ਹੁਸ਼ਿਆਰਪੁਰ (ਨਾਗਲਾ)-ਸ੍ਰੀ ਗੁਰੂ ਰਵਿਦਾਸ ਮਹਾਰਾਜ ਨੇ ਸਮਾਜ ’ਚੋਂ ਪਾਖੰਡਵਾਦ, ਛੂਆ-ਛੂਤ, ਕਰਮਕਾਂਡ ਅਤੇ ਹੋਰ ਤਰ੍ਹਾਂ ਦੇ ਅਡੰਬਰਾਂ ਨੂੰ ਦੂਰ ਕਰਨ ਲਈ ਖੌਫ਼ਨਾਕ ਹਾਲਾਤ ’ਚ ਵੀ ਧਰਮ ਦੇ ਠੇਕੇਦਾਰਾਂ ਵਿਰੁੱਧ ਬਗਾਵਤ ਦਾ ਬਿਗੁਲ ਵਜਾਇਆ ਸੀ। ਸ੍ਰੀ ਗੁਰੂ ਰਵਿਦਾਸ ਜੀ ਨੇ ਸਮਾਜ ਦੇ ਲੋਕਾਂ ਨੂੰ ਵਿਦਿਆ ਹਾਸਲ ਕਰ ਕੇ ਅਤੇ ਗਿਆਨਵਾਨ ਬਣ ਕੇ ਆਪਣੀਆਂ ਸਮੱਸਿਆਵਾਂ ਦਾ ਹੱਲ ਆਪ ਕਰਨ ਲਈ ਪ੍ਰੇਰਿਆ ਸੀ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਕੇਂਦਰੀ ਮੰਤਰੀ ਬੀਬੀ ਸੰਤੋਸ਼ ਚੌਧਰੀ ਨੇ ਸ੍ਰੀ ਗੁਰੂ ਰਵਿਦਾਸ ਮੰਦਰ ਵਿਖੇ ਨਤਮਸਤਕ ਹੋਣ ਉਪਰੰਤ ਮੌਕੇ ’ਤੇ ਮੌਜੂਦ ਸੰਗਤਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਇਸ ਮੌਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਤ ਨਿਰੰਜਣ ਦਾਸ ਜੀ ਮੌਜੂਦਾ ਗੱਦੀਨਸ਼ੀਨ ਸੱਚਖੰਡ ਬੱਲਾਂ ਵਾਲਿਆਂ ਦੇ ਕਹਿਣ ’ਤੇ ਸਿਰਫ 15 ਦਿਨਾਂ ਅੰਦਰ ਹੀ ਬਨਾਰਸ ਨੂੰ ਜਾਣ ਵਾਲੀ ਟਰੇਨ ਦਾ ਨਾਂ ਬੇਗਮਪੁਰਾ ਐਕਸਪ੍ਰੈਸ ਰੱਖਣ ’ਚ ਸਫ਼ਲਤਾ ਹਾਸਲ ਕੀਤੀ ਸੀ। ਉਨ੍ਹਾਂ ਸਮਾਜ ਦੇ ਲੋਕਾਂ ਨੂੰ ਦੇਸ਼ ਵਿਰੋਧੀ ਤਾਕਤਾਂ ਵਿਰੁੱਧ ਇਕਜੁੱਟ ਹੋ ਜਾਣ ਦੀ ਅਪੀਲ ਕੀਤੀ। ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਮੁਕੇਰੀਆਂ ਵੱਲੋਂ ਪ੍ਰਧਾਨ ਵਿਜੇ ਕੁਮਾਰ ਨੇ ਉਨ੍ਹਾਂ ਨੂੰ ਸਿਰੋਪਾਓ ਭੇਟ ਕਰ ਕੇ ਸਨਮਾਨਤ ਕੀਤਾ। ਇਸ ਮੌਕੇ ਚੌਧਰੀ ਸਵਰਨ ਦਾਸ ਚੇਅਰਮੈਨ ਰਵਿਦਾਸੀਆ ਧਰਮ ਪ੍ਰਚਾਰ ਕਮੇਟੀ, ਗੁਰਮੀਤ ਲਾਲ ਵਿੱਤ ਸਕੱਤਰ, ਡਾ. ਰਮੇਸ਼ ਸੰਧੂ, ਤਰਸੇਮ ਮਿਨਹਾਸ, ਮਹੰਤ ਸੁਨੀਲ ਕੁਮਾਰ, ਰਾਜ ਕੁਮਾਰ ਲਾਡੀ, ਨਿਰਮਲ ਸਿੰਘ, ਦਵਿੰਦਰ ਸਿੰਘ, ਕਾਬੁਲ ਸਿੰਘ, ਬੀਬੀ ਸੁਰਜੀਤ ਸੰਧੂ, ਨਰੋਤਮ ਸਿੰਘ ਸਾਬਾ, ਸੰਤੋਸ਼ ਕੁਮਾਰੀ, ਬਲਵਿੰਦਰ ਸਿੰਘ ਬਿੰਦਾ, ਬਿੱਟੂ ਵਾਲੀਆ ਆਦਿ ਹਾਜ਼ਰ ਸਨ।
ਡਾ. ਰਾਜ ਕੁਮਾਰ ਡੇਰਾ ਸੱਚ ਖੰਡ ਬੱਲਾਂ ਵਿਖੇ ਹੋਏ ਨਤਮਸਤਕ
NEXT STORY