ਅੰਮ੍ਰਿਤਸਰ, (ਵਡ਼ੈਚ)- ਨਗਰ ਨਿਗਮ ਕਮਿਸ਼ਨਰ ਸੋਨਾਲੀ ਗਿਰੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐੱਮ. ਟੀ. ਪੀ. ਆਈ. ਪੀ. ਐੱਸ. ਰੰਧਾਵਾ ਦੀ ਦੇਖ-ਰੇਖ ’ਚ ਨਾਜਾਇਜ਼ ਉਸਾਰੀਆਂ ਕਰਨ ਵਾਲਿਆਂ ’ਤੇ ਸ਼ਿਕੰਜਾ ਕੱਸਦਿਆਂ ਕਾਰਵਾਈ ਕੀਤੀ ਗਈ। ਇਸ ਦੌਰਾਨ 4 ਪ੍ਰਾਪਰਟੀਆਂ ਨੂੰ ਸੀਲ ਕਰਦਿਆਂ ਇਕ ਇਮਾਰਤ ਦਾ ਕੰਮ ਬੰਦ ਕਰਵਾਉਂਦਿਆਂ ਨਿਗਮ ਦਾ ਤਾਲਾ ਲਾਇਆ ਗਿਆ। ਗਲਤ ਤਰੀਕੇ ਨਾਲ ਚੱਲ ਰਹੇ ਨਿਰਮਾਣ ਕੰਮ ਦੀਆਂ ਉਸਾਰੀਆਂ ’ਤੇ ਨਿਗਮ ਦੀ ਡਿੱਚ ਮਸ਼ੀਨ ਦਾ ਪੰਜਾ ਚਲਾਉਂਦਿਆਂ ਢਹਿ-ਢੇਰੀ ਕੀਤੀਅਾਂ ਗਈਅਾਂ, ਜਿਨ੍ਹਾਂ ਇਮਾਰਤਾਂ ਵਿੱਚ ਕੰਮ ਚੱਲ ਰਿਹਾ ਸੀ ਉਹ ਪਹਿਲਾਂ ਤੋਂ ਹੀ ਸੀਲ ਸਨ।
ਏ. ਟੀ. ਪੀ. ਪਰਮਿੰਦਰ ਸਿੰਘ ਦੀ ਰਹਿਨੁਮਾਈ ’ਚ ਹਾਈਡ ਮਾਰਕੀਟ ਹੁਸੈਨਪੁਰਾ ਚੌਕ ਵਿਖੇ ਗੈਰ-ਕਾਨੂੰਨੀ ਤਰੀਕੇ ਨਾਲ ਚੱਲ ਰਹੇ 2 ਮੰਜ਼ਿਲਾ ਇਮਾਰਤ ਦੇ ਕੰਮ ਨੂੰ ਬੰਦ ਕਰਵਾਇਆ ਗਿਆ। ਇਸੇ ਜਗ੍ਹਾ ’ਤੇ ਹੀ ਗੈਰ-ਕਾਨੂੰਨੀ ਤਰੀਕੇ ਨਾਲ ਤਿਆਰ 6 ਮੰਜਾਰਤ ਨੂੰ ਸੀਲ ਕਰ ਦਿੱਤਾ ਗਿਆ। ਗਲੀ ਮਾਈ ਰੱਤੋ ਸੁਲਤਾਨਵਿੰਡ ਗੇਟ ਵਿਖੇ 4 ਮੰਜ਼ਿਲਾ ਇਮਾਰਤ ਸੀਲ ਕੀਤੀ ਗਈ। ਸ਼ੇਰਾਂ ਵਾਲਾ ਗੇਟ ਦੇ ਅੰਦਰਵਾਰ ਇਕ ਮੰਜ਼ਿਲਾ ’ਤੇ 6 ਮੰਜ਼ਿਲਾ 2 ਇਮਾਰਤਾਂ ਨੂੰ ਸੀਲ ਕੀਤਾ ਗਿਆ।
ਘਿਉ ਮੰਡੀ ਸਥਿਤ ਤਿਆਰ ਹੋ ਰਹੀ ਬੇਸਮੈਂਟ ਦਾ ਕੰਮ ਬੰਦ ਕਰਵਾਇਆ ਗਿਆ। ਗਲੀ ਲਾਲਾਂ ਵਾਲੀ ਕੱਟਡ਼ਾ ਆਹੂਲਵਾਲੀਆ ਵਿਖੇ ਗਲਤ ਤਰੀਕੇ ਨਾਲ ਹੋ ਰਹੀ ਉਸਾਰੀ ਦੌਰਾਨ ਲੈਂਟਰ ਪਾਉਣ ਲਈ ਕੀਤੀ ਜਾ ਰਹੀ ਸ਼ਟਰਿੰਗ ਦਾ ਸਾਮਾਨ ਢਹਿ-ਢੇਰੀ ਕੀਤਾ ਗਿਆ।
®ਐੱਮ. ਟੀ. ਪੀ. ਆਈ. ਪੀ. ਐੱਸ. ਰੰਧਾਵਾ ਨੇ ਕਿਹਾ ਕਿ ਉਸਾਰੀਆਂ ਕਰਨ ਵਾਲੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਇਮਾਰਤ ਦਾ ਨਿਰਮਾਣ ਕਰਵਾਉਣ। ਗੈਰ-ਕਾਨੂੰਨੀ ਉਸਾਰੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਗਲਤ ਨਿਰਮਾਣ ਕਰਨ ਵਾਲੇ ਕਿਸੇ ਵੀ ਹਾਲਤ ਵਿਚ ਬਖਸ਼ੇ ਨਹੀਂ ਜਾਣਗੇ।
93 ਬਿਲਡਿੰਗਾਂ ਦੀ ਦੁਬਾਰਾ ਸ਼ੁਰੂ ਹੋ ਸਕਦੀ ਹੈ ਵਿਜੀਲੈਂਸ ਜਾਂਚ
NEXT STORY