ਜਲੰਧਰ (ਮਹੇਸ਼)— ਪਟਿਆਲਾ ਤੋਂ ਆਪਣੀ ਪਤਨੀ ਨੂੰ ਲੈਣ ਆਏ ਸੁਨਿਆਰੇ ਪਤੀ ਨੇ ਉਸ ਸਮੇਂ ਤੇਜ਼ਾਬ ਪੀ ਲਿਆ, ਜਦੋਂ ਪਤਨੀ ਨੇ ਉਸ ਨਾਲ ਜਾਣ ਤੋਂ ਮਨ੍ਹਾ ਕਰ ਦਿੱਤਾ। ਇਸ ਦੌਰਾਨ ਸਹੁਰੇ ਪਰਿਵਾਰ ਨੇ ਜਵਾਈ ਨੂੰ ਆਪਣੇ ਘਰੋਂ ਬਾਹਰ ਕੱਢ ਦਿੱਤਾ ਅਤੇ ਉਸ ਨੇ ਬਾਹਰ ਆ ਕੇ ਤੇਜ਼ਾਬ ਪੀ ਲਿਆ। ਮਿਲੀ ਜਾਣਕਾਰੀ ਮੁਤਾਬਕ ਏਕਤਾ ਨਗਰ ਚੁਗਿੱਟੀ 'ਚ ਰਹਿੰਦੇ ਆਪਣੇ ਸਹੁਰੇ ਘਰ 'ਚ ਆਏ ਹਰਜਿੰਦਰ ਕੁਮਾਰ ਨਾਮਕ ਉਕਤ ਸੁਨਿਆਰੇ ਨੂੰ ਗੰਭੀਰ ਹਾਲਤ 'ਚ ਪਹਿਲਾਂ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੋਂ ਉਸ ਨੂੰ ਨਿਊ ਰੂਬੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਰਾਮਾ ਮੰਡੀ ਦੇ ਏ. ਐੱਸ. ਆਈ. ਮਨਜਿੰਦਰ ਸਿੰਘ ਨੇ ਦੱਸਿਆ ਕਿ ਪਤੀ-ਪਤਨੀ 'ਚ ਤਲਾਕ ਦਾ ਕੇਸ ਚੱਲ ਰਿਹਾ ਹੈ। ਬੱਚਿਆਂ ਨੂੰ ਪਿਤਾ ਨੇ ਆਪਣੇ ਕੋਲ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਹਰਜਿੰਦਰ ਦੇ ਅਨਫਿਟ ਹੋਣ ਕਾਰਨ ਉਸ ਦੇ ਬਿਆਨ ਨਹੀਂ ਹੋਏ ਹਨ। ਬਿਆਨਾਂ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।
ਵਿੱਤ ਮੰਤਰੀ ਦਾ ਵਿਧਾਨ ਸਭਾ ਹਲਕਾ ਧਰਨਿਆਂ ਤੇ ਅੰਦੋਲਨ 'ਚ ਤਬਦੀਲ
NEXT STORY