰ ਮੁਤਾਬਕ ਘਰ ਪਰਿਵਾਰ ਤੇ ਲੜਕਾ ਸੈਟਲ ਹੋਣ ਕਾਰਨ ਰਿਸ਼ਤੇ ਲਈ ਹਾਂ ਕਰ ਦਿੱਤੀ ਗਈ ਤੇ ਕਰੀਬ ਇਕ ਸਾਲ ਪਹਿਲਾਂ ਵਿਆਹ ਕਰ ਦਿੱਤਾ ਗਿਆ। ਵਿਆਹ ਤੋਂ ਬਾਅਦ ਸਪਾਊਸ ਵੀਜ਼ਾ ’ਤੇ ਉਨ੍ਹਾਂ ਨੇ ਆਪਣੀ ਬੇਟੀ ਨੂੰ ਵੀ ਆਸਟਰੇਲੀਆ ਭੇਜ ਦਿੱਤਾ ਤੇ ਟਿਕਟ ਦੇ ਪੈਸੇ ਵੀ ਖੁਦ ਹੀ ਦਿੱਤੇ। ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਬੇਟੀ ਨਾਲ ਕੁੱਟ-ਮਾਰ ਸ਼ੁਰੂ ਕਰ ਦਿੱਤੀ ਗਈ। ਉਸਨੂੰ ਆਸਟਰੇਲੀਆ ਵਿਚ ਵੀ ਮਾਨਸਿਕ ਤੇ ਸਰੀਰਕ ਤੌਰ ’ਤੇ ਪ੍ਰੇਸ਼ਾਨ ਕੀਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਸਹੁਰਿਆਂ ਨੇ ਉਨ੍ਹਾਂ ਕੋਲੋਂ ਕਾਰ ਖਰੀਦਣ ਲਈ 10 ਲੱਖ ਰੁਪਏ ਦੀ ਡਿਮਾਂਡ ਕੀਤੀ ਜੋ ਉਨ੍ਹਾਂ ਪੂਰੀ ਵੀ ਕੀਤੀ।
ਪ੍ਰੋਫੈਸਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਵੈਸ਼ਨਵ ਕੋਹਲੀ ਤੇ ਸਹੁਰਾ ਪਰਿਵਾਰ ਦੇ ਬਾਕੀ ਮੈਂਬਰਾਂ ਕੋਲ ਉਸ ਦੀ ਬੇਟੀ ਦੀਆਂ ਅਸ਼ਲੀਲ ਤਸਵੀਰਾਂ ਹਨ ਜੋ ਕਿ ਸਾਰੇ ਲੋਕਾਂ ਨੂੰ ਦਿਖਾ ਕੇ ਉਨ੍ਹਾਂ ਦੀ ਬੇਟੀ ਨੂੰ ਬਦਨਾਮ ਕਰ ਰਹੇ ਹਨ। ਪੁਲਸ ਜਾਂਚ ਵਿਚ ਦੱਸਿਆ ਜਾ ਰਿਹਾ ਹੈ ਕਿ ਦੀਪਕ ਕੋਹਲੀ ਨੇ ਹਨੀਮੂਨ ਦੌਰਾਨ ਲੜਕੀ ਦੀਆਂ ਅਸ਼ਲੀਲ ਤਸਵੀਰਾਂ ਖਿੱਚੀਆਂ ਸਨ ਤੇ ਹੁਣ ਆਪਣੇ ਪਰਿਵਾਰ ਨੂੰ ਭੇਜ ਕੇ ਵਾਇਰਲ ਕਰ ਦਿੱਤੀਆਂ। ਪ੍ਰੋਫੈਸਰ ਦੀ ਸ਼ਿਕਾਇਤ ’ਤੇ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਨੰਬਰ 1 ਦੇ ਏ. ਐੱਸ. ਆਈ. ਕੁਲਵਿੰਦਰ ਸਿੰਘ ਨੇ ਸਹੁਰੇ ਵੈਸ਼ਨਵ ਕੋਹਲੀ, ਸੱਸ ਪੂਨਮ ਕੋਹਲੀ ਤੇ ਪਤੀ ਦੀਪਕ ਕੋਹਲੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਵੈਸ਼ਨਵ ਕੋਹਲੀ ਤੇ ਦੀਪਕ ਕੋਹਲੀ ਨੂੰ ਹਿਰਾਸਤ ਵਿਚ ਲਏ ਜਾਣ ਦੀ ਵੀ ਸੂਚਨਾ ਹੈ। ਦੇਰ ਸ਼ਾਮ ਥਾਣਾ ਨੰਬਰ 1 ਦੇ ਇੰਸਪੈਕਟਰ ਕੁਲਵੰਤ ਸਿੰਘ ਨੇ ਮੁਲਜਮਾਂ ਦੇ ਖਿਲਾਫ ਕੇਸ ਦਰਜ ਕੀਤੇ ਜਾਣ ਦੀ ਪੁਸ਼ਟੀ ਤਾਂ ਕੀਤੀ ਪਰ ਕਿਸੇ ਮੁਲਜ਼ਮ ਦੀ ਗ੍ਰਿਫਤਾਰੀ ਤੋਂ ਇਨਕਾਰ ਕੀਤਾ।
ਸੱਕੀ ਨਾਲੇ ਕੰਢਿਓਂ ਭਾਰੀ ਮਾਤਰਾ ’ਚ ਲਾਹਣ ਬਰਾਮਦ
NEXT STORY