ਹੁਸ਼ਿਆਰਪੁਰ(ਅਸ਼ਵਨੀ)— ਥਾਣਾ ਬੁੱਲੋਵਾਲ ਦੀ ਪੁਲਸ ਨੇ ਰੇਤ ਦਾ ਨਜਾਇਜ਼ ਖਨਣ ਕਰਨ ਦੇ ਦੋਸ਼ 'ਚ 2 ਲੋਕਾਂ ਦੇ ਵਿਰੁੱਧ ਆਈ. ਪੀ. ਸੀ. ਦੀ ਧਾਰਾ 379 ਅਤੇ ਮਾਈਨਿੰਗ ਮਿਨਰਲ ਐਕਟ 1957 ਦੀ ਧਾਰਾ 21 (1) ਦੇ ਅਧੀਨ ਕੇਸ ਦਰਜ ਕੀਤਾ ਹੈ। ਬਲਾਕ ਵਿਕਾਸ ਅਧਿਕਾਰੀ-ਕਮ-ਮਾਈਨਿੰਗ ਅਫਸਰ ਅਵਤਾਰ ਸਿੰਘ ਨੇ ਪੁਲਸ ਕੋਲ ਕੀਤੀ ਸ਼ਿਕਾਇਤ 'ਚ ਕਿਹਾ ਸੀ ਕਿ ਜੋਲੀ ਵਾਸੀ ਜਨੌੜੀ ਥਾਣਾ ਹਰਿਆਣਾ, ਹਰਮਿੰਦਰ ਸਿੰਘ ਉਰਫ ਕਾਕਾ ਵਾਸੀ ਪਿੱਪਲਾਵਾਲਾ ਪਿੰਡ ਡਗਾਣਾ ਕਲਾਂ ਦੇ ਟਿੱਪਰ ਨੰ ਪੀ.ਬੀ 06ਬੀ 6119 'ਚ ਬਿਨ੍ਹਾਂ ਕਿਸੇ ਪਰਮਿੰਟ 'ਤੇ ਦਸਤਾਵੇਜ਼ ਦੇ ਰੇਤ ਦੀ ਨਜਾਇਜ਼ ਖਨਣ ਕਰ ਰਿਹਾ ਹੈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਰੇਤ ਨਾਲ ਭਰਿਆ ਇਕ ਟਿੱਪਰ ਆਪਣੇ ਕਬਜ਼ੇ 'ਚ ਲੈ ਲਿਆ। ਇਕ ਦੋਸ਼ੀ ਜੋਲੀ ਨੂੰ ਮੌਕੇ 'ਤੇ ਕਾਬੂ ਕਰ ਲਿਆ ਗਿਆ। ਟਿੱਪਰ ਮਾਲਕ ਹਰਮਿੰਦਰ ਸਿੰਘ ਦੀ ਪੁਲਸ ਤਲਾਸ਼ ਕਰ ਰਹੀ ਹੈ।
ਦਲਿਤ ਔਰਤ ਨੂੰ ਅਗਵਾ ਕਰਕੇ ਕੀਤਾ ਬਲਾਤਕਾਰ , ਮਾਮਲਾ ਦਰਜ
NEXT STORY