ਹੁਸ਼ਿਆਰਪੁਰ (ਜਸਵੀਰ)-ਦੋਆਬਾ ਸੋਸ਼ਲ ਵੈੱਲਫੇਅਰ ਸੋਸਾਇਟੀ ਰਜਿ. ਮਾਹਿਲਪੁਰ ਦੀ ਵਿਸ਼ੇਸ਼ ਮੀਟਿੰਗ ਸੋਸਾਇਟੀ ਪ੍ਰਧਾਨ ਪ੍ਰਿੰ. ਮੋਹਣ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸੋਸਾਇਟੀ ਦੇ ਸਮੂਹ ਮੈਂਬਰ ਸ਼ਾਮਲ ਹੋਏ। ਮੀਟਿੰਗ ਵਿਚ ਸੋਸਾਇਟੀ ਦੀਆਂ ਚੱਲ ਰਹੀਆਂ ਗਤੀਵਿਧੀਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਵਿਜੇ ਕੁਮਾਰ ਢਾਂਡਾ ਆਸਟਰੇਲੀਆ ਅਤੇ ਗੁਰਦੀਪ ਸਿੰਘ ਸੰਘਾ ਲੰਗੇਰੀ ਪਹੁੰਚੇ ਅਤੇ ਉਨ੍ਹਾਂ ਨੇ ਸੋਸਾਇਟੀ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਸੋਸਾਇਟੀ ਨੂੰ 5-5 ਹਜ਼ਾਰ ਰੁਪਏ ਮਦਦ ਭੇਟ ਕੀਤੀ। ਸੋਸਾਇਟੀ ਵੱਲੋਂ ਇਨ੍ਹਾਂ ਦਾਨੀ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਪ੍ਰਿੰਸੀਪਲ ਮੋਹਣ ਸਿੰਘ, ਗੁਰਮਿੰਦਰ ਸਿੰਘ, ਪ੍ਰਿੰ. ਸੁਖਚੈਨ ਸਿੰਘ, ਸੁਰਿੰਦਰਪਾਲ ਢਾਂਡਾ, ਗੁਰਮੇਜ ਲਾਲ ਢਾਂਡਾ, ਪ੍ਰਿੰ. ਸੁਰਜੀਤ ਸਿੰਘ, ਡਾ. ਪਰਮਿੰਦਰ ਸਿੰਘ, ਸਵਰੂਪ ਚੰਦ ਰਾਣਾ, ਤਰਸੇਮ ਸਿੰਘ, ਸੰਦੇਸ਼ ਰਾਜ, ਬਲਵਿੰਦਰ ਸਿੰਘ, ਅਮਰੀਕ ਸਿੰਘ, ਖੁਸ਼ਵੰਤ ਸਿੰਘ, ਦਰਸ਼ਨ ਸਿੰਘ, ਜਸਪਾਲ ਸਿੰਘ ਮਿੱਢਾ, ਬਲਵੀਰ ਸਿੰਘ ਸੰਧੂ ਹਕੂਮਤਪੁਰ, ਸੁਖਵਿੰਦਰ ਕੁਮਾਰ ਅਸ਼ਟਾਮ ਫਰੋਸ਼ ਮਹਿਲਾਂਵਾਲੀ, ਗੁਰਦੀਪ ਚੰਦ ਮਹਿਮਦਵਾਲ ਕਲਾਂ ਸਮੇਤ ਸੋਸਾਇਟੀ ਦੇ ਸਮੂਹ ਮੈਂਬਰ ਹਾਜ਼ਰ ਸਨ।
ਸੀ. ਬੀ. ਆਈ. ਦਾ ਦੁਰਉਪਯੋਗ ਕਰ ਰਹੀ ਹੈ ਭਾਜਪਾ : ਡਾ. ਰਵਜੋਤ
NEXT STORY