ਹੁਸ਼ਿਆਰਪੁਰ (ਝਾਵਰ)-ਵਿਸ਼ਵ ਕੁਸ਼ਟ ਰੋਗ ਸਬੰਧੀ ਸਿਵਲ ਹਸਪਤਾਲ ਦਸੂਹਾ ਵਿਖੇ ਇਕ ਸੈਮੀਨਾਰ ਐੱਸ. ਐੱਮ. ਓ. ਡਾ. ਦਵਿੰਦਰ ਪੁਰੀ ਦੀ ਅਗਵਾਈ ’ਚ ਕੀਤਾ ਗਿਆ। ਇਸ ਮੌਕੇ ਡਾ. ਦੀਦਾਰ ਸਿੰਘ ਨੇ ਕਿਹਾ ਕਿ ਕੁਸ਼ਟ ਰੋਗ ਦਾ ਇਲਾਜ ਹਸਪਤਾਲ ’ਚ ਮੁਫ਼ਤ ਕੀਤਾ ਜਾਂਦਾ ਹੈ। ਜਦਕਿ ਪੀ. ਜੀ. ਆਈ. ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਵਿਖੇ ਆਧੁਨਿਕ ਕਿਸਮ ਦੀ ਮਸ਼ੀਨਰੀ ਉਪਲੱਬਧ ਹੈ। ਉਨ੍ਹਾਂ ਕਿਹਾ ਕਿ ਇਸ ਬੀਮਾਰੀ ਦਾ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਡਾ. ਕੁਲਵਿੰਦਰ ਸਿੰਘ, ਡਾ. ਰਣਜੀਤ ਰਾਣਾ, ਡਾ. ਅਨਿਲ, ਡਾ. ਸਵਿਤਾ, ਡਾ. ਸੌਰਵ, ਡਾ. ਐੱਸ. ਪੀ. ਸਿੰਘ, ਡਾ. ਰਾਜਵੰਤ, ਡਾ. ਜਗਜੀਤ ਕੌਰ, ਡਾ. ਹਰਸ਼ਪ੍ਰੀਤ ਕੌਰ, ਡਾ. ਹਰਜੀਤ ਸਿੰਘ, ਡਾ. ਰਾਜਵਿੰਦਰ ਕੌਰ, ਰਜਿੰਦਰ ਸਿੰਘ, ਵਰਿੰਦਰ ਸਿੰਘ ਡੈਨੀਅਲ, ਜਸਵੰਤ ਕੌਰ, ਸੁਰਿੰਦਰ ਸਿੰਘ ਤੇ ਹੋਰ ਕਈ ਹਾਜ਼ਰ ਸਨ।
‘ਵਿਸ਼ਵ ਕੈਂਸਰ ਦਿਵਸ’ ਮੌਕੇ ਸਿਹਤ ਵਿਭਾਗ ਵੱਲੋਂ ਜ਼ਿਲਾ ਪੱਧਰੀ ਸੈਮੀਨਾਰ
NEXT STORY