ਧੂਰੀ (ਸੰਜੀਵ ਜੈਨ) - ਪੁਲਸ ਨੇ ਭਾਰੀ ਮਾਤਰਾ 'ਚ ਨਸ਼ੇ ਵਾਲੀਆਂ ਦਵਾਈ ਦੀਆਂ ਸ਼ੀਸ਼ੀਆਂ ਅਤੇ ਗੋਲੀਆਂ ਸਣੇ ਪਤੀ-ਪਤਨੀ ਨੂੰ ਕਾਬੂ ਕੀਤਾ ਹੈ। ਸੀ. ਆਈ. ਏ. ਦੀ ਬਹਾਦਰ ਸਿੰਘ ਵਾਲਾ ਸ਼ਾਖਾ ਵਿਖੇ ਤਾਇਨਾਤ ਸਹਾਇਕ ਥਾਣੇਦਾਰ ਅਵਤਾਰ ਸਿੰਘ ਜਦੋਂ ਬੀਤੇ ਦਿਨ ਗਸ਼ਤ ਅਤੇ ਚੈਕਿੰਗ ਦੌਰਾਨ ਦੌਲਤਪੁਰ ਰੋਡ 'ਤੇ ਮੌਜੂਦ ਸਨ ਤਾਂ ਸਾਹਮਣੇ ਤੋਂ ਆ ਰਹੇ ਇਕ ਸਕੂਟਰੀ ਸਵਾਰ ਜੋੜੇ ਨੇ ਉਨ੍ਹਾਂ ਨੂੰ ਵੇਖ ਕੇ ਪਿੱਛੇ ਮੁੜਨ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੂੰ ਉਨ੍ਹਾਂ ਆਪਣੇ ਸਾਥੀਆਂ ਸਣੇ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਦੋਵਾਂ ਤੋਂ ਨਸ਼ੇ ਵਾਲੀ ਦਵਾਈ ਦੀਆਂ 300 ਸ਼ੀਸ਼ੀਆਂ ਅਤੇ 3 ਹਜ਼ਾਰ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲਸ ਨੇ ਕੁਲਦੀਪ ਸਿੰਘ ਉਰਫ ਬੀਤਾ ਪੁੱਤਰ ਜੀਤ ਸਿੰਘ ਅਤੇ ਉਸ ਦੀ ਪਤਨੀ ਸ਼ਿੰਦਰ ਕੌਰ ਵਾਸੀ ਧੂਰੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਮੇਅਰ ਬਿੱਟੂ ਤੇ ਸੀਨੀਅਰ ਡਿਪਟੀ ਮੇਅਰ ਯੋਗੀ ਦਾ ਹੋਇਆ ਸਨਮਾਨ
NEXT STORY