ਫਾਜ਼ਿਲਕਾ (ਸੁਖਵਿੰਦਰ ਥਿੰਦ ਆਲਮਸ਼ਾਹ) : ਫਾਜ਼ਿਲਕਾ ਦੇ ਐੱਸ.ਐੱਸ.ਪੀ ਭੁਪਿੰਦਰ ਸਿੰਘ ਦੀ ਟੀਮ ਵੱਲੋਂ ਕੁੱਝ ਦਿਨ ਪਹਿਲਾਂ ਦਰਮਿਆਨੀ ਰਾਤ ਨੂੰ ਪਾਕਿਸਤਾਨ ਤੋਂ ਡਰੋਨ ਰਾਹੀਂ ਆਈ 2 ਕਿਲੋ 650 ਗ੍ਰਾਮ ਹੈਰੋਇਨ ਅਤੇ ਹੱਥਿਆਰ ਲਿਆਉਣ ਵਾਲੇ ਚਾਰ ਨੌਜਵਾਨਾਂ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਪਾਕਿਸਤਾਨ ਤੋਂ ਪੰਜਾਬ ਹੈਰੋਇਨ ਮੰਗਵਾਉਣ ਵਾਲੇ ਤਰਸੇਤ ਸਿੰਘ ਵਾਸੀ ਨੂਰ ਮੁੰਹਮਦ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦਾ ਇੱਕ ਗਿਰੋਹ ਹੈ ਅਤੇ ਉਹ ਵਟਸਐਪ ਦੇ ਜ਼ਰਿਏ ਫੋਨ 'ਤੇ ਗੱਲ ਕਰਕੇ ਪਾਕਿਸਤਾਨ ਤੋਂ ਇੱਕ ਨੰਬਰਦਾਰ ਨਾਂਅ ਦੇ ਵਿਅਕਤੀ ਤੋਂ ਡਰੋਨ ਦੇ ਜ਼ਰੀਏ ਹੈਰੋਇਨ ਮੰਗਵਾਉਂਦੇ ਹਨ।
ਹੈਰੋਇਨ ਦੇ ਇੱਕ ਪੈਕਟ ਦੇ ਮਿਲਦੇ ਹਨ ਇੱਕ ਲੱਖ ਰੁਪਏ
ਤਰਸੇਮ ਨੇ ਦੱਸਿਆ ਕਿ ਉਨ੍ਹਾਂ ਦਾ ਪੱਟੀ ਦੇ ਅਜੀ ਅਤੇ ਫਾਜ਼ਿਲਕਾ ਦੇ ਪਾਲਾ ਨਾਂਅ ਦੇ ਵਿਅਕਤੀ ਨਾਲ ਬੱਸ ਵਿੱਚ ਮੇਲ ਹੋਇਆ ਸੀ ਤਾਂ ਅਸੀਂ ਪਾਕਿ ਤੋਂ ਆਈ ਹੈਰੋਇਨ ਚੱਕ ਕੇ ਲਿਆਉਣ ਬਾਰੇ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਇੱਕ ਪੈਕਟ ਦਾ ਇੱਕ ਲੱਖ ਰੁਪਇਆ ਮਿਲਦਾ ਹੈ ਅਤੇ ਜੋ ਹੈਰੋਇਨ ਅਸੀਂ ਚੱਕ ਕੇ ਲਿਆਉਂਦੇ ਹਾਂ ਉਹ ਫਾਜ਼ਿਲਕਾ ਦੀ ਰੇਲਵੇ ਲਾਈਨ ਅਤੇ ਪੁੱਲ ਦੇ ਕੋਲ ਅਗਲੇ ਬੰਦੇ ਨੂੰ ਦਿੰਦੇ ਹਾਂ ਅਤੇ ਉੱਥੇ ਸਾਨੂੰ ਲੱਖਾਂ ਦੇ ਹਿਸਾਬ ਨਾਲ ਪੈਸੇ ਮਿਲਦੇ ਹਨ।
ਕਿੰਨੀ ਵਾਰ ਹੈਰੋਇਨ ਮੰਗਵਾਈ ਅਤੇ ਪਾਕਿਸਤਾਨ ਤੋਂ ਕਿਵੇਂ ਆਉਂਦੀ ਹੈ ਭਾਰਤ
ਹੈਰੋਇਨ ਦੀ ਤਸਕਰੀ ਕਰਨ ਵਾਲੇ ਤਰਸੇਮ ਨੇ ਦੱਸਿਆ ਕਿ ਉਨ੍ਹਾਂ ਦੇ ਗਿਰੋਹ ਨੇ ਹੁਣ ਤੱਕ ਉਹ 3 ਵਾਰ ਲਗਾਤਾਰ ਪਾਕਿਸਤਾਨ ਤੋਂ ਹੈਰੋਇਨ ਮੰਗਵਾਈ ਹੈ, ਉਸਨੇ ਦੱਸਿਆ ਕਿ ਕੁੱਝ ਦਿਨ ਪਹਿਲਾ ਵੀ ਉਨ੍ਹਾਂ ਨੇ 26 ਕਿੱਲੋ 850 ਗ੍ਰਾਮ ਹੈਰੋਇਨ ਮੰਗਵਾਈ ਸੀ ਤਾਂ ਡਰੋਨ ਨੇ 12 ਗੇੜੇ ਪਾਕਿਸਤਾਨ ਤੋਂ ਭਾਰਤ ਲਗਾਏ ਸਨ ਜਿਸ ਰਾਹੀਂ ਇਹ ਹੈਰੋਇਨ ਭਾਰਤ ਆਈ ਸੀ ਤਾਂ ਭਾਰਤੀ ਜਵਾਨਾਂ ਵੱਲੋਂ ਜਿਵੇਂ ਹੀ ਗੋਲੀਆਂ ਚਲਾਈਆਂ ਗਈਆਂ ਤਾਂ ਅਸੀਂ ਹੈਰੋਇਨ ਛੱਡ ਕੇ ਭੱਜ ਗਏ ਸੀ, ਨਾਲ ਹੀ ਉਨ੍ਹਾਂ ਦੱਸਿਆ ਕਿ ਕੁੱਝ ਦਿਨ ਪਹਿਲਾ ਵੀ ਦਰਮਿਆਨੀ ਰਾਤ 'ਚ ਅਸੀਂ 2 ਕਿੱਲੋ 650 ਗ੍ਰਾਮ ਹੈਰੋਇਨ ਅਤੇ ਅਸਲਾ ਡਰੋਨ ਰਾਹੀਂ ਮੰਗਵਾਇਆ ਸੀ ਪਰ ਅਸੀਂ ਪੁਲਸ ਦੇ ਹੱਥੇ ਚੜ੍ਹ ਗਏ ਤਾਂ ਪੁਲਸ ਨੇ ਸਾਢੇ ਸੱਤ ਲੱਖ ਰੁਪਏ, ਹੈਰੋਇਨ ਅਤੇ ਅਸਲੇ ਸਮੇਤ ਕਾਬੂ ਕਰ ਲਿਆ।
ਗੈਂਗਸਟਰ ਗੋਲਡੀ ਬਰਾੜ ਨੂੰ ਲੈ ਕੇ ਬਿਕਰਮ ਮਜੀਠੀਆ ਨੇ CM ਮਾਨ ਨੂੰ ਘੇਰਿਆ, ਆਖੀ ਇਹ ਗੱਲ
NEXT STORY