ਫਿਰੋਜ਼ਪੁਰ (ਮਲਹੋਤਰਾ, ਆਵਲਾ) - ਪੁਲਸ ਨੇ ਨਾਜਾਇਜ਼ ਮਾਈਨਿੰਗ ਦੇ ਦੋਸ਼ 'ਚ ਇਕ ਟਰੈਕਟਰ-ਟਰਾਲੀ ਚਾਲਕ ਨੂੰ ਗ੍ਰਿਫਤਾਰ ਕਰ ਕੇ ਉਸ ਵਿਰੁੱਧ ਪਰਚਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਗੁਰੂਹਰਸਹਾਏ ਦੇ ਏ. ਐੱਸ. ਆਈ. ਅਮਰੀਕ ਸਿੰਘ ਨੇ ਦੱਸਿਆ ਕਿ ਰੇਲਵੇ ਫਾਟਕ ਕੋਲ ਨਾਕੇ ਦੌਰਾਨ ਟਰੈਕਟਰ-ਟਰਾਲੀ ਵਿਚ ਰੇਤਾ ਭਰ ਕੇ ਲਿਆ ਰਹੇ ਗੁਰਮੀਤ ਸਿੰਘ ਪਿੰਡ ਮਾੜੇ ਕਲਾਂ ਕੋਲੋਂ ਜਦ ਰੇਤ ਦੀ ਪਰਚੀ ਮੰਗੀ ਗਈ ਤਾਂ ਉਸ ਨੇ ਮੰਨਿਆ ਕਿ ਉਹ ਇਹ ਰੇਤਾ ਨਾਜਾਇਜ਼ ਕੱਢ ਕੇ ਲਿਆਇਆ ਹੈ। ਪੁਲਸ ਨੇ ਦੋਸ਼ੀ ਵਿਰੁੱਧ ਪਰਚਾ ਦਰਜ ਕਰਨ ਉਪਰੰਤ ਟਰੈਕਟਰ-ਟਰਾਲੀ ਨੂੰ ਆਪਣੇ ਕਬਜ਼ੇ 'ਚ ਲੈ ਲਿਆ।
ਜਲੰਧਰ: ਮਾਡਲ ਟਾਊਨ 'ਚ ਲੱਖਾਂ ਦੇ ਮੋਬਾਇਲ ਚੋਰੀ ਕਰਨ ਵਾਲੇ ਗਿਰੋਹ ਦੀਆਂ ਤਸਵੀਰਾਂ ਆਈਆਂ ਸਾਹਮਣੇ
NEXT STORY