ਹੁਸ਼ਿਆਰਪੁਰ (ਮੁੱਗੋਵਾਲ)-ਗਣਤੰਤਰ ਦਿਵਸ ਉਤਸ਼ਾਹਪੂਰਵਕ ਮਨਾਉਣ ਸਬੰਧੀ ਜੈ ਭੀਮ ਕਾਰਵਾਂ ਚੈਰੀਟੇਬਲ ਸੋਸਾਇਟੀ ਮਾਹਿਲਪੁਰ (ਰਜਿ.) ਦੀ ਮੀਟਿੰਗ ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਹੋਈ, ਜਿਸ ਵਿਚ ਸੋਸਾਇਟੀ ਦੀ ਪ੍ਰਧਾਨ ਨਿਰਮਲ ਕੌਰ ਬੋਧ, ਡਾ. ਕਰਮਜੀਤ ਤੂਰ ਹਰਸ਼ਿਲ ਹਸਪਤਾਲ ਮਾਹਿਲਪੁਰ, ਮਾਸਟਰ ਜੈ ਰਾਮ ਬੋਧ, ਸੀਮਾ ਰਾਣੀ, ਸਵਾਮੀ ਰਾਜਿੰਦਰ ਰਾਣਾ, ਚੌਧਰੀ ਰਾਮ ਕਿਸ਼ਨ ਸਮੇਤ ਸੋਸਾਇਟੀ ਦੇ ਮੈਂਬਰ ਅਤੇ ਸਮਰਥਕ ਹਾਜ਼ਰ ਹੋਏ। ਇਸ ਮੌਕੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਬੀ. ਡੀ. ਓ. ਕਾਲੋਨੀ ਵਾਰਡ ਨੰਬਰ 12 ਵਿਖੇ ਦੇਸ਼ ਭਗਤੀ ਨੂੰ ਸਮਰਪਿਤ ਇਕ ਵਿਸੇਸ਼ ਸਮਾਗਮ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਨਿਰਮਲ ਕੌਰ ਬੋਧ ਅਤੇ ਸੀਮਾ ਰਾਣੀ ਨੇ ਦੱਸਿਆ ਕਿ ਇਸ ਦਿਨ ਸਭ ਤੋ ਪਹਿਲਾਂ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਤਸਵੀਰ ਅੱਗੇ ਪ੍ਰਣਾਮ ਕੀਤਾ ਜਾਵੇਗਾ। ਉਪਰੰਤ ਭਾਰਤੀ ਸੰਵਿਧਾਨ ਜੋ 26 ਜਨਵਰੀ 1950 ਨੂੰ ਲਾਗੂ ਹੋਇਆ ਸੀ, ਵਿਚ ਮਿਲਦੇ ਬਰਾਬਰਤਾ ਦੇ ਅਧਿਕਾਰਾਂ ਸਬੰਧੀ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ ਦਾ ਸੰਵਿਧਾਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਨੇ ਸਖਤ ਮਿਹਨਤ ਨਾਲ ਤਿਆਰ ਕੀਤਾ ਸੀ। ਬਾਬਾ ਸਾਹਿਬ ਦੀ ਸਖਤ ਮਿਹਨਤ ਸਦਕਾ ਹੀ ਸਮਾਜ ਦੇ ਦੱਬੇ-ਕੁਚਲੇ ਲੋਕਾਂ ਅਤੇ ਔਰਤ ਜਾਤੀ ਨੂੰ ਸੰਵਿਧਾਨ ਰਾਹੀਂ ਬਰਾਬਰਤਾ ਦੇ ਅਧਿਕਾਰ ਪ੍ਰਾਪਤ ਹੋਏ ਸਨ। ਸਮਾਗਮ ਵਿਚ ਨਵੇਂ ਚੁਣੇ ਗਏ ਸਰਪੰਚਾਂ ਨੂੰ ਸਨਮਾਨਤ ਵੀ ਕੀਤਾ ਜਾਵੇਗਾ। ਮੀਟਿੰਗ ਵਿਚ 13 ਜਨਵਰੀ ਨੂੰ ਮਨਾਏ ਗਏ ‘ਬੇਟਾ-ਬੇਟੀ ਸਮਾਨਤਾ ਦਿਵਸ’ ਲਈ ਵਿੱਤੀ ਸਹਿਯੋਗ ਦੇਣ ਵਾਲੇ ਡਾ. ਕਰਮਜੀਤ ਤੂਰ ਅਤੇ 19 ਫਰਵਰੀ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਨਾਏ ਜਾ ਰਹੇ ਪ੍ਰਕਾਸ਼ ਉਤਸਵ ਲਈ ਵਿਸ਼ੇਸ਼ ਸਹਿਯੋਗ ਕਰਨ ਵਾਲੇ ਸਵਾਮੀ ਰਾਜਿੰਦਰ ਰਾਣਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ।
ਵਿਦਿਆਰਥੀਆਂ ‘ਸਿਨਰਜ਼ੀ-2019’ ’ਚ ਜਿੱਤੇ ਤਮਗੇ
NEXT STORY