ਜਲੰਧਰ (ਖੁਰਾਣਾ)— ਸੈਂਟਰਲ ਵਿਧਾਨ ਸਭਾ ਹਲਕੇ ਵਿਚ ਪੈਂਦੀ ਢਿੱਲਵਾਂ ਕਾਲੋਨੀ 'ਤੇ ਕਾਂਗਰਸੀ ਆਗੂਆਂ ਵੱਲੋਂ ਇਕ ਪਲਾਟ 'ਚ ਨਾਜਾਇਜ਼ ਤੌਰ 'ਤੇ 40 ਦੁਕਾਨਾਂ ਬਣਾਏ ਜਾਣ ਦਾ ਮਾਮਲਾ ਅਜੇ ਭਖਿਆ ਹੋਇਆ ਹੈ ਪਰ ਇਸ ਦੌਰਾਨ ਉੱਤਰੀ ਵਿਧਾਨ ਸਭਾ ਹਲਕੇ 'ਚ ਵੀ ਇਕ ਪਲਾਟ 'ਚ 45 ਨਾਜਾਇਜ਼ ਦੁਕਾਨਾਂ ਕੱਟੇ ਜਾਣ ਦੀਆਂ ਖਬਰਾਂ ਮਿਲ ਰਹੀਆਂ ਹਨ।
ਇਸ ਮਾਮਲੇ 'ਚ ਇਲਾਕੇ ਦੇ ਕੌਂਸਲਰ ਰਾਜਵਿੰਦਰ ਸਿੰਘ ਰਾਜਾ ਨੇ ਮੇਅਰ ਜਗਦੀਸ਼ ਰਾਜ ਰਾਜਾ ਨੂੰ ਸ਼ਿਕਾਇਤ ਵੀ ਕੀਤੀ ਸੀ ਅਤੇ ਮੇਅਰ ਨੇ ਇਸ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦਿਆਂ ਬਿਲਡਿੰਗ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਬਣਦੀ ਕਾਰਵਾਈ ਕਰਨ ਦੇ ਵੀ ਨਿਰਦੇਸ਼ ਦਿੱਤੇ ਸਨ। ਕੌਂਸਲਰ ਰਾਜਾ ਨੇ ਦੱਸਿਆ ਕਿ ਸ਼ੁਭਮ ਪੈਲੇਸ ਦੇ ਸਾਹਮਣੇ ਖਾਲੀ ਪਏ ਵੱਡੇ ਪਲਾਟ ਦੇ ਵਿਚਕਾਰ ਸੜਕ ਤਿਆਰ ਕਰ ਦਿੱਤੀ ਗਈ ਹੈ ਤੇ ਸੜਕ ਦੇ ਦੋਵੇਂ ਪਾਸੇ ਦੁਕਾਨਾਂ ਕੱਟਣ ਲਈ ਕੱਚਾ ਨਕਸ਼ਾ ਵੀ ਤਿਆਰ ਕਰ ਲਿਆ ਗਿਆ ਹੈ। ਇਸ ਦੌਰਾਨ ਪਤਾ ਲੱਗਾ ਹੈ ਕਿ ਬਿਲਡਰ ਵੱਲੋਂ ਕੁਝ ਦੁਕਾਨਾਂ ਨੂੰ ਲੱਖਾਂ ਰੁਪਏ 'ਚ ਵੇਚ ਵੀ ਦਿੱਤਾ ਗਿਆ ਹੈ।
ਕੌਂਸਲਰ ਰਾਜਾ ਨੇ ਦੱਸਿਆ ਕਿ ਇਹ ਨਾਜਾਇਜ਼ ਕੰਮ ਪਲਾਟ ਦੇ ਬਾਹਰ ਲੱਗੇ ਗੇਟ ਦੇ ਪਿੱਛੇ ਕੀਤਾ ਜਾ ਰਿਹਾ ਹੈ, ਜਿਸ ਬਾਰੇ ਪਿਛਲੇ ਮਹੀਨੇ ਨਿਗਮ ਅਧਿਕਾਰੀਆਂ ਨੂੰ ਸੂਚਨਾ ਵੀ ਦਿੱਤੀ ਗਈ ਸੀ ਪਰ ਕੋਈ ਕਾਰਵਾਈ ਨਹੀਂ ਹੋਈ, ਜਿਸ ਕਾਰਨ ਹੁਣ ਉਥੇ ਸੜਕ ਵੀ ਬਣਾ ਦਿੱਤੀ ਗਈ ਹੈ। ਜਲਦੀ ਹੀ ਉਥੇ ਪਲਾਟਿੰਗ ਕਰ ਕੇ ਦੁਕਾਨਾਂ ਕੱਟ ਦਿੱਤੀਆਂ ਜਾਣਗੀਆਂ ਤੇ ਇਸ ਨਾਜਾਇਜ਼ ਮਾਰਕੀਟ ਦਾ ਸੀਵਰ ਤੇ ਪਾਣੀ ਦਾ ਕੁਨੈਕਸ਼ਨ ਮੇਨ ਲਾਈਨ ਨਾਲ ਜੋੜ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਦੁਕਾਨਾਂ ਨਕਸ਼ਾ ਪਾਸ ਕਰ ਕੇ ਬਣਾਈਆਂ ਜਾਣ ਤਾਂ ਨਿਗਮ ਨੂੰ ਇਨ੍ਹਾਂ ਤੋਂ ਬਹੁਤ ਆਮਦਨ ਹੋ ਸਕਦੀ ਹੈ।
ਵੱਡੇ ਨੋਟਾਂ ਦੇ ਬਦਲੇ ਛੋਟੇ ਨੋਟ ਲੈਣ ਦੇ ਬਹਾਨੇ ਕੀਤੀ 60 ਹਜ਼ਾਰ ਦੀ ਠੱਗੀ
NEXT STORY