ਜਲੰਧਰ (ਮਹੇਸ਼)— ਵੱਡੇ ਨੋਟਾਂ ਦੇ ਬਦਲੇ ਛੋਟੇ ਨੋਟ ਲੈਣ ਦੇ ਬਹਾਨੇ 60 ਹਜ਼ਾਰ ਰੁਪਏ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਜਲੰਧਰ ਕੈਂਟ ਸਥਿਤ ਐੱਸ. ਬੀ. ਆਈ. ਬੈਂਕ ਦੇ ਬਾਹਰ ਦੀ ਹੈ, ਜਿਸ ਬਾਰੇ ਸਬੰਧਤ ਪੁਲਸ ਸਟੇਸ਼ਨ ਜਲੰਧਰ ਕੈਂਟ ਨੂੰ ਸੂਚਨਾ ਦੇ ਦਿੱਤੀ ਗਈ ਹੈ। ਥਾਣਾ ਕੈਂਟ ਦੇ ਇੰਚਾਰਜ ਗਗਨਦੀਪ ਸਿੰਘ ਘੁੰਮਣ ਨੇ ਦੱਸਿਆ ਕਿ ਜਲੰਧਰ ਕੈਂਟ ਵਾਸੀ ਜਤਿਨ ਕੁਮਾਰ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਸਬੰਧ 'ਚ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ 'ਚ ਪਤਾ ਲੱਗਾ ਹੈ ਕਿ ਬੈਂਕ ਦੇ ਕੈਮਰੇ ਸੋਮਵਾਰ ਸਵੇਰੇ ਤੋਂ ਹੀ ਬੰਦ ਸਨ, ਜਿਨ੍ਹਾਂ ਨੂੰ ਠੱਗੀ ਦੀ ਘਟਨਾ ਤੋਂ ਬਾਅਦ ਚਾਲੂ ਕੀਤਾ ਗਿਆ, ਜਿਸ ਕਾਰਨ ਠੱਗੀ ਕਰਨ ਵਾਲੇ ਨੌਜਵਾਨ ਦੀ ਫੋਟੋ ਕੈਮਰੇ 'ਚ ਕੈਦ ਨਹੀਂ ਹੋ ਸਕੀ।
ਜਤਿਨ ਨੇ ਆਪਣੀ ਸ਼ਿਕਾਇਤ 'ਚ ਕਿਹਾ ਕਿ ਉਹ ਕੈਂਟ ਸਥਿਤ ਇਕ ਕਰਿਆਨਾ ਸਟੋਰ 'ਤੇ ਕੰਮ ਕਰਦਾ ਹੈ। ਮਾਲਕ ਦੇ ਕਹਿਣ 'ਤੇ ਉਹ ਐੱਸ. ਬੀ. ਆਈ. ਦੀ ਕੈਂਟ ਸ਼ਾਖਾ 'ਚ 60 ਹਜ਼ਾਰ ਰੁਪਏ ਜਮ੍ਹਾ ਕਰਵਾਉਣ ਲਈ ਲਾਈਨ 'ਚ ਲੱਗਾ ਸੀ। ਕੋਲ ਹੀ ਖੜ੍ਹੇ ਇਕ ਨੌਜਵਾਨ ਨੇ ਵੱਡੇ ਨੋਟਾਂ ਦੇ ਬਦਲੇ ਛੋਟੇ ਨੋਟ ਮੰਗੇ ਜੋ ਉਹ ਦੇਣ ਲਈ ਤਿਆਰ ਹੋ ਗਿਆ। ਮੁਲਜ਼ਮ ਨੇ ਉਸ ਕੋਲੋਂ ਪੈਸੇ ਫੜੇ ਅਤੇ ਉਥੋਂ ਫਰਾਰ ਹੋ ਗਿਆ। ਜਤਿਨ ਨੇ ਰੌਲਾ ਵੀ ਪਾਇਆ ਪਰ ਠੱਗ ਤਦ ਤੱਕ ਭੱਜ ਚੁੱਕਾ ਸੀ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਕੈਂਟ ਇਲਾਕੇ 'ਚ ਅਜਿਹੇ ਕਈ ਠੱਗੀ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।
'ਬੱਚੀਆਂ 'ਤੇ ਹੋ ਰਹੇ ਜ਼ੁਲਮ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਏ ਸਰਕਾਰ'
NEXT STORY