ਹੁਸ਼ਿਆਰਪੁਰ (ਸੰਜੇ ਰੰਜਨ, ਝਾਵਰ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਵਿਚ ਰੂਸ ਤੋਂ ਆਈ ਵਿਕਟੋਰੀਆ ਰੇਸ਼ੋਟੋਵਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਰੇਸ਼ੋਟੋਵਾ ਨੇ ਵਿਦਿਆਰਥੀਆਂ ਨੂੰ ਕਲਾ ਤੇ ਨਾਚ ਸਬੰਧੀ ਗਿਆਨ ਦਿੱਤਾ। ਉਨ੍ਹਾਂ ਦੀ ਆਮਦ ਦਾ ਮੁੱਖ ਉਦੇਸ਼ ਵੱਖ-ਵੱਖ ਦੇਸ਼ਾਂ ਦੀ ਸੱਭਿਅਤਾ ਅਤੇ ਸੰਸਕ੍ਰਿਤੀ ਦਾ ਗਿਆਨ ਹਾਸਲ ਕਰਨਾ ਹੈ। ਰੇਸ਼ੋਟੋਵਾ ਰਸ਼ੀਅਨ ਸਟੇਟ ਆਫ ਇੰਸਟੀਚਿਊਟ ਆਫ ਪ੍ਰਫਾਰਮਿੰਗ ਆਰਟ ਨਾਲ ਜੁਡ਼ੀ ਹੋਈ ਹੈ, ਜੋ ਕਿ ਥੀਏਟਰ ਫੈਕਲਟੀ ਭਾਵ ਨਾਟਸ਼ਾਲਾ ਵਿਭਾਗ ਨਾਲ ਸਬੰਧਤ ਹੈ। ਉਹ ਨ੍ਰਿਤ ਤੇ ਨਾਟਸ਼ਾਲਾ ਨਾਲ ਜੁਡ਼ੀਆਂ ਬਹੁਤ ਸਾਰੀਆਂ ਗਤੀਵਿਧੀਆਂ ਕਰ ਚੁੱਕੀ ਹੈ। ਉਸ ਨੇ ਸਕੂਲ ਦੀ ਪ੍ਰਾਰਥਨਾ ਸਭਾ, ਕੌਫੀ ਮੌਰਨਿੰਗ ਅਤੇ ਪੀ. ਟੀ. ਐੱਮ. ਵਿਚ ਭਾਗ ਲੈ ਕੇ ਬੱਚਿਆਂ ਦੇ ਮਾਤਾ-ਪਿਤਾ ਨਾਲ ਗੱਲਬਾਤ ਕੀਤੀ ਅਤੇ ਆਪਣੇ ਵਿਚਾਰ ਸਾਂਝੇ ਕੀਤੇ। ਰੇਸ਼ੋਟੋਵਾ ਨੇ ਕਿਹਾ ਕਿ ਸਾਨੂੰ ਇਕ ਦੂਜੇ ਦੇ ਜੀਵਨ ਮੁੱਲਾਂ ਨੂੰ ਸਵੀਕਾਰ ਕਰਨਾ ਅਤੇ ਗ੍ਰਹਿਣ ਕਰਨਾ ਚਾਹੀਦਾ ਹੈ। ਸਾਨੂੰ ਇਕ ਦੂਜੇ ਨਾਲ ਆਪਣੀਆਂ ਭਾਵਨਾਵਾਂ ਵੀ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ ਅਤੇ ਬਹੁਤ ਕੁਝ ਸਿੱਖਣਾ ਵੀ ਚਾਹੀਦਾ ਹੈ। ਪ੍ਰਿੰਸੀਪਲ ਅਨਿਤ ਅਰੋਡ਼ਾ ਅਤੇ ਸਕੂਲ ਸਟਾਫ ਨੇ ਰਸ਼ੀਅਨ ਮਹਿਮਾਨ ਦਾ ਸਵਾਗਤ ਕਰਦਿਆਂ ਭਰੋਸਾ ਦੁਆਇਆ ਕਿ ਭਵਿੱਖ ਵਿਚ ਵੀ ਸਕੂਲ ਅਜਿਹੇ ਪ੍ਰੋਗਰਾਮ ਕਰਵਾਉਂਦਾ ਰਹੇਗਾ ਤਾਂ ਜੋ ਵਿਦਿਆਰਥੀ ਵੱਖ-ਵੱਖ ਦੇਸ਼ਾਂ ਦੀ ਸੱਭਿਅਤਾ ਬਾਰੇ ਜਾਣਕਾਰੀ ਹਾਸਲ ਕਰ ਸਕਣ। ਵਾਸਲ ਐਜੂਕੇਸ਼ਨਲ ਗਰੁੱਪ ਦੇ ਪ੍ਰਧਾਨ ਕੇ. ਕੇ. ਵਾਸਲ, ਚੇਅਰਮੈਨ ਸੰਜੀਵ ਵਾਸਲ, ਡਾਇਰੈਕਟਰ ਈਨਾ ਵਾਸਲ ਅਤੇ ਸੀ. ਈ. ਓ. ਰਾਘਵ ਵਾਸਲ ਨੇ ਸਕੂਲ ਵਿਚ ਆਉਣ ਲਈ ਰੇਸ਼ੋਟੋਵਾ ਦਾ ਧੰਨਵਾਦ ਕੀਤਾ।
ਵਿਦਿਆਰਥਣਾਂ ਨੂੰ ਮਾਹਵਾਰੀ ਦਿਨਾਂ ’ਚ ਸਾਫ-ਸਫਾਈ ਰੱਖਣ ਬਾਰੇ ਕੀਤਾ ਜਾਗਰੂਕ
NEXT STORY